‘ਪਰਸਨਲ ਗਰੂਮਿੰਗ’ ਦੇ ਤਰੀਕੇ ਨਾਲ ਨਿਖਾਰ/ Refinement through ‘personal grooming’
ਹਰ ਕੋਈ ਸੁੰਦਰ ਅਤੇ ਆਕਰਸ਼ਕ ਦਿਸਣਾ ਚਾਹੁੰਦਾ ਹੈ। ਪਰਸਨਲ ਗਰੂਮਿੰਗ ਵਿਚ ਕਈ ਚੀਜ਼ਾਂ ਸ਼ਾਮਲ ਹੁੰਦੀਆਂ ਹਨ। ਖੁਦ ਦੀ ਪਰਸਨੈਲਿਟੀ ਨੂੰ ਨਿਖਾਰਨਾ ਹੈ ਤਾਂ ਕਾਈ ਗਰੂਮਿੰਗ ਟਿਪਸ ਦਾ ਧਿਆਨ ਰੱਖਣਾ ਬੇਹੱਦ ਜ਼ਰੂਰੀ ਹੋ ਜਾਂਦਾ ਹੈ। ਇਸੇ ਲਈ ਅੱਜ ਅਸੀਂ ਗੱਲ ਕਰਾਂਗੇ ਕਿ ‘ਪਰਸਨਲ ਗਰੂਮਿੰਗ’ ਦੇ ਤਰੀਕੇ ਨਾਲ ਨਿਖਾਰ/ Refinement through ‘personal grooming‘ ਕਿਵੇਂ ਲਿਆਂਦਾ ਜਾ ਸਕਦਾ ਹੈ।
ਪਰਸਨਲ ਗਰੂਮਿੰਗ ਨਾਲ ਚੰਗੇ ਤਾਂ ਨਜ਼ਰ ਆਉਂਦੇ ਹੋ ਪਰ ਨਾਲ ਹੀ ਆਤਮਵਿਸ਼ਵਾਸ ਵੀ ਵਧਦਾ ਹੈ। ਪਰਸਨੈਲਿਟੀ ਵੀ ਵਧੀਆ ਹੁੰਦੀ ਹੈ। ਚੰਗੀ ਤਰ੍ਹਾਂ ਤਿਆਰ ਹੋਣ ਨਾਲ ਖੁਦ ਨੂੰ ਵੀ ਚੰਗਾ ਮਹਿਸੂਸ ਹੁੰਦਾ ਹੈ। ਹੇਠਾਂ ਕੁਝ ਖਾਸ ਪਰਸਨਲ ਗਰੂਮਿੰਗ ਟਿਪਸ ਦੇ ਬਾਰੇ ਵਿਚ ਦੱਸ ਰਹੇ ਜਿਸ ਨੂੰ ਅਪਣਾ ਕੇ ਤੁਹਾਡੀ ਖੂਬਸੂਰਤੀ ਹੋਰ ਨਿੱਖਰ ਜਾਵੇਗੀ।
ਬਿਊਟੀ ਪਾਰਲਰ ਜਾਣਾ ਹੋ ਸਕਦਾ ਹੈ ਠੀਕ/ Going to the beauty parlor may be fine :
ਸਕਿਨ ਅਤੇ ਵਾਲ ਜੇਕਰ ਤੰਦਰੁਸਤ ਨਜ਼ਰ ਆਉਂਦੇ ਹਨ ਤਾਂ ਤੁਹਾਡੀ ਪੂਰੀ ਪਰਸਨੈਲਿਟੀ ਆਕਰਸ਼ਕ ਨਜ਼ਰ ਆਉਂਦੀ ਹੈ। ਵਾਲ, ਸਕਿਨ, ਹੱਥਾਂ – ਪੈਰਾਂ ਦੀ ਦੇਖਭਾਲ ਚੰਗੀ ਤਰ੍ਹਾਂ ਕਰਨਾ ਬੇਹੱਦ ਜ਼ਰੂਰੀ ਹੈ। ਤੁਸੀਂ ਚਾਹੋ ਤਾਂ ਇਕ ਮਹੀਨੇ ਵਿੱਚ ਇਕ ਵਾਰ ਪਾਰਲਰ ਜ਼ਰੂਰ ਜਾਓ। ਚੰਗੀ ਤਰ੍ਹਾਂ ਦਿਸਣ ਲਈ ਭਰਵੱਟੇ ਅਤੇ ਉਪਰਲੇ ਬੁੱਲ੍ਹ ਦੇ ਵਾਲਾਂ ਨੂੰ ਹਟਾਉਣਾ ਵੀ ਜਰੂਰੀ ਹੈ। ਕੁਝ ਔਰਤਾਂ ਨੂੰ ਠੋਡੀ, ਧੋਣ, ਗੱਲ੍ਹ ਦੇ ਨੇੜੇ – ਤੇੜੇ ਛੋਟੇ – ਛੋਟੇ ਵਾਲ ਹੁੰਦੇ ਹਨ, ਜਿਸ ਨੂੰ ਹਟਾ ਕੇ ਤੁਸੀਂ ਚੰਗੀ ਨਜ਼ਰ ਆ ਸਕਦੇ ਹੋ। ਹੱਥਾਂ ਪੈਰਾਂ ਦੀ ਵੈਕਸਿੰਗ, ਪੇਡੀਕਿਓਰ ਕਰਾਉਂਦੇ ਰਹੋ। ਨਹੁੰਆਂ ਨੂੰ ਕੱਟ ਕੇ ਰੱਖੋ। ਵੱਡੇ ਹਨ ਤਾਂ ਉਸ ਦੀ ਚੰਗੀ ਸ਼ੇਪ ਅਤੇ ਸਫਾਈ ਰੱਖੋ।
ਸਕਿਨ ਦੀ ਦੇਖਭਾਲ ਹੁੰਦੀ ਹੈ ਬਹੁਤ ਜ਼ਰੂਰੀ/ Skin care is very important :
ਸੱਭ ਤੋਂ ਪਹਿਲਾਂ ਆਪਣੀ ਸਕਿਨ ਨੂੰ ਸਮਝੋ ਅਤੇ ਉਸੇ ਅਨੁਸਾਰ ਇਸ ਦੀ ਦੇਖਭਾਲ ਕਰੋ। ਤੁਹਾਡੀ ਸਕਿਨ ਕਿਸ ਤਰ੍ਹਾਂ ਦੀ ਹੈ, ਉਸ ਨੂੰ ਜਾਣ ਕੇ ਹੀ ਮੇਕਅੱਪ ਅਤੇ ਸਕਿਨ ਕੇਅਰ ਰੁਟੀਨ ਨੂੰ ਅਪਣਾਉਣਾ ਚਾਹੀਦਾ ਹੈ। ਇਸ ਵਿੱਚ ਕਿਸੇ ਐਕਸਪਰਟ ਦੀ ਰਾਏ ਲੈਣਾ ਵੀ ਬਹੁਤ ਠੀਕ ਮੰਨਿਆ ਗਿਆ ਹੈ। ਤੁਸੀਂ ਕੈਮੀਕਲ ਵਾਲੇ ਬਿਊਟੀ ਕੇਅਰ ਪ੍ਰੋਡਕਟਸ ਦੀ ਵਰਤੋਂ ਘੱਟ ਕਰੋ। ਡੇਲੀ ਸਕਿਨ ਕੇਅਰ ਰੁਟੀਨ ਬਣਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸਦੇ ਨਾਲ ਨਾਲ ਘਰੇਲੂ ਨੁਸਖੇ ਨੂੰ ਅਜ਼ਮਾਓ।
ਵਾਲ ਕਟਵਾਉਂਦੇ ਰਹਿਣਾ ਵੀ ਹੁੰਦਾ ਹੈ ਵਧੀਆ/ Keeping the hair cut is also good :
