ਮੂੰਗਫਲੀ ਦੇ ਫਾਇਦੇ ਘੱਟ ਨੁਕਸਾਨ ਜ਼ਿਆਦਾ
ਗਰੀਬਾਂ ਦੇ ਬlਦਾਮ :
ਮੂੰਗਫਲੀ ਸਾਰੀ ਦੁਨੀਆਂ ਵਿਚ ਆਸਾਨੀ ਨਾਲ ਮਿਲ ਜਾਂਦੀ ਹੈ। ਬਦਾਮਾਂ ਨਾਲੋਂ ਸਸਤੀ ਹੋਣ ਕਰਕੇ ਆਮ ਲੋਕ ਵੀ ਇਸਨੂੰ ਬਹੁਤ ਪਸੰਦ ਕਰਦੇ ਨੇ।
ਮੂੰਗਫਲੀ ਵਿਚ ਮਿਲਣ ਵਾਲੇ ਤੱਤ :
ਜੇਕਰ 100 ਗ੍ਰਾਮ ਮੂੰਗਫਲੀ ਖਾਧੀ ਜਾਵੇ ਤਾਂ 567 ਕੈਲੋਰੀ ਹੁੰਦੀ ਹੈ। ਕੈਲੋਰੀ ਜ਼ਿਆਦਾ ਹੈ ਤਾਂ ਮਤਲਬ ਭਾਰ ਵਧੇਗਾ ਹੀ ਵਧੇਗਾ।
ਕਾਰਬੋਹਾਈਡਰੇਟ 26 ਗ੍ਰਾਮ, ਫਾਈਬਰ 3 ਗ੍ਰਾਮ ਅਤੇ ਫੈਟ ਹੈ 40 ਗ੍ਰਾਮ। ਮਤਲਬ ਕਿ ਜੇ 100 ਗ੍ਰਾਮ ਮੂੰਗਫਲੀ ਖਾਧੀ ਤਾਂ ਲਗਭਗ 4 ਚਮਚ ਤੇਲ ਅੰਦਰ ਚਲਾ ਗਿਆ। ਜੋ ਕਿ ਦਿਲ ਵਾਸਤੇ ਬਹੁਤ ਹੀ ਨੁਕਸਾਨਦਾਇਕ ਹੁੰਦਾ ਹੈ।
ਮੂੰਗਫਲੀ ਖਾਣ ਦੇ ਨੁਕਸਾਨ :
ਮੂੰਗਫਲੀ ਵਿਚ ਤੇਲ ਜ਼ਿਆਦਾ ਹੁੰਦਾ ਹੈ ਜੋ ਕਿ ਦਿਲ ਦੇ ਰੋਗੀਆਂ ਵਾਸਤੇ ਬਹੁਤ ਖ਼ਤਰਨਾਕ ਹੁੰਦਾ ਹੈ।
ਬਹੁਤ ਲੋਕਾਂ ਨੂੰ ਅਲਰਜੀ ਦੀ ਬਿਮਾਰੀ ਹੋਣ ਲੱਗ ਜਾਂਦੀ ਹੈ।
ਮੂੰਗਫਲੀ ਲਗਭਗ ਸਾਰਿਆਂ ਵਿਚ ਕਬਜ਼ ਦੀ ਸ਼ਿਕਾਇਤ ਪੈਦਾ ਕਰਦੀ ਹੈ।
ਸ਼ਰੀਰ ਵਿਚ ਟਾਕਸੀਸਿਟੀ ਪੈਦਾ ਕਰਦੀ ਹੈ।
ਮੂੰਗਫਲੀ ਖਾਣ ਦਾ ਤਰੀਕਾ :
ਮੂੰਗਫਲੀ ਦਾ ਤੇਲ ਵਰਤ ਸਕਦੇ ਹਾਂ।
ਮੂੰਗਫਲੀ ਦਾ ਮੱਖਣ ਮਿਲ ਜਾਂਦਾ ਹੈ।
ਮੂੰਗਫਲੀ ਨੂੰ ਚਟਨੀ ਦੇ ਰੂਪ ਵਿਚ ਵੀ ਖਾਧਾ ਜਾ ਸਕਦਾ ਹੈ।
ਮੂੰਗਫਲੀ ਖਾਣ ਦੇ ਫਾਇਦੇ :
ਮੂੰਗਫਲੀ ਭਾਰ ਵਧਾਉਣ ਦੇ ਕੰਮ ਆਉਂਦੀ ਹੈ, ਜਿਨ੍ਹਾਂ ਦਾ ਵਜ਼ਨ ਘੱਟ ਹੈ ਉਹਨਾਂ ਵਾਸਤੇ ਫਾਇਦੇਮੰਦ ਹੈ।
ਪਰ ਕਈ ਆਯੁਰਵੈਦਿਕ ਵਿਚ ਮੂੰਗਫਲੀ ਨੂ ਅਲੱਗ ਤਰੀਕੇ ਨਾਲ। ਵਰਤਣ ਦੀ ਸਲਾਹ ਦਿੰਦੇ ਨੇ। ਜਿਵੇੰ : ਜੇ ਸਾਰੀ ਰਾਤ ਮੂੰਗਫਲੀ ਨੂੰ ਪਾਣੀ ਵਿਚ ਰੱਖਿਆ ਜਾਵੇ ਤਾਂ ਸਵੇਰ ਤੱਕ ਇਸਦੀ ਤਸੀਰ ਬਦਲ ਜਾਂਦੀ ਹੈ। ਸ਼ਹਿਦ ਵਿਚ ਮਿਲਾ ਕੇ ਖਾਣਾ ਭਾਰੀ ਕੰਮ ਕਰਨ ਵਾਲਿਆਂ ਲਈ ਫਾਇਦੇਮੰਦ ਹੁੰਦੀ ਹੈ।