ਨਵਜੰਮੇ ਬੱਚੇ ਦੀ ਕਿਵੇਂ ਕਰੀਏ ਦੇਖਭਾਲ?/ How to take care of a newborn baby?
ਘਰ ਵਿਚ ਬਹਾਰ ਦਾ ਆਉਣਾ/ The arrival of spring in the house :
ਨਵਜੰਮੇ ਬੱਚੇ ਪ੍ਰਤੀ ਮਾਤਾ – ਪਿਤਾ ਦੀ ਵੱਡੀ ਜ਼ਿੰਮੇਵਾਰੀ ਅਤੇ ਚੁਣੌਤੀ ਹੁੰਦੀ ਹੈ। ਯਕੀਨੀ ਤੌਰ ਤੇ ਉਸ ਦੇ ਨਾਲ ਘਰ ਵਿਚ ਖੁਸ਼ੀਆਂ ਅਤੇ ਜ਼ਿੰਦਗੀ ਵਿਚ ਆਨੰਦ ਆਉਂਦਾ ਹੈ। ਘਰ ਵਿਚ ਬਹਾਰ ਆ ਜਾਂਦੀ ਹੈ ਪਰ ਨਾਲ ਹੀ ਮਾਤਾ – ਪਿਤਾ ਦੀ ਚੰਗੀ ਖਾਸੀ ਭੂਮਿਕਾ ਵੀ ਨਾਲ ਹੀ ਸ਼ੁਰੂ ਹੋ ਜਾਂਦੀ ਹੈ। ਇਸੇ ਕਰਕੇ ਅੱਜ ਅਸੀਂ ਨਵਜੰਮੇ ਬੱਚੇ ਦੀ ਕਿਵੇਂ ਕਰੀਏ ਦੇਖਭਾਲ?/ How to take care of a newborn baby? ਵਿਸ਼ੇ ਤੇ ਚਰਚਾ ਕਰਾਂਗੇ।
ਮਾਨਸਿਕ ਸਿਹਤ ਵੱਲ ਖਾਸ ਧਿਆਨ/ Special attention to mental health :
ਨਵਜੰਮੇ ਬੱਚੇ ਦੇ ਸਰੀਰਕ ਤੇ ਮਾਨਸਿਕ ਸਿਹਤ ਨੂੰ ਲੈ ਕੇ ਚਿੰਤਤ ਹੋਣ ਤੋਂ ਚੰਗਾ ਤਾਂ ਇਹੀ ਹੈ ਕਿ ਉਸ ਵੱਲ ਸਹੀ ਧਿਆਨ ਦਿੱਤਾ ਜਾਵੇ ਅਤੇ ਸਹੀ ਕਦਮ ਚੁੱਕੇ ਜਾਣ। ਬੱਚੇ ਦੀ ਮਾਨਸਿਕ ਸਿਹਤ ਨੂੰ ਦਰੁਸਤ ਰੱਖਣ ਲਈ ਕੁਝ ਬਿੰਦੂ ਧਿਆਨ ਵਿੱਚ ਰੱਖਣੇ ਬਹੁਤ ਹੀ ਜ਼ਰੂਰੀ ਨੇ। ਜੋ ਕਿ ਹੇਠ ਦਰਸਾਏ ਗਏ ਨੇ ਜਿਵੇਂ :
1. ਬੱਚਾ ਜਿੱਥੇ ਖਾਦਾਂ – ਪੀਂਦਾ, ਖੇਡਦਾ, ਸੌਂਦਾ ਹੈ, ਉੱਥੇ ਕਦੇ ਕਲੇਸ਼ ਨਾ ਹੋਵੇ। ਜੋ ਕਿ ਬਹੁਤ ਜ਼ਰੂਰੀ ਹੈ।
2. ਮਾਤਾ – ਪਿਤਾ ਜਾਂ ਰਿਸ਼ਤੇਦਾਰ ਕਲੇਸ਼ ਕਰਨਗੇ ਤਾਂ ਬੱਚੇ ਕੰਨ, ਅੱਖ, ਦਿਮਾਗ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ ਅਤੇ ਇਸ ਦਾ ਪ੍ਰਭਾਵ ਉਸ ਦੇ ਮਨ ਦਿਮਾਗ ਤੇ ਵੀ ਪੈ ਸਕਦਾ ਹੈ। ਉਸ ਦੀ ਮਾਨਸਿਕ ਸਿਹਤ ਵਿਗੜ ਸਕਦੀ ਹੈ। ਇਸਦਾ ਨਤੀਜਾ ਇਹ ਹੋਵੇਗਾ ਕਿ ਬੱਚਾ ਰੋਵੇਗਾ, ਭੋਜਨ ਨਹੀਂ ਖਾਵੇਗਾ, ਖੇਡਣ – ਹੱਸਣ ਵਿਚ ਵੀ ਉਸ ਦਾ ਮਨ ਨਹੀਂ ਲੱਗੇਗਾ।
