ਨਹੁੰ ਕੱਟਣ ‘ਤੇ ਦਰਦ ਕਿਉਂ ਨਹੀਂ ਹੁੰਦਾ?/ Why doesn’t it hurt to cut your nails?
ਮ੍ਰਿਤ ਕੋਸ਼ਿਕਾਵਾਂ ਤੋਂ ਬਣੇ ਨਹੁੰ ਕੈਰੇਟਿਨ ਨਾਂ ਦੇ ਨਿਰਜੀਵ ਪ੍ਰੋਟੀਨ ਤੋਂ ਬਣੇ ਹੁੰਦੇ ਹਨ। ਦੋ ਇੰਚ ਪ੍ਰਤੀ ਸਾਲ ਵਧਣ ਵਾਲੇ ਇਨ੍ਹਾਂ ਨਹੁੰਆਂ ਦਾ ਆਧਾਰ ਉਂਗਲੀਆਂ ਦੀ ਚਮੜੀ ਦੇ ਅੰਦਰ ਹੁੰਦਾ ਹੈ। ਕੁੱਝ ਨਵਾਂ ਜਾਨਣ ਲਈ ਹੀ ਅਸੀਂ ਅੱਜ ਦੇ ਵਿਸ਼ੇ ਕਿ ‘ਨਹੁੰ ਕੱਟਣ ‘ਤੇ ਦਰਦ ਕਿਉਂ ਨਹੀਂ ਹੁੰਦਾ?/ Why doesn’t it hurt to cut your nails?’ ਤੇ ਚਰਚਾ ਕਰਾਂਗੇ।
ਨਹੁੰ ਦੇ ਮਜ਼ਬੂਤ ਹੋਣ ਦੇ ਕਾਰਨ :
ਸਰੀਰ ਦੀ ਬਾਕੀ ਚਮੜੀ ਦੀ ਤਰ੍ਹਾਂ, ਨਹੁੰ ਦੇ ਹੇਠਾਂ ਦੀ ਚਮੜੀ ਵੀ ਹੁੰਦੀ ਹੈ ਪਰ ਇਸ ਵਿਚ ਲਚਕੀਲੇ ਰੇਸ਼ੇ ਹੁੰਦੇ ਹਨ, ਜੋ ਨਹੁੰਆਂ ਨਾਲ ਜੁੜੇ ਅਤੇ ਉਸ ਮਜ਼ਬੂਤੀ ਨਾਲ ਆਪਣੀ ਜਗ੍ਹਾ ਤੇ ਜਕੜੇ ਰੱਖਦੇ ਹਨ।
ਕੱਚਾ ਨਹੁੰ ਕੱਟਣ ਨਾਲ ਦਰਦ ਕਿਉਂ ਹੁੰਦਾ ਹੈ ?
ਕੱਚਾ ਨਹੁੰ ਕੱਟਣ ਤੇ ਜਾਂ ਛਿੱਲਣ ਤੇ ਹੋਣ ਵਾਲਾ ਜੋ ਦਰਦ ਹੁੰਦਾ ਹੈ, ਉਹ ਵੀ ਇਸੇ ਵਜ੍ਹਾ ਨਾਲ ਹੁੰਦਾ ਹੈ। ਦਰਅਸਲ, ਉਹ ਦਰਦ ਚਮੜੀ ਦਾ ਹੁੰਦਾ ਹੈ, ਨਹੁੰ ਦਾ ਨਹੀਂ।
ਕੈਰੇਟਿਨ ਪ੍ਰੋਟੀਨ ਦੀ ਹੋਰ ਖ਼ਾਸੀਅਤ ਕੀ ਹੈ?
ਵਾਲ ਵੀ ਨਹੁੰਆਂ ਦੀ ਤਰ੍ਹਾਂ ਕੈਰੇਟਿਨ ਪ੍ਰੋਟੀਨ ਨਾਲ ਬਣੇ ਹੁੰਦੇ ਹਨ ਇਹੀ ਕਾਰਨ ਹੈ ਕਿ ਵਾਲ ਕੱਟਣ ਤੇ ਵੀ ਦਰਦ ਨਹੀਂ ਹੁੰਦਾ ਹੈ।
ਵਾਲਾਂ ਦੀ ਦੇਖ ਭਾਲ ਲਈ ਹੋਰ ਵੀ ਜਾਣੋ ਤਰੀਕੇ….
ਕੈਰੇਟਿਨ ਪ੍ਰੋਟੀਨ ਦੀ ਕਮੀਂ ਨਾਲ ਕੀ ਨੁਕਸਾਨ ਹੁੰਦੇ ਹਨ?
- ਸਹੀ ਪੋਸ਼ਣ ਨਾ ਮਿਲਣ ਨਾਲ ਵਾਲਾਂ ਦਾ ਚਿੱਟਾ ਹੋਣ, ਟੁੱਟਣਾ ਤੇ ਖੁਸ਼ਕੀ ਆਦਿ ਦੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਇਸ ਵਿਚ ਇਕ ਵੱਡਾ ਕਾਰਨ ਕੈਰੇਟਿਨ ਪ੍ਰੋਟੀਨ ਹੁੰਦਾ ਹੈ। ਇਹ ਸਰੀਰ ਵਿਚ ਨਹੁੰ ਅਤੇ ਵਾਲਾਂ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਇਸ ਦੀ ਕਮੀ ਨਾਲ ਨਹੁੰਆਂ ਦੇ ਟੁੱਟਣ ਦੀ ਸਮੱਸਿਆ ਹੋਣ ਲੱਗਦੀ ਹੈ।
ਕੈਰੇਟਿਨ ਪ੍ਰੋਟੀਨ ਕਿੱਥੋਂ ਹਾਸਿਲ ਕੀਤਾ ਜਾ ਸਕਦਾ ਹੈ?
ਵਾਲਾਂ ਤੇ ਨਹੁੰਆਂ ਨੂੰ ਸਿਹਤਮੰਦ ਰੱਖਣ ਲਈ ਹਰੀਆਂ ਸਬਜ਼ੀਆਂ, ਦੁੱਧ, ਬ੍ਰੋਕਲੀ ਨੂੰ ਖਾਣੇ ਵਿਚ ਸ਼ਾਮਲ ਕਰੋ। ਇਸ ਤੋਂ ਇਲਾਵਾ ਵਿਟਾਮਿਨ ਏ ਤੇ ਖੱਟੇ ਫਲ ਵੀ ਕੈਰੇਟਿਨ ਲਈ ਜ਼ਰੂਰੀ ਹਨ।
Loading Likes...