ਪਾਓ ਗਲੋਇੰਗ ਸਕਿਨ/ Get glowing skin

ਪਾਓ ਗਲੋਇੰਗ ਸਕਿਨ/ Get glowing skin :

1. ਮੁਹਾਸਿਆਂ ਦੇ ਦਾਗ ਧੱਬਿਆਂ ਲਈ/ For acne scars :

ਪਾਓ ਗਲੋਇੰਗ ਸਕਿਨ/ Get glowing skin ਸਿਰਲੇਖ ਦੇ ਅਧੀਨ ਅੱਜ ਪਹਿਲਾਂ ਅਸੀਂ ਮੁਹਾਸਿਆਂ ਦੇ ਦਾਗ ਧੱਬਿਆਂ ਦੀ ਗੱਲ ਕਰਾਂਗੇ ਕਿ ਮੁਹਾਸਿਆਂ ਦੇ ਦਾਗ ਧੱਬਿਆਂ ਦੀ ਸਮੱਸਿਆ ਦੇ ਹੱਲ ਲਈ ਮੁਲਤਾਨੀ ਮਿੱਟੀ ਵਿਚ ਨਿੰਬੂ ਦਾ ਰਸ ਤੇ ਥੋੜ੍ਹੀ ਜਿਹੀ ਗਲਿਸਰੀਨ ਜਾਂ ਗੁਲਾਬ ਜਲ ਨੂੰ ਮਿਕਸ ਕਰਕੇ ਪੈਕ ਦੀ ਤਰ੍ਹਾਂ ਚਮੜੀ ਤੇ ਸੁੱਕਣ ਲਈ ਲਗਾਓ, ਇਸ ਉਪਰੰਤ ਚਿਹਰੇ ਨੂੰ ਸਾਫ ਕਰ ਲਓ।

2. ਚਮੜੀ ਦੀ ਰੰਗਤ ਲਈ/ For skin tone :

ਵੇਸਣ ਵਿਚ ਅੱਧਾ ਚੱਮਚ ਹਲਦੀ ਤੇ ਸ਼ਹਿਦ ਤੇ ਬਾਦਾਮ ਦਾ ਤੇਲ ਮਿਕਸ ਕਰਕੇ ਪੈਕ ਦੀ ਤਰ੍ਹਾਂ ਚਮੜੀ ਤੇ ਲਗਾ ਲਓ ਅਤੇ ਸੁੱਕਣ ਤੇ ਮਲ ਕੇ ਸਾਫ ਕਰ ਲਓ, ਇਸ ਦੀ ਰੈਗੂਲਰ ਵਰਤੋਂ ਨਾਲ ਚਮੜੀ ਦੀ ਰੰਗਤ ਨਿੱਖਰਦੀ ਹੈ ਤੇ ਦਾਗ – ਧੱਬਿਆਂ ਦੀ ਸਮੱਸਿਆ ਦਾ ਵੀ ਹੱਲ ਹੁੰਦਾ ਹੈ।

3. ਵਾਲਾਂ ਨੂੰ ਪੋਸ਼ਣ ਅਤੇ ਖੁਸ਼ਕ ਵਾਲਾਂ ਦੀ ਸਮੱਸਿਆ/ Hair nourishment and dry hair problem :

ਰਾਈ ਦੇ ਦਾਣਿਆਂ ਨੂੰ ਪੀਸ ਕੇ ਉਸ ਦਾ ਪੇਸਟ ਵਾਲਾਂ ਵਿਚ ਲਗਾਓ। ਇਸ ਦੀ ਵਰਤੋਂ ਵਾਲਾਂ ਨੂੰ ਪੋਸ਼ਣ ਦੇਣ ਦੇ ਨਾਲ – ਨਾਲ ਖੁਸ਼ਕ ਵਾਲਾਂ ਦੀ ਸਮੱਸਿਆ ਦਾ ਵੀ ਹੱਲ ਕਰੇਗੀ।

ਆਪਣੀ ਖੂਬਸੂਰਤੀ ਨੂੰ ਹੋਰ ਵੀ ਨਿਖਾਰਨ ਲਈ ਤੁਸੀਂ ਸਾਡੀ ਹੋਰ post ਵੀ 👉 ਇੱਥੇ ਕਲਿਕ/ CLICK ਕਰਕੇ ਵੀ ਦੇਖ ਸਕਦੇ ਹੋ।