- ਇਕ ਹੀ ਹੇਅਰ ਸਟਾਇਲ ਰੱਖਣ ਨਾਲ ਵੀ ਪਰਸਨੈਲਿਟੀ ਵਿਚ ਬਦਲ ਨਜ਼ਰ ਨਹੀਂ ਆਉਂਦਾ। ਇਸ ਲਈ ਵੱਖ ਵੱਖ ਹੇਅਰ ਸਟਾਈਲ ਟ੍ਰਾਈ ਕਰੋ।
- ਖੁੱਲ੍ਹੇ, ਖਿਲਰੇ, ਡਲ, ਬੇਜ਼ਾਨ ਵਾਲਾਂ ਵਿਚ ਤੁਹਾਡੀ ਪੂਰੀ ਇਮੇਜ਼ ਖਰਾਬ ਨਜ਼ਰ ਆਉਂਦੀ ਹੈ।
- ਆਪਣੇ ਚਿਹਰੇ ਦੇ ਆਕਾਰ ਦੇ ਅਨੁਸਾਰ ਵਾਲ ਕਟਾਉਣੇ ਵੀ ਵਧੀਆ ਆਈਡਿਆ ਹੋ ਸਕਦਾ ਹੈ।
- ਇਕ ਸਹੀ ਹੇਅਰ ਕੱਟ ਤੁਹਾਡੀ ਇਮੇਜ਼ ਨੂੰ ਪੂਰੀ ਤਰ੍ਹਾਂ ਬਦਲ ਸਕਦਾ ਹੈ।
- ਨਾਲ ਹੀ ਵਾਲਾਂ ਦੀਆਂ ਹੋਰ ਸਮੱਸਿਆਵਾਂ ਤੋਂ ਬਚਣ ਲਈ ਵਾਲਾਂ ਨੂੰ ਰੈਗੂਲਰ ਟ੍ਰਿਮ ਕਰਾਓ।
👉ਆਪਣੀ ਦਿੱਖ ਨੂੰ ਹੋਰ ਵੀ ਸੁੰਦਰ ਬਣਾਉਣ ਲਈ ਤੇ ਜਾਓ।👈
ਲਾਈਟ ਮੇਕਅੱਪ ਹੁੰਦਾ ਹੈ ਬਹੁਤ ਜ਼ਰੂਰੀ/ Light makeup is very important :
ਹਰ ਦਿਨ ਹੈਵੀ ਮੇਕਅੱਪ ਕਰ ਕੇ ਆਫਿਸ ਜਾਂ ਕਿਤੇ ਬਾਹਰ ਜਾਣਾ ਚੰਗਾ ਆਈਡਿਆ ਨਹੀਂ ਹੁੰਦਾ। ਨਾਲ ਹੀ ਮੇਕਅੱਪ ਬਿਲਕੁਲ ਵੀ ਨਾ ਕਰਨਾ ਵੀ ਠੀਕ ਨਹੀਂ। ਮੇਕਅੱਪ ਦਿਨ ਅਤੇ ਰਾਤ ਅਨੁਸਾਰ ਹੀ ਕਰੋ। ਕੱਜਲ, ਕੰਪੈਕਟ ਪਾਊਡਰ, ਹਲਕੇ ਰੰਗ ਦੀ ਲਿਪਸਟਿਕ ਲਗਾਉਣਾ ਠੀਕ ਰਹੇਗਾ। ਸਿੰਪਲ ਮੇਕਅੱਪ ਲੁੱਕ ਤੁਹਾਨੂੰ ਪ੍ਰੇਜੈਂਟੇਬਲ ਅਤੇ ਚੰਗੀ ਤਰ੍ਹਾਂ ਤਿਆਰ ਦਿਸਣ ਵਿਚ ਬਹੁਤ ਮਦਦ ਕਰਦੀ ਹੈ।
ਬਾਡੀ ਓਡੋਰ ਦਾ ਰੱਖੋ ਧਿਆਨ/ Take care of body odor :
