ਨੀਂਦ ਦਾ ਨਾ ਆਉਣਾ ਇਕ ਬਹੁਤ ਵੱਡੀ ਸਮੱਸਿਆ
ਨੀਂਦ ਕਿਉ ਜ਼ਰੂਰੀ ਹੈ ? :
ਅਸੀਂ ਜੋ ਵੀ ਕੰਮ ਕਰਦੇ ਹਾਂ, ਸ਼ਰੀਰ ਵਿਚ ਜਿਹੜੀ ਟੁੱਟ ਭੰਨ ਹੁੰਦੀ ਹੈ । ਉਸਦੀ ਮੁਰੰਮਤ ਦੀ ਲੋੜ ਹੁੰਦੀ ਹੈ। ਅਤੇ ਇਹ ਮੁਰੰਮਤ ਸਿਰਫ ਨੀਂਦ ਨਾਲ ਹੀ ਪੂਰੀ ਹੋ ਸਕਦੀ ਹੈ।
ਪਰ ਨੀਂਦ ਦਾ ਨਾ ਆਉਣਾ, ਅੱਜ ਕਲ ਇਕ ਬਹੁਤ ਹੀ ਆਮ ਗੱਲ ਹੋ ਗਈ ਹੈ। ਬਹੁਤ ਲੋਕ ਰਾਤ ਨੂੰ ਨੀਂਦ ਦੀਆਂ ਗੋਲੀਆਂ ਖਾ ਕੇ ਹੀ ਸੌਂ ਸਕਦੇ ਨੇ। ਐਲੋਪੈਥੀ ਵਿਚ ਬਹੁਤ ਸਾਰੀਆਂ ਇਹੋ ਜਿਹੀਆਂ ਦਵਾਇਆਂ ਮਿਲ ਜਾਂਦੀਆਂ ਨੇ। ਪਰ ਜ਼ਿਆਦਾ ਨੀਂਦ ਦੀਆਂ ਗੋਲੀਆਂ ਲੈਣ ਨਾਲ ਇਨ੍ਹਾਂ ਦੀ ਆਦਤ ਪੈ ਸਕਦੀ ਹੈ ਤੇ ਇਹ ਬਹੁਤ ਨੁਕਸਾਨਦਾਇਕ ਵੀ ਹੁੰਦੀਆਂ ਨੇ।
ਸਾਨੂੰ ਕਿੰਨੀ ਨੀਂਦ ਲੈਣੀ ਜ਼ਰੂਰੀ ਹੈ :
ਜਦੋਂ ਬੱਚਾ ਜਨਮ ਲੈਂਦਾ ਹੈ ਤਾਂ ਉਹ ਲਗਭਗ 23 ਘੰਟੇ ਤੱਕ ਸੌਂਦਾ ਹੈ। ਜਿੱਦਾਂ ਜਿੱਦਾਂ ਉਮਰ ਵਿਚ ਵਾਧਾ ਹੁੰਦਾ ਹੈ ਉਸੇ ਤਰ੍ਹਾਂ ਨੀਂਦ ਵੀ ਘਟਦੀ ਜਾਂਦੀ ਹੈ।
ਜਦੋਂ ਜਵਾਨੀ ਹੁੰਦੀ ਹੈ ਤਾਂ ਸਾਨੂੰ 8 ਘੰਟੇ ਤਾਂ ਨੀਂਦ ਲੈਣੀ ਹੀ ਚਾਹੀਦੀ ਹੈ। ਜਦੋਂ ਅਸੀਂ ਬੁੱਢੇ ਹੋਣ ਲਗਦੇ ਹੈ ਤੇ 6 -7 ਘੰਟੇ ਨੀਂਦ ਜ਼ਰੂਰੀ ਹੋ ਜਾਂਦੀ ਹੈ।
70 ਸਾਲ ਤੋਂ 80 ਸਾਲ ਤੱਕ 5 ਘੰਟੇ ਨੀਂਦ ਵੀ ਬਹੁਤ ਹੁੰਦੀ ਹੈ।
ਬਾਕੀ ਜਿੰਨੀ ਆਦਤ ਪਾਵਾਂਗੇ ਉਸ ਤਰ੍ਹਾਂ ਦੀ ਹੀ ਸਾਡੇ ਸ਼ਰੀਰ ਨੂੰ ਆਦਤ ਪੈ। ਪਰ ਅੱਠ ਘੰਟੇ ਦੀ ਨੀਂਦ ਨੂੰ ਸਹੀ ਮੰਨਿਆ ਗਿਆ ਹੈ।
ਨੀਂਦ ਨਾ ਆਉਣ ਦੇ ਕਾਰਣ ਅਤੇ ਨੀਂਦ ਲਿਆਉਣ ਦੇ ਤਰੀਕੇ :
ਜੇ ਕਰ ਕਿਸੇ ਨਾਲ ਝਗੜਾ ਹੋ ਜਾਵੇ ਤਾਂ ਮੰਨ ਵਿਚ ਤਣਾਅ ਬਣਿਆ ਰਹਿੰਦਾ ਹੈ। ਬਾਰ – ਬਾਰ ਇੱਕੋ ਗੱਲ ਸੋਚਦੇ ਰਹਿੰਦੇ ਹਾਂ ਜਿਸ ਕਾਰਣ ਨੀਂਦ ਨਹੀਂ ਆਉਂਦੀ।
ਕੋਸ਼ਿਸ਼ ਕੀਤੀ ਜਾਵੇ ਕਿ ਦਿਨ ਨੂੰ ਨੀਂਦ ਨਾ ਲਈ ਜਾਵੇ। ਤਾਂ ਜੋ ਰਾਤ ਨੂੰ ਨੀਂਦ ਅਸਾਨੀ ਨਾਲ ਆ ਸਕੇ।