3. ਸੰਗੀਤ ਮਨ ਨੂੰ ਛੂਹ ਲੈਂਦਾ ਹੈ। ਸੰਗੀਤ ਨਾਲ ਬੱਚੇ ਦਾ ਮਨ ਵੀ ਪ੍ਰਭਾਵਿਤ ਹੁੰਦਾ ਹੈ। ਸੁਰੀਲਾ ਸੰਗੀਤ ਸੁਣ ਕੇ ਬੱਚਾ ਪਾਜ਼ੇਟਿਵ ਪ੍ਰਤੀਕਿਰਿਆ ਦਿੰਦਾ ਹੈ। ਮੱਠਾ – ਮੱਠਾ ਸੁਰੀਲਾ ਸੰਗੀਤ ਬੱਚੇ ਨੂੰ ਸਥਿਰ, ਸ਼ਾਂਤ ਰੱਖਦਾ ਹੈ, ਅਤੇ ਮਧੁਰ ਨੀਂਦ ‘ਚ ਲੈ ਜਾਂਦਾ ਹੈ।
4. ਬੱਚੇ ਨੂੰ ਭੁੱਖਾ – ਪਿਆਸਾ ਬਿਲਕੁਲ ਨਹੀਂ ਰੱਖਣਾ ਚਾਹੀਦਾ। ਬੱਚਾ ਰੋਂਦਾ ਤਾਂ ਇਹ ਮੰਨ ਲਿਆ ਜਾਵੇ ਕਿ ਉਹ ਕੁਝ ਕਹਿ ਰਿਹਾ ਹੈ, ਆਪਣੀਆਂ ਸੰਵੇਦਨਾਵਾਂ ਦੱਸਦਾ ਹੈ। ਜਿਸਦਾ ਕਿ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
5. ਬੱਚੇ ਨੂੰ ਪੁਚਕਾਰਨ ਦੀ ਬੜੀ ਲੋੜ ਹੁੰਦੀ ਹੈ। ਮਾਤਾ – ਪਿਤਾ, ਦਾਦਾ – ਦਾਦੀ, ਇਨ੍ਹਾਂ ਸਭ ਦੀ ਆਵਾਜ਼ ਨੂੰ ਬੱਚਾ ਏਰੀਅਲ ਵਾਂਗ ਫੜਦਾ ਹੈ। ਉਨ੍ਹਾਂ ਦੀ ਪੁਚਕਾਰ ਤੇ ਡਾਂਟ ਫਟਕਾਰ ਨੂੰ ਸਮਝਦਾ ਹੈ, ਇਸ ਲਈ ਬੱਚਾ ਇਨ੍ਹਾਂ ਆਵਾਜ਼ਾਂ ਤੋਂ ਬਹੁਤਾ ਵਾਂਝਾ ਨਾ ਹੋਵੇ, ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੁੰਦਾ ਹੈ।
6. ਬੱਚਾ ਹੱਥ – ਪੈਰ ਹਿਲਾ ਕੇ ਖੇਡਦਾ ਹੈ ਤਾਂ ਇਹ ਉਸ ਲਈ ਕਸਰਤ ਹੈ। ਇਸ ਨਾਲ ਉਸ ਦਾ ਮਨ ਖੁਸ਼ ਰਹਿੰਦਾ ਹੈ, ਇਸ ਲਈ ਉਸ ਦੇ ਲਈ ਰੰਗ – ਬਿਰੰਗੇ ਖਿਡੌਣੇ, ਮੱਠੀ ਆਵਾਜ਼ ਵਾਲੇ ਯੰਤਰ ਆਦਿ ਦੀ ਵਿਵਸਥਾ ਕਰਨ ਦੀ ਜ਼ਰੂਰਤ ਪੈਂਦੀ ਹੈ। ਇਸ ਨਾਲ ਬੱਚੇ ਦਾ ਮਾਨਸਿਕ ਵਿਕਾਸ ਤੇਜ਼ੀ ਨਾਲ ਹੁੰਦਾ ਹੈ।
ਹੋਰ ਵੀ ਵਿਸ਼ਿਆਂ ਬਾਰੇ ਜਾਣਕਾਰੀ ਲਈ ਤੁਸੀਂ ਇੱਥੇ CLICK ਕਰ ਸਕਦੇ ਹੋ।
ਸਰੀਰਕ ਵਿਕਾਸ ਨਾਲ ਸਬੰਧਤ ਬਿੰਦੂ/ Points related to physical development :
