ਮੁਹਾਸਿਆਂ ਦੀ ਸਮੱਸਿਆਂ ਅਤੇ ਹੱਲ/ Acne problems and solutions :
ਨੌਜਵਾਨ ਪੀੜ੍ਹੀ ਲਈ ਮੁਹਾਸਿਆਂ ਦੀ ਸਮੱਸਿਆ ਇਕ ਆਮ ਸਮੱਸਿਆ ਬਣ ਚੁੱਕੀ ਹੈ। ਅਕਸਰ ਇਹ ਸਮੱਸਿਆ ਅੱਲ੍ਹੜ ਉਮਰ ਵਿਚ ਸੈਕਸ ਹਾਰਮੋਨਸ ਦੇ ਵਿਕਾਸ ਨਾਲ ਸਬੰਧਤ ਹੈ। ਸਾਡੀ ਸਕਿਨ ਦੇ ਹਰੇਕ ਰੋਮ ਦੇ ਨਾਲ ਇਕ ਤੇਲ ਗ੍ਰੰਥੀ ਰਹਿੰਦੀ ਹੈ ਜੋ ਇਕ ਤੇਲ ਡਿਸਚਾਰਜ ਕਰਦੀ ਹੈ ਜੋ ਕਿ ਅਸਲ ਵਿਚ ਇਕ ਕੁਦਰਤੀ ਫੈਟ ਹੁੰਦੀ ਹੈ ਅਤੇ ਇਹੀ ਫੈਟ ਕੀਟਾਣੂਆਂ ਦੇ ਵਿਕਾਸ ਵਿਚ ਸਰਗਰਮ ਭੂਮਿਕਾ ਨਿਭਾਉਦੀ ਹੈ। ਇਸੇ ਕਰਕੇ ਅਸੀਂ ਅੱਜ ਮੁਹਾਸਿਆਂ ਦੀ ਸਮੱਸਿਆਂ ਅਤੇ ਹੱਲ/ Acne problems and solutions ਬਾਰੇ ਚਰਚਾ ਕਰਾਂਗੇ।
ਕਿਉਂ ਹੁੰਦੇ ਹਨ ਮੁਹਾਸੇ?/ Why do acne occur? :
ਸਕਿਨ ਦੀ ਪਰਤ ਤੇ ਫੈਟ ਦੇ ਜ਼ਿਆਦਾ ਵਹਾਅ ਕਾਰਨ ਸਕਿਨ ਵਿਚ ਮੌਜੂਦ ਛੇਕ ਵੱਡੇ ਹੋ ਜਾਂਦੇ ਹਨ ਅਤੇ ਕਠੋਰ ਫੈਟ ਦੇ ਕਾਰਨ ਬੰਦ ਹੋ ਜਾਂਦੇ ਹਨ, ਜਿਸ ਦੇ ਨਤੀਜੇ ਵਜੋਂ ਸਕਿਨ ਦੀ ਮੈਲ ਪਸੀਨਾ ਅਤੇ ਤੇਲ ਬਾਹਰ ਨਹੀਂ ਨਿਕਲਦਾ ਅਤੇ ਇਹੀ ਰੋਮਾਂ ਦੇ ਥੱਲੇ ਇਕੱਠਾ ਹੋ ਕੇ ਮੁਹਾਸਿਆਂ ਦੇ ਰੂਪ ਵਿਚ ਬਦਲ ਜਾਂਦੇ ਹਨ। ਇੰਨਾ ਹੀ ਨਹੀਂ ਇਹ ਸਭ ਮੁਹਾਸਿਆਂ ਦੇ ਨਾਲ – ਨਾਲ ਹੈੱਡਸ, ਫੋੜਿਆਂ ਦੀ ਸਮੱਸਿਆ ਨੂੰ ਵੀ ਪੈਦਾ ਕਰਦੇ ਹਨ। ਮੁਹਾਸਿਆਂ ਨੂੰ ਕਦੇ ਵੀ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ, ਕਿਉਕਿ ਇਹ ਚਿਹਰੇ ਦੀ ਸੁੰਦਰਤਾ ਨੂੰ ਜਿਥੇ ਨਸ਼ਟ ਕਰਦੇ ਹਨ ਉਥੇ ਹੀ ਵਿਸਤ੍ਰਿਰਤ ਦਾਗ ਦਾ ਰੂਪ ਧਾਰਨ ਕਰ ਲੈਂਦੇ ਹਨ।
