ਪ੍ਰੈਗਨੈਂਸੀ ਅਤੇ ਬਲੱਡ ਪ੍ਰੈੱਸ਼ਰ/ Pregnancy and Blood Pressure
ਔਰਤਾਂ ਦੇ ਸਰੀਰ ਵਿਚ ਗਰਭ ਅਵਸਥਾ ਵਿਚ ਕਈ ਤਰ੍ਹਾਂ ਦੇ ਬਦਲਾਅ ਆਉਂਦੇ ਹਨ। ਕੁਝ ਔਰਤਾਂ ‘ਚ ਖਾਣ – ਪੀਣ ਅਤੇ ਲਾਈਫ ਸਟਾਈਲ ‘ਚ ਬਦਲਾਅ ਕਾਰਨ ਹਾਈ ਜਾਂ ਲੋਅ ਬੀ. ਪੀ. (High or low BP) ਦੀ ਸਮੱਸਿਆ ਹੋ ਜਾਂਦੀ ਹੈ।ਜਿਸ ਦਾ ਪ੍ਰਭਾਵ ਮਾਂ ਅਤੇ ਬੱਚੇ ਦੋਵਾਂ ਦੀ ਸਿਹਤ ‘ਤੇ ਪੈ ਸਕਦਾ ਹੈ। ਅੱਜ ਅਸੀਂ ਪ੍ਰੈਗਨੈਂਸੀ ਅਤੇ ਬਲੱਡ ਪ੍ਰੈੱਸ਼ਰ/ Pregnancy and Blood Pressure ਦੇ ਸੰਬੰਧ ਵਿਚ ਚਰਚਾ ਕਰਾਂਗੇ।
ਗਰਭ ਅਵੱਸਥਾ ਦੌਰਾਨ ਔਰਤਾਂ ਦਾ ਬਲੱਡ ਪ੍ਰੈਸ਼ਰ ਨਾ ਤਾਂ ਵਧਣਾ ਚਾਹੀਦਾ ਹੈ ਅਤੇ ਨਾ ਹੀ ਘਟਣਾ ਚਾਹੀਦਾ ਹੈ। ਕਈ ਵਾਰ ਥੋੜੀ ਦੇਰ ਵਾਸਤੇ ਹੀ ਔਰਤਾਂ ਦਾ ਬਲੱਡ ਪ੍ਰੈਸ਼ਰ ਘੱਟ ਜਾਂ ਵਧ ਸਕਦਾ ਹੈ ਪਰ ਇਹ ਕੁਝ ਸਮੇਂ ਬਾਅਦ ਖੁਦ ਹੀ ਨਾਰਮਲ ਹੋ ਜਾਂਦਾ ਹੈ।
ਬੀ.ਪੀ. ਦਾ ਵੱਧਣਾ (ਹਾਈ ਬੀ. ਪੀ/ High BP) :
ਪ੍ਰੈਗਨੈਂਸੀ ਅਤੇ ਬਲੱਡ ਪ੍ਰੈੱਸ਼ਰ/ Pregnancy and Blood Pressure ਸਿਰਲੇਖ ਹੇਠਾਂ ਅਸੀਂ ਇਹ ਦੇਖਾਂਗੇ ਕਿ ਹਾਈ ਬੀ. ਪੀ/ High BP ਹੋਣ ਦੇ ਕਈ ਕਰਨ ਹੋ ਸਕਦੇ ਹਨ। ਜੇ ਇਹ ਕਈ ਦਿਨਾਂ ਤਕ ਬਣਿਆ ਰਹੇ ਤਾਂ ਇਸ ਨੂੰ ਹਾਈ ਬੀ. ਪੀ/ High BP ਦੀ ਸਮੱਸਿਆ ਮੰਨਿਆ ਜਾਂਦਾ ਹੈ।
ਹਾਈ ਬੀ. ਪੀ/ High BP ਦੇ ਲੱਛਣ :
