ਭਾਸ਼ਾ ਦੇ ਰੂਪ
ਮਾਤ ਭਾਸ਼ਾ :
ਕੋਈ ਬੱਚਾ ਜਿਹੜੀ ਭਾਸ਼ਾ ਆਪਣੇ ਪਰਿਵਾਰ ਜਾਂ ਮਾਂ ਤੋਂ ਸਿਖਦਾ ਹੈ ਉਸ ਉਸਨੂੰ ਮਾਂ – ਬੋਲੀ ਜਾਂ ਮਾਤ ਭਾਸ਼ਾ ਕਿਹਾ ਜਾਂਦਾ ਹੈ। ਪੰਜਾਬ ਦੀ ਮਾਤ ਭਾਸ਼ਾ ਪੰਜਾਬੀ ਹੈ।
ਰਾਸ਼ਟਰੀ ਭਾਸ਼ਾ :
ਹਰ ਦੇਸ਼ ਦੀ ਕੋਈ ਨਾ ਕੋਈ ਆਪਣੀ ਭਾਸ਼ਾ ਹੁੰਦੀ ਹੈ। ਜਿਸਨੂੰ ਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ। ਭਾਰਤ ਦੇ ਸੰਵਿਧਾਨ ਵਿੱਚ ਹਿੰਦੀ ਭਾਸ਼ਾ ਨੂੰ ਰਾਸ਼ਟਰੀ ਦਰਜਾ ਮਿਲਿਆ ਹੋਇਆ ਹੈ।
ਰਾਜ ਭਾਸ਼ਾ :
ਪ੍ਰਾਂਤ ਭਾਸ਼ਾ ਜਾਂ ਰਾਜ ਭਾਸ਼ਾ ਹਰ ਪ੍ਰਾਂਤ ਦੀ ਆਪਣੀ ਭਾਸ਼ਾ ਹੁੰਦੀ ਹੈ। ਜਿਵੇੰ ਪੰਜਾਬ ਦੀ ਰਾਜ ਭਾਸ਼ਾ ਪੰਜਾਬੀ ਹੈ।
ਅੰਤਰਰਾਸ਼ਟਰੀ ਭਾਸ਼ਾ :
ਇੱਕ ਦੇਸ਼ ਨੂੰ ਦੂਜੇ ਦੇਸ਼ ਨਾਲ ਜੋੜਨ ਵਾਲੀ ਭਾਸ਼ਾ ਨੂੰ ਅੰਤਰਰਾਸ਼ਟਰੀ ਭਾਸ਼ਾ ਕਿਹਾ ਜਾਂਦਾ ਹੈ। ਦੁਨੀਆਂ ਦੇ ਸਾਰੇ ਦੇਸ਼ਾ ਨੂੰ ਜੋੜਨ ਵਾਲੀ ਅੰਗਰੇਜ਼ੀ ਭਾਸ਼ਾ ਨੂੰ ਇਹ ਦਰਜਾ ਮਿਲਿਆ ਹੋਇਆ ਹੈ।
ਗੁਪਤ ਭਾਸ਼ਾ :
ਕੁੱਝ ਭਾਸ਼ਾਂਵਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਨੇ ਜਿਨ੍ਹਾਂ ਵਿੱਚ ਕੋਈ ਕੋਡ ਰੱਖੇ ਜਾਂਦੇ ਨੇ ਜੋ ਕਿ ਆਮ ਇਨਸਾਨ ਨੂੰ ਸਮਝ ਨਹੀਂ ਸਕਦਾ।
ਸੰਕੇਤਾਂ ਦੀ ਭਾਸ਼ਾ :
ਬੋਲਣ ਦੀ ਜਗ੍ਹਾ ਆਪਣੇ ਮਨ ਦੀ ਗੱਲ ਖ਼ਾਸ ਸੰਕੇਤਾਂ ਦੀ ਵਰਤੋਂ ਕਰ ਕੇ ਕਰਦੇ ਹਾਂ। ਜਿਸ ਨੂੰ ਸੰਕੇਤਾਂ ਦੀ ਭਾਸ਼ਾ ਕਿਹਾ ਜਾਂਦਾ ਹੈ। ਜਿਵੇੰ : ਸਟੇਸ਼ਨ ਮਾਸਟਰ ਦਾ ਗੱਡੀ ਨੂੰ ਝੰਡੀ ਦਿਖਾਉਣਾ।
ਟਕਸਾਲੀ ਭਾਸ਼ਾ :
ਲਿਖਤੀ ਭਾਸ਼ਾ ਵਿਆਕਰਨ ਦੇ ਅਸੂਲਾਂ ਅਤੇ ਨਿਯਮਾਂ ਵਿੱਚ ਬੰਨੀ ਹੋਈ ਹੁੰਦੀ ਹੈ। ਕਿਸੇ ਪ੍ਰਦੇਸ਼ ਦੇ ਅਖਬਾਰ, ਕਿਤਾਬਾਂ, ਰਸਾਲੇ ਆਦਿ ਇਸੇ ਲਿਖਤੀ ਭਾਸ਼ਾ ਵਿੱਚ ਛਪਦੇ ਹਨ। ਇਸਨੂੰ ਟਕਸਾਲੀ ਬੋਲੀ ਜਾਂ ਟਕਸਾਲੀ ਭਾਸ਼ਾ ਵੀ ਕਿਹਾ ਜਾਂਦਾ ਹੈ। ਸਿੱਖਿਆ ਦਾ ਮਾਧਿਅਮ ਅਤੇ ਦਫਤਰਾਂ ਦੀ ਭਾਸ਼ਾ ਵੀ ਇਸੇ ਦੇ ਹੇਠ ਆਉਂਦੀ ਹੈ।
Loading Likes...