ਮੁਹਾਸਿਆਂ ਦੀ ਸਮੱਸਿਆ ਨੂੰ ਪੈਦਾ ਕਰਨ ਨਾਲ ਜਿਥੇ ਹਾਰਮੋਨ ਦੀ ਸਰਗਰਮ ਭੂਮਿਕਾ ਹੁੰਦੀ ਹੈ ਉਥੇ ਹੀ ਅਸੰਤੁਲਿਤ ਆਹਾਰ, ਮਠਿਆਈ, ਚਾਕਲੇਟ, ਕਾਰਬੋਹਾਈਡ੍ਰੇਟਸ, ਤਲਿਆ ਅਤੇ ਮਸਾਲੇਦਾਰ ਖਾਣਾ ਆਦਿ ਦਾ ਜ਼ਿਆਦਾ ਸੇਵਨ ਵੀ ਮੁੱਖ ਹੁੰਦੇ ਹਨ।
ਮੁਹਾਸਿਆਂ ਤੋਂ ਬਚਾਅ ਦੇ ਕੁਝ ਘਰੇਲੂ ਟਿਪਸ/ Some home tips to prevent acne :
1. ਨਿੰਮ ਦੇ ਪੱਤਿਆਂ ਨੂੰ ਪੀਸ ਕੇ ਉਸ ਦਾ ਪੇਸਟ ਚਿਹਰੇ ਤੇ ਲਗਾਉਣ ਨਾਲ ਮੁਹਾਸੇ ਘੱਟ ਹੁੰਦੇ ਹਨ।
2. ਚਿਹਰੇ ਤੇ ਜੇਕਰ ਮੁਹਾਸਿਆਂ ਦੇ ਦਾਗ ਪੈ ਗਏ ਹੋਣ ਤਾਂ ਤਰਬੂਜ਼ ਦੀਆਂ ਮੀਂਗਾ ਅਤੇ ਮਸਰਾਂ ਦੀ ਦਾਲ ਬਰਾਬਰ ਮਾਤਰਾ ਵਿਚ ਲੈ ਕੇ ਉਸ ਪੇਸਟ ਨੂੰ ਚਿਹਰੇ ਵਿਚ ਲਗਾਉਣ ਨਾਲ ਜਿਥੇ ਸਕਿਨ ਦੇ ਦਾਗ – ਧੱਬੇ ਦੂਰ ਹੋਣਗੇ ਉਥੇ ਸਕਿਨ ਦੀ ਰੰਗਤ ਵਿਚ ਵੀ ਨਿਖਾਰ ਆਏਗਾ।
3. ਜਾਯਫਲ/ nutmeg ਨੂੰ ਕੱਚੇ ਦੁੱਧ ਵਿਚ ਪੀਸ ਕੇ ਉਸ ਦਾ ਪੇਸਟ ਮੁਹਾਸਿਆਂ ਦੀ ਥਾਂ ਤੇ ਲਗਾਉਣ ਨਾਲ ਮੁਹਾਸਿਆਂ ਦੀ ਸਮੱਸਿਆ ਦਾ ਹੱਲ ਹੁੰਦਾ ਹੈ।
4. ਫਟਕੜੀ ਦੇ ਪਾਣੀ ਨਾਲ ਚਿਹਰਾ ਧੋਣ ਨਾਲ ਵੀ ਲਾਭ ਹੁੰਦਾ ਹੈ।
5. ਨਿੰਬੂ ਦੇ ਛਿਲਕੇ ਨੂੰ ਮੁਹਾਸਿਆਂ ਦੀ ਥਾਂ ਤੇ ਹੌਲੀ – ਹੌਲੀ ਰਗੜਨ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ।
6. ਮੁਹਾਸੇ ਹਮੇਸ਼ਾ ਆਇਲੀ ਸਕਿਨ ਤੇ ਹੀ ਹੁੰਦੇ ਹਨ ਤਾਂ ਬਰਫ ਦੇ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਉਸ ਪਾਣੀ ਨਾਲ ਚਿਹਰਾ ਧੋਣ ਨਾਲ ਚਿਹਰੇ ਦੀ ਸਕਿਨ ਦੀ ਜਿਥੇ ਚਿਕਨਾਹਟ ਖਤਮ ਹੋਵੇਗੀ, ਉਥੇ ਹੀ ਸਕਿਨ ਵਿਚ ਨਿਖਾਰ ਵੀ ਆਏਗਾ।