ਕੁਝ ਲੋਕਾਂ ਦੇ ਪਸੀਨੇ ‘ਚੋਂ ਬਹੁਤ ਬਦਬੂ ਆਉਂਦੀ ਹੈ। ਇਹ ਬਦਬੂ ਭੀੜ ਵਿਚ ਤੁਹਾਨੂੰ ਸ਼ਰਮਿੰਦਾ ਕਰ ਸਕਦੀ ਹੈ। ਬਾਡੀ ਓਡੋਰ ਵਿਅਕਤੀ ਦੇ ਆਤਮਵਿਸ਼ਵਾਸ ਅਤੇ ਆਤਮ ਸਨਮਾਨ ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਆਪਣੇ ਲਈ ਚੰਗੀ ਕੁਆਲਿਟੀ ਦਾ ਪਰਫਿਊਮ, ਡਿਓ ਚੁਣਨਾ ਜ਼ਰੂਰੀ ਹੋ ਜਾਂਦਾ ਹੈ।
ਕੱਪੜੇ ਦੀ ਚੋਣ/ Choice of clothes :
ਹਰ ਬਾਡੀ ਸ਼ੇਪ ਤੇ ਸਾਰੇ ਸਟਾਈਲ ਦੇ ਕੱਪੜੇ ਸੂਟ ਨਹੀਂ ਕਰਦੇ। ਅਜਿਹੇ ਵਿਚ ਕੱਪੜੇ ਦੀ ਚੋਣ ਆਪਣੀ ਬਾਡੀ ਟਾਈਪ ਅਨੁਸਾਰ ਹੀ ਕਰਨੀ ਚਾਹੀਦੀ ਹੈ। ਕੱਪੜੇ ਸਰੀਰ ਵਿੱਚ ਚੰਗੀ ਤਰਾਂ ਫਿੱਟ ਹੋਣ ਅਤੇ ਤੁਹਾਡੇ ਤੇ ਸੂਟ ਕਰਨ ਅਤੇ ਜਿਸ ਵਿਚ ਤੁਸੀਂ ਆਰਾਮਦਾਇਕ ਮਹਿਸੂਸ ਕਰੋ। ਕਿਸੇ ਅਹਿਮ ਕੰਮ ਲਈ ਜਾ ਰਹੇ ਹੋ ਤਾਂ ਕੱਪੜੇ ਸਾਫ ਅਤੇ ਪ੍ਰੈੱਸ ਕੀਤੇ ਹੋਣ। ਤੁਹਾਡੇ ਪਹਿਰਾਵੇ ਦਾ ਤਰੀਕਾ ਵੀ ਆਤਮਵਿਸ਼ਵਾਸ ਨੂੰ ਵਧਾਉਂਦਾ ਹੈ। ਅਤੇ ਦਫ਼ਤਰ ਵਿਚ ਵੀ ਫਾਰਮਲ ਅਤੇ ਸ਼ਾਲੀਨ ਕੱਪੜੇ ਹੀ ਪਹਿਨੋ।
ਹੈਲਦੀ ਡਾਈਟ ਚੁਣੋ/ Choose a healthy diet :
Loading Likes...ਫਿਜ਼ੀਕਲੀ ਫਿੱਟ ਨਜ਼ਰ ਆਉਣ ਲਈ ਹੈਲਦੀ ਡਾਈਟ ਲੈਣਾ ਵੀ ਬੜਾ ਅਹਿਮ ਹੁੰਦਾ ਹੈ। ਵਧੀਆ ਡਾਈਟ ਨਾਲ ਨਾ ਸਿਰਫ ਤੁਸੀਂ ਆਪਣਾ ਭਾਰ ਘੱਟ ਕਰ ਸਕਦੇ ਹੋ, ਸਗੋਂ ਇਹ ਮੈਟੋਬਾਲਿਜ਼ਮ ਨੂੰ ਵੀ ਸਹੀ ਰੱਖਦਾ ਹੈ। ਤੁਸੀਂ ਸਰੀਰਕ ਅਤੇ ਮਾਨਸਿਕ ਤੌਰ ਤੇ ਚੰਗਾ ਮਹਿਸੂਸ ਕਰੋਗੇ, ਤਾਂ ਸਾਰੇ ਕੰਮ ਵੀ ਵਧੀਆ ਢੰਗ ਨਾਲ ਪੂਰਾ ਕਰ ਸਕੋਗੇ।