ਪੁੱਛਣ ਤੋਂ ਡਰਨਾ ਕਿਉਂ ?
ਪੁੱਛਣਾ ਔਖਾ ਤਾਂ ਹੁੰਦਾ ਹੀ ਹੈ। ਅਤੇ ਨਾਲ ਹੀ ਇਹ ਉਸ ਵਿਅਕਤੀ ਦੀ ਮਾਨਸਿਕਤਾ ਤੇ ਨਿਰਭਰ ਕਰਦਾ ਹੈ ਕਿ ਉਸਨੂੰ ਕੁਝ ਵੀ ਸੁਨਣਾ ਪੈ ਸਕਦਾ ਹੈ।
ਇਹ ਜ਼ਰੂਰੀ ਨਹੀਂ ਕਿ ਜਵਾਬ ਉਸਦੇ ਵੱਲ ਦਾ ਹੀ ਹੋਵੇ। ਉਸਦੇ ਉਲਟ ਵੀ ਹੋ ਸਕਦਾ ਹੈ ਜਿਸਨੂੰ ਉਹ ਸੁਣਨਾ ਹੀ ਨਹੀਂ ਚਾਹੁੰਦਾ। ਇਸੇ ਲਈ ਬਹੁਤ ਲੋਕ ਪੁੱਛਣ ਤੋਂ ਪਰਹੇਜ਼ ਕਰਦੇ ਹਨ।
ਗੈਰ – ਪ੍ਰਵਾਨਗੀ ਦਾ ਡਰ :
ਗੈਰ – ਪ੍ਰਵਾਨਗੀ ਦੇ ਡਰ ਕਾਰਨ ਕਈ ਲੋਕ ਦੂਜੇ ਲੋਕਾਂ ਕੋਲੋਂ ਕੁਝ ਪੁੱਛੇ ਬਿਨਾ ਹੀ ਰਹਿ ਜਾਂਦੇ ਹਨ। ਉਹ ਜ਼ਰੂਰਤ ਵਾਲੀ ਗੱਲ ਵੀ ਨਹੀਂ ਪੁੱਛਦੇ ਕਿਉਂ ਜੋ ਉਹਨਾਂ ਨੂੰ ਡਰ ਹੁੰਦਾ ਹੈ ਕਿ ਕਿਤੇ ਜਵਾਬ ‘ਨਾਂਹ’ ਵਿਚ ਹੀ ਨਾ ਹੋਵੇ।
ਕਈ ਵਾਰ ਨੌਕਰੀ ਪੇਸ਼ਾ ਲੋਕ ਵੀ ਆਪਣੇ ਵੱਢੇ ਅਧਿਕਾਰੀਆਂ ਨੂੰ ਤਾਨਖਵਾ ਵਧਾਉਣ ਵਾਸਤੇ ਇਸ ਕਰਕੇ ਨਹੀਂ ਪੁੱਛਦੇ ਕਿ ਉਹਨਾ ਨੂੰ ਡਰ ਹੁੰਦਾ ਹੈ ਕਿ ਕਿਤੇ ਪੁੱਛਣ ਤੇ ਉਹਨਾਂ ਨੂੰ ਨੌਕਰੀ ਤੋਂ ਹੀ ਨਾ ਕੱਢ ਦਿੱਤਾ ਜਾਵੇ।
ਉਹ ਉਨ੍ਹਾਂ ਲੋਕਾਂ ਕੋਲੋਂ ਮਦਦ ਲਈ ਵੀ ਨਹੀਂ ਪੁੱਛਦੇ ਜਿਨ੍ਹਾਂ ਨੂੰ ਉਹ ਚੰਗੀ ਤਰ੍ਹਾਂ ਨਹੀਂ ਜਾਣਦੇ।
ਇੱਛਾਵਾਂ ਦਾ ਕਿਸੇ ਹੋਰ ਨੂੰ ਪਤਾ ਲੱਗਣਾ :
ਸੰਖੇਪ ਵਿਚ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀਆਂ ਇੱਛਾਵਾਂ ਅਤੇ ਲੋੜਾਂ ਬਾਰੇ ਕਿਸੇ ਹੋਰ ਨੂੰ ਵੀ ਪਤਾ ਲੱਗੇ। ਉਨ੍ਹਾਂ ਨੂੰ ਇਹ ਡਰ ਹੁੰਦਾ ਹੈ ਕਿ ਕਿਤੇ ਉਨ੍ਹਾਂ ਨੂੰ ਠੁਕਰਾ ਨਾ ਦਿੱਤਾ ਜਾਵੇ।
ਹਰ ਉੱਤਰ ਪ੍ਰਵਾਨ ਕਰਨ ਲਈ ਤਿਆਰ :