7. 10 ਗ੍ਰਾਮ ਸਟੇਲ ਲਾਈਮ, 200 ਪਾਣੀ, 20 ਗ੍ਰਾਮ ਸਲਫਰ ਨੂੰ ਮਿਕਸ ਕਰਕੇ ਉਸ ਨੂੰ ਵੀ ਚੰਗੀ ਤਰ੍ਹਾਂ ਉਬਾਲੋ ਕਿ ਉਹ ਅੱਧਾ ਰਹਿ ਜਾਵੇ। ਠੰਡਾ ਹੋਣ ਤੇ ਚਿਹਰੇ ਤੇ ਉਸ ਦਾ ਪੈਕ ਲਗਾਓ, ਇਹ ਪੈਕ ਮੁਹਾਸਿਆਂ ਦੀ ਮਸੱਸਿਆ ਦਾ ਹੱਲ ਕਰਦਾ ਹੈ।
ਇਹਨਾਂ ਸਾਵਧਾਨੀਆਂ ਦਾ ਰੱਖੋ ਧਿਆਨ/ Keep these precautions in mind :
1. ਸੰਤੁਲਿਤ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਕਰੋ।
2. ਦਿਨ ਵਿਚ ਘੱਟੋ – ਘੱਟ 10 ਤੋਂ 15 ਗਲਾਸ ਪਾਣੀ ਪੀਓ।
3. ਪੇਟ ਵਿਚ ਕਬਜ਼ ਨਾ ਰਹਿਣ ਦਿਓ।
4. ਮਾਸ ਦਾ ਸੇਵਨ ਨਾ ਕਰੋ।
5. ਜ਼ਿਆਦਾ ਤੇਲ ਵਾਲੇ ਪਦਾਰਥਾਂ ਦਾ ਸੇਵਨ ਨਾ ਕਰੋ।
ਆਪਣੀ ਸਕਿਨ ਦਾ ਹੋਰ ਵੀ ਜ਼ਿਆਦਾ ਧਿਆਨ ਰੱਖਣ ਲਈ ਇੱਥੇ CLICK ਕਰੋ।
6. ਮਠਿਆਈ, ਚਾਕਲੇਟ ਤੇ ਮਸਾਲੇਦਾਰ ਭੋਜਨ ਦਾ ਸੇਵਨ ਨਾ ਕਰੋ।
7. ਨਿੰਮ ਤੇ ਹਰਬਲ ਸੋਪ/ Herbal soap ਨਾਲ ਚਿਹਰੇ ਦੀ ਰੋਜ਼ਾਨਾ ਸਫਾਈ ਕਰੋ।
8. ਬੋਰੇਕਸ/ Borax ਪਾ ਕੇ ਚਿਹਰੇ ਨੂੰ ਧੋਵੋ।
9. ਮਾਹਵਾਰੀ ਦੀ ਗੜਬੜੀ ਹੋਵੇ ਤਾਂ ਡਾਕਟਰ ਨਾਲ ਸਲਾਹ ਕਰੋ ਅਤੇ ਉਸ ਦਾ ਇਲਾਜ ਕਰਵਾਓ।
10. ਮੁਹਾਸਿਆਂ ਜਾਂ ਦਾਣਿਆਂ ਨੂੰ ਕਦੇ ਖੁਰਚੋ ਨਾ। ਮੁਹਾਸਿਆਂ ਨੂੰ ਖੁਰਚਣ ਜਾਂ ਵਾਰ – ਵਾਰ ਉਨ੍ਹਾਂ ਵਿਚ ਹੱਥ ਲਗਾਉਣ ਨਾਲ, ਮੁਹਾਸਿਆਂ ਦੀ ਸਮੱਸਿਆ ਹੋਰ ਵਿਗੜਨ ਲੱਗਦੀ ਹੈ।
Loading Likes...