4. ਬਲੈਕ ਤੇ ਵ੍ਹਾਈਟ ਹੈੱਡਸ ਦੀ ਸਮੱਸਿਆ/ Black and white heads :

ਕੱਚੇ ਦੁੱਧ ਵਿਚ ਚੁਟਕੀ ਭਰ ਹਲਦੀ ਤੇ ਜੌਂ ਦੇ ਆਟੇ ਨੂੰ ਮਿਕਸ ਕਰਕੇ ਗਿੱਲਾ ਲੇਪ ਬਣਾ ਕੇ ਚਿਹਰੇ ਦੀ ਚਮੜੀ, ਗਰਦਨ ਅਤੇ ਹੱਥਾਂ ਤੇ ਲਗਾਓ। ਇਸ ਦੀ ਵਰਤੋਂ ਨਾਲ ਚਮੜੀ ਦੀ ਰੰਗਤ ਨਿੱਖਰਦੀ ਹੈ ਤੇ ਬਲੈਕ ਤੇ ਵ੍ਹਾਈਟ ਹੈੱਡਸ ਜਿਹੀਆਂ ਸਮੱਸਿਆਵਾਂ ਦਾ ਹੱਲ ਵੀ ਹੁੰਦਾ ਹੈ।

5. ਚਮੜੀ ਨੂੰ ਨਰਮ ਅਤੇ ਮੁਲਾਇਮ ਬਣਾਉਣ ਲਈ/ To make the skin soft and smooth :

ਚਮੜੀ ਨੂੰ ਨਰਮ, ਮੁਲਾਇਮ ਤੇ ਆਕਰਸ਼ਕ ਬਣਾਉਣ ਲਈ ਮਲਾਈ ਵਿਚ ਕੇਸਰ ਦੇ ਤੇਲ/ saffron oil ਨੂੰ ਮਿਕਸ ਕਰਕੇ ਚਿਹਰੇ ਤੇ ਹੱਥਾਂ ਤੇ ਲਗਾ ਕੇ ਮਸਾਜ ਕਰੋ, ਇਹ ਦੀ ਵਰਤੋਂ ਖੁਸ਼ਕ ਚਮੜੀ ਲਈ ਬਹੁਤ ਚੰਗੀ ਹੈ।

ਜਾਂ

ਮਲਾਈ ਵਿਚ ਪੀਸੀ ਹਲਦੀ – ਨਿੰਬੂ ਦੇ ਰਸ ਦੀਆਂ ਕੁਝ ਬੂੰਦਾਂ ਮਿਕਸ ਕਰਕੇ ਚਮੜੀ ਤੇ ਲਗਾਓ। ਇਸ ਦੀ ਵਰਤੋਂ ਨਾਲ ਚਮੜੀ ਨਰਮ, ਮੁਲਾਇਮ ਤੇ ਆਕਰਸ਼ਕ ਬਣੇਗੀ।

6. ਮੁਹਾਸਿਆਂ ਦੀ ਸਮੱਸਿਆ ਦਾ ਹੱਲ/ The solution to the problem of acne :

ਮੁਹਾਸਿਆਂ ਨੂੰ ਦੂਰ ਕਰਨ ਲਈ ਗੁਲਾਬ ਦੇ ਫੁੱਲ ਪੀਸ ਕੇ ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰੇ ਤੇ ਲੇਪ ਦੀ ਤਰ੍ਹਾਂ ਲਗਾ ਲਓ। ਕੁਝ ਹੀ ਦਿਨਾਂ ਵਿਚ ਵਰਤੋਂ ਕਰਨ ਨਾਲ ਜਿਥੇ ਮੁਹਾਸਿਆਂ ਦੀ ਸਮੱਸਿਆ ਦਾ ਹੱਲ ਹੋਵੇਗਾ, ਉਥੇ ਚਮੜੀ ਦੀ ਰੰਗਤ ਵਿਚ ਵੀ ਨਿਖਾਰ ਆਵੇਗਾ ਅਤੇ ਚਿਹਰਾ ਖਿੜ ਉੱਠੇਗਾ।

Loading Likes...

Leave a Reply

Your email address will not be published. Required fields are marked *