ਜਾਣਾ ਏ ਤੇ ਜਾ
ਜਾਣਾ ਏ ਤੇ ਜਾ, ਜਾ ਬੇਦਰਦਾ
ਕਦੇ ਪੁੱਛਦਾ ਫਿਰੇਂਗਾ ਪਤਾ, ਪਿਆਰ ਦੇ ਘਰ ਦਾ।
ਹੋਏ ਤੇਰੇ ਨਾਲ ਜਦੋਂ, ਤੇਰੇ ਵਾਲੇ ਸਲੂਕ ਵੇ
ਸੁਣੀ ਨਾ ਜਦੋਂ ਤੇਰੀ, ਮੇਰੇ ਵਾਂਗੂੰ ਹੂਕ ਵੇ
ਢਕਿਆ ਨਾ ਰਹਿੰਦਾ, ਚਲਾਕੀਆਂ ਦਾ ਪਰਦਾ।
ਜਾਣਾ ਏ ਤੇ ਜਾ, ਜਾ ਬੇਦਰਦਾ…..
ਝੱਲ ਲਵਾਂਗੇ ਵੇਲੇ, ਭਾਵੇਂ ਵਿਰਾਨੀਆਂ
ਖੇਡੇਗਾ ਤੂੰ ਵੀ, ਨਾਲ ਪ੍ਰੇਸ਼ਾਨੀਆਂ
ਲਾਲਚ ਵਾਲਾ ਪਿਆਰ ਤੋੜ ਨਾ ਚੜਦਾ।
ਜਾਣਾ ਏ ਤੇ ਜਾ, ਜਾ ਬੇਦਰਦਾ…..
ਲੁੱਕ ਲੁੱਕ ਦੁਨੀਆਂ ਤੋਂ, ਰੋਇਆ ਕਰੇਂਗਾ
ਵੇਖ ਗੈਰਾਂ ਦੀਆਂ ਖੁਸ਼ੀਆਂ, ਹੌਂਕੇ ਭਰੇਂਗਾ
ਦੀਨੇ ਰਾਤੀਂ ਰੋਵੇਂਗਾ, ਯਾਦਾਂ ਨਾਲ ਲੜਦਾ।
ਜਾਣਾ ਏ ਤੇ ਜਾ, ਜਾ ਬੇਦਰਦਾ…..
ਚੱਟ ਪੱਥਰ ਮੁੜਨਾ, ਹੋਣੀ ਉਦੋਂ ਦੇਰ ਵੇ
ਲੱਭਣਾ ਨਾ ਕਿਨਾਰਾ, ਦਿਨੇ ਲੱਗਣਾ ਹਨੇਰ ਵੇ
ਆਉਣਾ ਨਾ ਕੋਲ ਤੇਰੇ ,’ਪ੍ਰੇਮ’ ਪਿਆਰ ਰਹਿਣਾ ਡਰਦਾ।
ਜਾਣਾ ਏ ਤੇ ਜਾ, ਜਾ ਬੇਦਰਦਾ
ਜਾ ਬੇਦਰਦਾ।
ਪ੍ਰੇਮ ਪਰਦੇਸੀ
+91-9417247488
Loading Likes...