ਬੋਲੀਆਂ
ਜੇਬ ਆਪਣੀ ਧੰਨ ਪਰਾਇਆ ਨਾ
ਕੀ ਕਰਨਾ ਉਹ ਧੰਨ ਚੰਦਰਾ, ਲੋੜ ਪਈ ਤੇ ਕੰਮ ਆਇਆ ਨਾ।
ਹੁੰਦੀ ਗੰਜੇ ਕੋਲ ਕੰਘੀ ਨਾ
ਜਿੱਥੇ ਨਹੀਂ ਜ਼ੋਰ ਚੱਲਦਾ, ਜਾਣੀ ਕੋਈ ਸ਼ੈ ਵੀ ਮੰਗੀ ਨਾ।
ਅੱਖਾਂ ਗਿਆ ਜਹਾਨ ਗਿਆ
ਕਿਸ ਕੰਮ ਮਹਿਲ ਆਉਣੇ, ਜੇ ਘਰ ਹੀ ਵਿਰਾਨ ਪਿਆ।
ਅੰਨ੍ਹੇ ਬੰਦੇ ਦੀ ਪ੍ਰੀਤ ਸੋਟੀ ਨਾਲ
ਕੀ ਕਰਨੇ ਉਹ ਧੀਆਂ ਪੁੱਤਰ, ਜੋ ਮਾਪਿਆਂ ਨੂੰ ਦੇਣ ਰੋਟੀ ਨਾ।
ਵੈਰ ਅੱਗ ਅਤੇ ਪਾਣੀ ਦਾ
ਭੈੜਾ ਬੰਦਾ ਨਹੀਂ ਭੁੱਲਦਾ, ਵੈਰ ਈਰਖਾ ਪੁਰਾਣੀ ਦਾ।
ਮੰਨ ਸਾਗਰਾਂ ਤੋਂ ਗਹਿਰੇ ਨੇ
ਭੈੜਾ ਬੰਦਾ ਹੱਥ ਨਹੀਂ ਆਉਂਦਾ, ਭਾਵੇਂ ਲੱਗ ਜਾਣ ਲੱਖਾਂ ਪਹਿਰੇ ਨੇ।
ਗੱਲ ਗੱਲ ਪਿੱਛੇ ਲੜਨਾ ਕੀ
ਜਿਥੇ ਨਹੀਓਂ ਦਿਲ ਮੰਨਦਾ, ਪ੍ਰੇਮ ਓਥੇ ਵੱਸ ਕੇ ਵੀ ਕਰਨਾ ਕੀ।
ਬੰਦਾ ਰਹਿੰਦਾ ਸੋਚੀਂ ਏ
ਪਰਦੇਸੀ ਕਰਨੀ ਤੇ ਰੱਬ ਦੀ ਏ, ਫਿਰ ਕਿਹੜਾ ਦੋਸ਼ੀ ਏ।
ਪ੍ਰੇਮ ਪਰਦੇਸੀ
+91-9417247488
ਸਾਰੇ ਹੱਕ ਰਾਖਵੇਂ ਹਨ
Loading Likes...