ਸਾਈਂ ਛਪ ਤਮਾਸ਼ੇ ਨੂੰ ਆਇਆ।
ਤੁਸੀਂ ਰਲ ਮਿਲ ਨਾਮ ਧਿਆਓ। ਟੇਕ।
ਲਟਕ ਸੱਜਣ ਦੀ ਨਾਹੀਂ ਛਪਦੀ,
ਸਾਰੀ ਖ਼ਲਕਤ ਸਿੱਕਦੀ ਤੱਪਦੀ।
ਤੁਸੀਂ ਦੂਰ ਨਾ ਢੂੰਡਨ ਜਾਓ,
ਤੁਸੀਂ ਰਲ ਮਿਲ ਨਾਮ ਧਿਆਓ।
ਰਲ ਮਿਲ ਸਈਓ ਆਤਣ ਪਾਓ,
ਇਕ ਬੰਨੇ ਵਿਚ ਜਾ ਸਮਾਓ।
ਨਾਲੇ ਗੀਤ ਸੱਜਣ ਦਾ ਗਾਓ,
ਤੁਸੀਂ ਰਲ ਮਿਲ ਨਾਮ ਧਿਆਓ।
ਬੁਲ੍ਹਾ ਬਾਤ ਅਨੋਖੀ ਏਹਾ,
ਨੱਚਣ ਲੱਗੀ ਤਾਂ ਘੁੰਗਟ ਕੇਹਾ।
ਤੁਸੀਂ ਪਰਦਾ ਅੱਖੀਂ ਥੀਂ ਲਾਹੋ,
ਤੁਸੀਂ ਰਲ ਮਿਲ ਨਾਮ ਧਿਆਓ।