ਪਰ ਜੇ ਸਾਡੇ ਵਿਚ ਨਾਂਹ ਨੂੰ ਪ੍ਰਵਾਨ ਕਰਨ ਦੀ ਹਿੰਮਤ ਹੋਵ ਤਾਂ ਅਸੀਂ ਕਿਸੇ ਨੂੰ ਕੁਝ ਵੀ ਪੁੱਛ ਸਕਦੇ ਹਾਂ। ਜੇ ਅਸੀਂ ਹਰ ਉੱਤਰ ਨੂੰ ਪ੍ਰਵਾਨ ਕਰਨ ਲਈ ਤਿਆਰ ਹਾਂ ਤਾਂ ਅਸੀਂ ਉਹ ਹਰ ਚੀਜ਼ ਪੁੱਛ ਸਕਦੇ ਜਿਸਦੀ ਸਾਨੂੰ ਲੋੜ ਹੈ।
ਪੁੱਛਣ ਤੋਂ ਬਿਨਾਂ ਮਿਲੇਗਾ ਵੀ ਨਹੀਂ :
ਪੁੱਛਣ ਤੋਂ ਬਿਨਾਂ ਮਿਲੇਗਾ ਵੀ ਨਹੀਂ। ਪੁੱਛਣ ਤੋਂ ਡਰਨਾ ਕਿਉਂ ?। ਵੱਧ ਤੋਂ ਵੱਧ ਉਹ ਤੁਹਾਨੂੰ ਨਾਂਹ ਹੀ ਕਹਿ ਦੇਣਗੇ।
ਤੁਹਾਨੂੰ ਹੈਰਾਨੀ ਹੋ ਸਕਦੀ ਹੈ ਕਿ ਇੰਨੀ ਵੱਡੀ ਗਿਣਤੀ ਵਿਚ ਲੋਕ ਤੁਹਾਡੀ ਮਦਦ ਕਰਨ ਦੇ ਇੱਛੁਕ ਹਨ। ਉਨ੍ਹਾਂ ਨੂੰ ਸਿਰਫ ਪੁੱਛੇ ਜਾਣ ਦੀ ਉਡੀਕ ਹੁੰਦੀ ਹੈ।
ਤੁਸੀਂ ਜੋ ਪੁੱਛਣਾ ਚਾਹੁੰਦੇ ਹੋ, ਉਹ ਅੱਜ ਪੁੱਛੋ।
ਬੱਚਿਆਂ ਵਿਚ ਪੁੱਛਣ ਦੀ ਆਦਤ ਪੈਦਾ ਕਰੋ :
ਦਰਅਸਲ ਅਸੀਂ ਆਪਣੇ ਬੱਚਿਆਂ ਨੂੰ ਵੀ ਡਾਂਟ ਦਿੰਦੇ ਹਾਂ, ਜੇ ਉਹ ਸਾਡੇ ਤੋਂ ਬਾਰ – ਬਾਰ ਸਵਾਲ ਕਰਦੇ ਨੇ। ਕਈ ਵਾਰ ਅਸੀਂ ਸੁਣਨ ਤੋਂ ਪਹਿਲਾਂ ਹੀ ਉਹਨਾਂ ਨੂੰ ‘ਨਾਂਹ’ ਵਿਚ ਜਵਾਬ ਦੇ ਦਿੰਦੇ ਹਾਂ। ਜਿਸਦਾ ਕਿ ਨੁਕਸਾਨ ਬੱਚੇ ਨੂੰ ਅੱਗੇ ਜਾ ਕੇ ਵੱਡੀ ਉਮਰ ਵਿਚ ਹੁੰਦਾ ਹੈ। ਇਸ ਲਈ ਪਹਿਲਾਂ ਬੱਚਿਆਂ ਦੇ ਪ੍ਰਸ਼ਨ ਸੁਣੋ, ਫੇਰ ਹੀ ਕੋਈ ਜਵਾਬ ਦਿਓ। ਜੇ ਜਵਾਬ ਨਾਂਹ ਪੱਖੀ ਵੀ ਹੋਵੇ ਤਾਂ ਵੀ ਬੱਚੇ ਨੂੰ ‘ਨਾਂਹ’ ਕਹਿਣ ਦਾ ਕਾਰਣ ਜ਼ਰੂਰ ਸਮਝਾਵੋ। ਇਸ ਨਾ ਬੱਚੇ ਨੂੰ ਪੁੱਛਣ ਦੀ ਆਦਤ ਵੀ ਪੈ ਜਾਂਦੀ ਹੈ ਤੇ ‘ਨਾਂਹ’ ਸੁਣਨ ਦਾ ਡਰ ਵੀ ਮੰਨ ਵਿਚੋਂ ਖ਼ਤਮ ਹੋ ਜਾਂਦਾ ਹੈ।
Loading Likes...