ਪ੍ਰੇਮ ਪਰਦੇਸੀ ਜੀ ਦੁਆਰਾ ਲਿਖੇ ਗਏ ਗੀਤਾਂ ਦੀ ਲੜੀ ਨੂੰ ਅੱਗੇ ਤੋਰਦੇ ਹੋਏ ਅੱਜ ਅਸੀਂ ਤੁਹਾਡੇ ਰੁਬਰੂ ਲੈ ਕੇ ਆਏ ਹਾਂ, ਇੱਕ ਹੋਰ ਪੰਜਾਬੀ ਗੀਤ ‘ਨਾਂਹ ਤੂੰ ਕਹਿਰ ਗੁਜ਼ਾਰ/ na tu kehar guzaar’। ਉਮੀਦ ਹੈ ਕਿ ਬਾਕੀ ਗੀਤਾਂ ਦੀ ਤਰ੍ਹਾਂ ਇਹ ਗੀਤ ਵੀ ਤੁਹਾਨੂੰ ਪਸੰਦ ਆਵੇਗਾ।
ਨਿਕਲੀ ਮਿਆਨੋ ਛੁਰੀ ਕਰਦੀ ਏ ਵਾਰ
ਤੁੰ ਕਰਕੇ ਸ਼ਿੰਗਾਰ ਜਦੋਂ ਨਿਕਲੇ ਬਜ਼ਾਰ,
ਸੀਨੇ ਫਿਰੇ ਤਲਵਾਰ ਪਿੰਡ ਦਿਆਂ ਮੁੰਡਿਆਂ ਦੇ
ਨਾਂਹ ਤੂੰ ਕਹਿਰ ਗੁਜ਼ਾਰ, ਪਿੰਡ ਦਿਆਂ ਮੁੰਡਿਆਂ ਤੇ।
ਕਰਦੀ ਤੂੰ ਜਗ ਨਾਲੋਂ ਫੈਸ਼ਨ ਅਵੱਲੇ ਨੀ
ਵੇਖ – ਵੇਖ ਤੈਨੂੰ ਮੁੰਡੇ ਹੋ ਜਾਂਦੇ ਝੱਲੇ ਨੀ
ਤੇਰੀ ਨੈਣੀ ਸੂਰਮੇ ਦੀ ਧਾਰ,
ਪਿੰਡ ਦਿਆਂ ਮੁੰਡਿਆਂ ਦੇ
ਨਾਂਹ ਤੂੰ ਕਹਿਰ ਗੁਜ਼ਾਰ, ਪਿੰਡ ਦਿਆਂ ਮੁੰਡਿਆਂ ਤੇ।
ਤੰਨ ਤੇਰਾ ਭਾਰ ਕਪੜਾ ਨਾ ਝੱਲਦਾ
ਕੱਪੜੇ ਦੀ ਥਾਂ, ਬੁੱਲ੍ਹਾਂ ਹਵਾ ਦਾ ਮਲਦਾ
ਤੇਰੇ ਫੈਸ਼ਨ ਜੱਗੋਂ ਕਮਾਲ,
ਪਿੰਡ ਦਿਆਂ ਮੁੰਡਿਆਂ ਤੇ
ਨਾਂਹ ਤੂੰ ਕਹਿਰ ਗੁਜ਼ਾਰ, ਪਿੰਡ ਦਿਆਂ ਮੁੰਡਿਆਂ ਤੇ।
ਖੁੱਲੀਆਂ ਨੇ ਜ਼ੁਲਫ਼ਾਂ ਖੁੱਲੇ ਤੇਰੇ ਵੈੱਲ ਨੀ,
ਨਾਗਾਂ ਦੇ ਵਾਂਗ, ਐਂਨੇ ਫੰਨ ਲਏ ਖਿਲਾਰ ਨੇ
ਹੋਵੇ ਨਾ ਹੋਸ਼ ਸੰਭਾਲ, ਸੁਣ ਝਾਂਜਰ ਦੀ ਛਣਕਾਰ,
ਪਿੰਡ ਦਿਆਂ ਮੁੰਡਿਆਂ ਦੇ
ਨਾਂਹ ਤੂੰ ਕਹਿਰ ਗੁਜ਼ਾਰ, ਪਿੰਡ ਦਿਆਂ ਮੁੰਡਿਆਂ ਤੇ।
ਰੱਖਦੀ ਏ ਲਾ, ਤੂੰ ਐਨਕਾਂ ਨੀ ਕਾਲੀਆਂ,
ਸਰੀਆਂ ਸ਼ੁਕੀਨੀਆਂ ਤੂੰ ਰੀਝਾਂ ਨਾਲ ਪਾਲੀਆਂ
ਆਪਣਾ ਤੂੰ ਜੋਬਨ ਸੰਭਾਲ।
ਪਿੰਡ ਦਿਆਂ ਮੁੰਡਿਆਂ ਤੇ
ਨਾਂਹ ਤੂੰ ਕਹਿਰ ਗੁਜ਼ਾਰ, ਪਿੰਡ ਦਿਆਂ ਮੁੰਡਿਆਂ ਤੇ।
ਸਿਰ ਤੇ ਨਾਂ ਲਵੇਂ ਚੁੰਨੀ, ਐਨਕਾਂ ਤੂੰ ਲਾਵੇਂ ਨੀ,
ਕਰਕੇ ਸ਼ੌਕੀਨੀ ਕਾਹਤੋਂ, ਚੱਕਰਾਂ ‘ਚ ਪਾਵੇ ਨੀ,
ਪ੍ਰੇਮ ਪਰਦੇਸੀ ਤੈਨੂੰ ਕਰਦਾ ਪਿਆਰ।
ਪਿੰਡ ਦਿਆਂ ਮੁੰਡਿਆਂ ਤੇ
ਨਾਂਹ ਤੂੰ ਕਹਿਰ ਗੁਜ਼ਾਰ, ਪਿੰਡ ਦਿਆਂ ਮੁੰਡਿਆਂ ਤੇ।
ਪੰਜਾਬੀ ਲੋਕ ਗੀਤ ਪੜ੍ਹਨ ਲਈ ਇੱਥੇ 👉CLICK ਕਰੋ।
+91-9417247488
Loading Likes...