1. ਬੱਚਾ ਠੀਕ ਤਰ੍ਹਾਂ ਆਪਣਾ ਭੋਜਨ ਪਚਾ ਸਕਦਾ ਹੈ ਜਾਂ ਨਹੀਂ ? ਬੱਚੇ ਦਾ ਹਾਜ਼ਮਾ ਠੀਕ ਹੈ ਜਾਂ ਨਹੀਂ? ਕਿਤੇ ਵਾਰ – ਵਾਰ ਦਸਤ ਤਾਂ ਨਹੀਂ ਲੱਗ ਰਹੇ ? ਕਿਤੇ ਉਸ ਦੀ ਪੋਟੀ ਰੁਕ ਤਾਂ ਨਹੀਂ ਰਹੀ ਹੈ। ਇਨ੍ਹਾਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
2. ਬੱਚੇ ਦੇ ਬੈੱਡ ਨੂੰ ਹਮੇਸ਼ਾ ਸਾਫ – ਸੁਥਰਾ ਰੱਖਣਾ ਚਾਹੀਦਾ ਹੈ। ਕਿਤੇ ਬੈੱਡ ਦੀ ਘਸਾਵਟ ਨਾਲ ਬੱਚੇ ਦੀ ਪਿੱਠ ਤੇ ਜ਼ਖਮ ਆਦਿ ਤਾਂ ਨਹੀਂ ਹੋ ਰਹੇ, ਚਾਦਰ ਸਿੰਥੈਟਿਕ ਦੀ ਨਾ ਹੋਵੇ ਇਸਦਾ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਬੈੱਡ ਗਿੱਲਾ ਤਾਂ ਨਹੀਂ ਰਹਿ ਗਿਆ। ਇਨ੍ਹਾਂ ਸਾਰੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਹੈ।
3. ਇਸ਼ਤਿਹਾਰਾਂ ਵੱਲ ਧਿਆਨ ਨਾ ਦੇ ਕੇ ਬੱਚੇ ਲਈ ਤੇਲ, ਸਾਬਣ, ਲੋਸ਼ਨ, ਪਾਊਡਰ ਆਦਿ ਦੀ ਵਰਤੋਂ ਚੰਗੇ ਡਾਕਟਰ ਦੇ ਨਿਰਦੇਸ਼ ਅਨੁਸਾਰ ਹੀ ਕਰਨੀ ਚਾਹੀਦੀ ਹੈ।
4. ਬੱਚੇ ਲਈ ਪਾਣੀ ਦੀ ਸਖਤ ਲੋੜ ਹੁੰਦੀ ਹੈ। ਮੰਨਿਆ ਕਿ ਉਹ ਦੁੱਧ ਪੀਂਦਾ ਹੈ ਪਰ ਇਸ ਲਈ ਵੀ ਆਪਣੇ ਡਾਕਟਰ ਨਾਲ ਗੱਲ ਕਰੋ।
5. ਵਧਦੇ ਬੱਚੇ ਦੇ ਆਹਾਰ – ਵਿਹਾਰ ਦੇ ਬਾਰੇ ਵਿਚ ਵੀ ਆਪਣੇ ਡਾਕਟਰ ਨਾਲ ਸਲਾਹ ਲੈਂਦੇ ਰਹਿਣਾ ਚਾਹੀਦਾ ਹੈ।
ਕੱਪੜਿਆਂ ਨੂੰ ਕੀਟਾਣੂਰੋਧੀ ਸਾਬਣ ਜਾਂ ਲੋਸ਼ਨ ਦੀ ਲੋੜ/ Clothes need antiseptic soap or lotion :
ਬੱਚੇ ਨੂੰ ਹਮੇਸ਼ਾ ਸਾਫ – ਸੁਥਰਾ ਰੱਖਣਾ ਚਾਹੀਦਾ ਹੈ। ਉਸ ਦੇ ਕੱਪੜੇ ਨੂੰ ਧੋ ਕੇ ਕਿਸੇ ਕੀਟਾਣੂਰੋਧੀ ਸਾਬਣ ਜਾਂ ਲੋਸ਼ਨ ਵਾਲੇ ਪਾਣੀ ਵਿੱਚ ਚੰਗੀ ਤਰ੍ਹਾਂ ਸੁਕਾਣੇ ਚਾਹੀਦੇ ਹਨ।
ਇਸ ਤਰ੍ਹਾਂ ਕਈ ਛੋਟੀਆਂ – ਛੋਟੀਆਂ ਗੱਲਾਂ ਦਾ ਖਿਆਲ ਰੱਖ ਕੇ ਬੱਚੇ ਨਾਲ ਹੀ ਖੁਦ ਨੂੰ ਵੀ ਖੁਸ਼ ਰੱਖਿਆ ਜਾ ਸਕਦਾ ਹੈ ਤੇ ਨਾਲ ਹੀ ਬੱਚੇ ਦੀ ਦੇਖਭਾਲ ਵਿਚ ਵੀ ਕੋਈ ਕਮੀ ਨਹੀਂ ਰਹੇਗੀ।
Loading Likes...