ਕੋਸ਼ਿਸ਼ ਕੀਤੀ ਜਾਵੇ ਕਿ ਨੀਂਦ ਦਾ ਸਮਾਂ ਬੰਨ ਲਵੋ।
ਨੀਂਦ ਤੋਂ ਪਹਿਲਾਂ ਚਾਹ ਜਾਂ ਕਾਫੀ ਦਾ ਪਰਹੇਜ਼ ਬਹੁਤ ਜ਼ਰੂਰੀ ਹੈ।
ਕੋਸ਼ਿਸ਼ ਕੀਤੀ ਜਾਵੇ ਕਿ ਸੌਣ ਵਾਲਕ ਜਗ੍ਹਾ ਤੇ ਰੌਸ਼ਨੀ ਦੀ ਘਾਟ ਹੋਵੇ।
ਕੋਸ਼ਿਸ਼ ਕੀਤੀ ਜਾਵੇ ਕਿ ਨੀਂਦ ਤੋਂ ਪਹਿਲਾਂ ਕੋਈ ਵੀ ਕਸਰਤ ਨਾ ਕੀਤੀ ਜਾਵੇ। ਕਸਰਤ ਕਰਨ ਨਾਲ ਵੀ ਨੀਂਦ ਚਲੀ ਜਾਂਦੀ ਹੈ।
ਭੁੱਖੇ ਟਿੱਢ ਵੀ ਨੀਂਦ ਨਹੀਂ ਆਉਂਦੀ।
ਜ਼ਿਆਦਾ ਗਰਮ ਜਾਂ ਜ਼ਿਆਦਾ ਠੰਡ ਤੋਂ ਵੀ ਬਚਾਵ ਕੀਤਾ ਜਾਣਾ ਚਾਹੀਦਾ ਹੈ।
ਖੱਬੇ ਪਾਸੇ ਨੂੰ ਕਰਵਟ ਲੈ ਕੇ ਸੌਣ ਨਾਲ ਨੀਂਦ ਵਧੀਆ ਆਉਂਦੀ ਹੈ।
ਜੇ ਸਿਰਹਾਣਾ ਲੈਣ ਦੀ ਆਦਤ ਹੈ ਤਾਂ ਸਿਰਹਾਣਾ ਲੈ ਸਕਦੇ ਹਾਂ।
ਕੋਸ਼ਿਸ਼ ਕੀਤੀ ਜਾਵੇ ਕਿ ਸੌਣ ਵੇਲੇ ਦੁੱਧ ਪੀਤਾ ਜਾਵੇ। ਪਰ ਦੁੱਧ ਫੈਟ ਤੋਂ ਬਿਨਾਂ ਹੋਣਾ ਚਾਹੀਦਾ ਹੈ।
ਹਰੀਆਂ ਸਬਜ਼ੀਆਂ ਨੀਂਦ ਲਿਆਉਣ ਵਿਚ ਬਹੁਤ ਮਦਦ ਕਰਦੀਆਂ ਨੇ।
‘ਮੈਲਾਟੋਨਿਨ ਸਲੀਪ ਅਸਿਸਟੈਂਟ’ ਵੀ ਲਿਆ ਜਾ ਸਕਦਾ ਹੈ।
ਨੀਂਦ ਘੱਟ ਲੈਣ/ ਆਉਣ ਦੇ ਨੁਕਸਾਨ :
- ਸਮੇ ਤੋ ਪਹਿਲਾਂ ਬਾਲ ਚਿੱਟੇ ਹੋ ਜਾਂਦੇ ਨੇ।
- ਸ਼ੂਗਰ ਅਤੇ ਬੀਪੀ ਦੀ ਬਿਮਾਰੀ ਛੇਤੀ ਫੜ ਲੈਂਦੀ ਹੈ।
- ਮੋਟਾਪਾ ਵਧਣ ਦੀ ਸ਼ਿਕਾਇਤ ਰਹਿੰਦੀ ਹੈ।
- ਹਰ ਪਲ ਬੇਚੈਨੀ ਰਹਿੰਦੀ ਹੈ।
- ਛਿੜਚਿੜਾਪਨ ਰਹਿੰਦਾ ਹੈ।
- ਸਿਰਦਰਦ ਰਹਿੰਦੀ ਹੈ।
- ਕਿਸੇ ਵੀ ਚੀਜ਼ ਨੂੰ ਯਾਦ ਰੱਖਣਾ ਔਖਾ ਹੋ ਜਾਂਦਾ ਹੈ। ਗੱਲਾਂ ਨੂੰ ਭੁੱਲਣ ਦੀ ਆਦਤ ਹੋ ਜਾਂਦੀ ਹੈ।
- ਦੀਮਗੀ ਤੌਰ ਤੇ ਪ੍ਰੇਸ਼ਾਨ ਰਹਿਣਾ।
ਉੱਪਰ ਦਿੱਤੇ ਗਏ ਤਾਂ ਕੁੱਝ ‘ਕੁ ਹੀ ਗੱਲਾਂ ਦੱਸੀਆਂ ਗਈਆਂ ਨੇ। ਨੀਂਦ ਨਾ ਆਉਣ ਦਾ ਕੋਈ ਹੋਰ ਵੀ ਕਾਰਨ ਹੋ ਸਕਦਾ ਹੈ। ਪਰ ਕਾਰਣ ਕੋਈ ਵੀ ਹੋਵੇ ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਨੀਂਦ ਨੂੰ ਪੂਰਾ ਕੀਤਾ ਜਾ ਸਕੇ।
Loading Likes...