ਇਸ ਦੌਰਾਨ ਵਾਰ – ਵਾਰ ਚੱਕਰ ਆਉਣਾ, ਪਿਸ਼ਾਬ ਘੱਟ ਬਣਾਉਣਾ, ਅੱਖਾਂ ਦੇ ਸਾਹਮਣੇ ਹਨੇਰਾ ਛਾ ਜਾਣਾ, ਅਚਾਨਕ ਭਾਰ ਵਧਣ ਲੱਗਣਾ ਅਤੇ ਸਿਰਦਰਦ ਅਤੇ ਪੇਟ ਦੇ ਉੱਪਰਲੇ ਹਿੱਸੇ ਵਿਚ ਦਰਦ ਦੇ ਲੱਛਣ ਦਿਖਾਈ ਦੇ ਸਕਦੇ ਹਨ।
ਬੀ.ਪੀ. ਦਾ ਘਟਣਾ (ਲੋਅ ਬੀ. ਪੀ./ Low BP) :
ਜੇ ਬੀ. ਪੀ. ਆਮ ਤੋਂ ਘੱਟ ਰਹਿਣ ਲੱਗੇ ਤਾਂ ਇਸ ਨੂੰ ਲੋਅ ਬੀ. ਪੀ. ਦੀ ਸਮੱਸਿਆ ਮੰਨਿਆ ਜਾਂਦਾ ਹੈ। ਕਦੇ – ਕਦੇ ਇਹ ਸਮੱਸਿਆ ਅਸਥਾਈ ਤੌਰ ਤੇ ਹੁੰਦੀ ਹੈ ਜੋ ਆਪਣੇ ਆਪ ਠੀਕ ਹੋ ਜਾਂਦੀ ਹੈ।
ਲੋਅ ਬੀ. ਪੀ./ Low BP ਦੇ ਲੱਛਣ :
ਇਸ ਦੌਰਾਨ ਚੱਕਰ ਆਉਣਾ, ਬੇਹੋਸ਼ੀ, ਉਲਟੀ ਆਉਣਾ , ਜ਼ਿਆਦਾ ਪਿਆਸ ਲੱਗਣਾ, ਸਕਿਨ ਦਾ ਨੀਲਾ ਪੈਣਾ, ਸਾਹ ਚੜ੍ਹਣਾ ਜਾਂ ਲੰਬਾ ਸਾਹ ਚੜ੍ਹਣਾ, ਧਿਆਨ ਲਗਾਉਣ ‘ਚ ਦਿੱਕਤ ਵਰਗੇ ਲੱਛਣ ਦਿਖਾਈ ਦੇ ਸਕਦੇ ਹਨ।
ਬੀ.ਪੀ./BP ਨੂੰ ਕੰਟਰੋਲ ਵਿਚ ਰੱਖਣ ਦੇ ਉਪਾਅ :
ਗਰਭ ਅਵਸਥਾ ਦੌਰਾਨ, ਖਾਣ – ਪੀਣ ਅਤੇ ਲਾਈਫ ਸਟਾਈਲ/ Lifestyle ‘ਚ ਥੋੜ੍ਹਾ ਜਿਹਾ ਬਦਲਾਅ ਕਰ ਕੇ ਇਸ ਸਮੱਸਿਆ ਤੇ ਕਾਬੂ ਪਾਇਆ ਜਾ ਸਕਦਾ ਹੈ। ਸਰੀਰਕ ਤੌਰ ਤੇ ਐਕਟਿਵ ਰਹਿਣਾ ਬਹੁਤ ਜ਼ਰੂਰੀ ਹੁੰਦਾ ਹੈ। ਸ਼ਰੀਰ ਦੇ ਐਕਟਿਵ ਰਹਿਣ ਨਾਲ ਬਲੱਡ ਪ੍ਰੈੱਸ਼ਰ / BP ਕੰਟਰੋਲ ਰੱਖਣ ‘ਚ ਮਦਦ ਮਿਲਦੀ ਹੈ।
ਗਰਭ ਅਵਸਥਾ ਬਾਰੇ ਹੋਰ ਜਾਣਕਾਰੀ ਵਾਸਤੇ ਤੁਸੀਂ 👉 Click ਕਰ ਸਕਦੇ ਹੋ।
ਜਾ ਹੋਰ ਵੀ ਵਧੇਰੇ ਜਾਣਕਾਰੀ ਲਈ ਪੜ੍ਹ ਸਕਦੇ ਹੋ ਇਹ 👉ਕਿਤਾਬ ਪੜ੍ਹ ਸਕਦੇ ਹੋ।
Loading Likes...