ਪੰਜਾਬੀ ਗੀਤਾਂ ਦੀ ਆਪਣੀ ਲੜੀ ਨੂੰ ਅੱਗੇ ਵਧਾਉਂਦੇ ਹੋਏ ਅੱਜ ਅਸੀਂ ‘ਪ੍ਰੇਮ ਪਰਦੇਸੀ’ ਜੀ ਦਾ ਅਗਲਾ ਗੀਤ ‘ਕਦੇ ਹੁੰਦਾ ਸੀ ਹਾਏ ਨੀ ਯਾਰ ਮੇਰਾ/ kde hunda c Haye ni yaar mera’ ਤੁਹਾਡੇ ਰੂਬਰੂ ਲੈ ਕੇ ਆਏ ਹਾਂ। ਉਮੀਦ ਹੈ ਕਿ ਸਾਰੇ ਪਾਠਕਾਂ ਨੂੰ ਪਸੰਦ ਆਵੇਗਾ।
ਕਦੇ ਹੁੰਦਾ ਸੀ ਹਾਏ ਨੀ ਯਾਰ ਮੇਰਾ।
ਗੱਲ ਸੁਣ ਕੇ ਜਾਈਂ ਣੀ ਜ਼ਰਾ ਖੜਕੇ, ਕਿੱਥੇ ਚੱਲੀਂ ਏ ਦਿਲੇ ਵਾਰ ਕਰਕੇ,
ਬਣ ਸੱਪਣੀ ਤੂੰ ਡੰਗ ਨੀ ਚਲਾਇਆ, ਜ਼ਹਿਰ ਅੰਗ – ਅੰਗ ਚੜ੍ਹਿਆ,
ਕਦੇ ਹੁੰਦਾ ਸੀ ਹਾਏ ਨੀ ਯਾਰ ਮੇਰਾ, ਜਿਹੜਾ ਤੇਰਾ ਮਾਹੀ ਬਣਿਆ।
ਨੀ ਕਾਹਤੋਂ ਮੁੱਖ ਵਿਚੋਂ ਮੰਦਾ ਚੰਗਾ ਬੋਲਦੀ, ਮੇਰੀ ਜ਼ਿੰਦਗੀ ‘ਚ ਜ਼ਹਿਰ ਕਾਹਤੋਂ ਘੋਲਦੀ,
ਬੀਤੇ ਦਿਹਾੜਿਆਂ ਨੂੰ ਭੁੱਲ ਜਾ, ਜਿਹੜੇ ਬੀਤੇ ਉਹਦੇ ਨਾਲ ਨੀ,
ਕੋਈ ਚੋਰੀ ਤਾਂ ਨਹੀਂ ਕੀਤਾ ਯਾਰ ਤੇਰਾ, ਲਾਵਾਂ ਲਈਆਂ ਉਂਦੇ ਨਾਲ ਨੀ।
ਉਹ ਮੇਰਾ ਰਾਂਝਾ ਮੈਂ ਓਹਦੀ ਹੀਰ ਸੀ, ਧੋਖਾ ਦੇ ਗਈ ਮੇਰੀ ਤਕਦੀਰ ਸੀ
ਲੂਤੀ ਲਾਈ ਕਿਸੇ ਮਾਪਿਆਂ ਦੇ ਕੋਲ, ਕੋਈ ਚਾਚਾ ਕੈਦੋਂ ਬਣਿਆ,
ਕਦੇ ਹੁੰਦਾ ਸੀ ਹਾਏ ਨੀ ਯਾਰ ਮੇਰਾ, ਜਿਹੜਾ ਤੇਰਾ ਮਾਹੀ ਬਣਿਆ।
ਤੂੰ ਉਹਦੇ ਨਾਲ ਸਾਹਿਬਾਂ ਵਾਲੀ ਗੱਲ ਕੀਤੀ ਨੀ, ਮੈਂ ਜਾਣਦੀ ਜੋ ਕੀ ਉਂਦੇ ਨਾਲ ਬੀਤੀ ਨੀ,
ਹੱਥੀਂ ਆਪਣੇ ਤੂੰ ਯਾਰ ਕੁੱਟਵਾਇਆ, ਰਲ ਗਈ ਭਰਾਵਾਂ ਨਾਲ ਨੀ,
ਕੋਈ ਚੋਰੀ ਤਾਂ ਨਹੀਂ ਕੀਤਾ ਯਾਰ ਤੇਰਾ, ਲਾਵਾਂ ਲਈਆਂ ਉਂਦੇ ਨਾਲ ਨੀ।
ਉਹਨੇ ਦਾਰੂ ਪੀ ਕੇ ਝੱਲ ਸੀ ਖਿਲਾਰਿਆ, ਨਾਂ ਲੈ ਲਲਕਾਰਾ ਬੀਹੀ ਸਾਡੀ ਮਾਰਿਆ,
ਮੇਰੇ ਵੀਰਾਂ ਤੋਂ ਗਿਆ ਨਾ ਜ਼ਰਿਆ, ਖੂੰਡਾ ਮੌਰੀ ਜੜਿਆ,
ਕਦੇ ਹੁੰਦਾ ਸੀ ਹਾਏ ਨੀ ਯਾਰ ਮੇਰਾ, ਜਿਹੜਾ ਤੇਰਾ ਮਾਹੀ ਬਣਿਆ।
+919417247488
Loading Likes...