ਮੌਤ ਦਾ ਸਮਾਂ
ਅਮਰੀਕਾ ਦੀ ਕਹਾਣੀ ਹੈ ਕਿ ਇੱਕ ਲੱਕੜੀ ਦਾ ਵਪਾਰ ਕਰਨ ਵਾਲੇ ਬੰਦੇ ਦਾ ਕਿਸੇ ਕੁਡ਼ੀ ਨਾਲ ਪਿਆਰ ਪੈ ਜਾਂਦਾ ਹੈ। ਪਿਆਰ ਵੱਧ ਵੀ ਜਾਂਦਾ ਪਰ ਮੁੰਡਾ ਵਿਆਹ ਕਰਨ ਤੇ ਗੱਲ ਇੱਧਰ ਉੱਧਰ ਕਰਨ ਲੱਗ ਜਾਂਦਾ ਸੀ। ਜਦੋਂ ਲੜਕੀ ਦੇ ਭਰਾ ਨੂੰ ਪਤਾ ਲੱਗਾ ਤਾਂ ਉਸਨੇ ਫੈਸਲਾ ਕੀਤਾ ਕਿ ਉਹ ਉਸਨੂੰ ਗੋਲੀ ਮਾਰ ਦੇਵੇਗਾ ਜਿਸ ਵਾਸਤੇ ਉਸਨੇ ਇੱਕ ਪਿਸਤੌਲ ਵੀ ਖਰੀਦਿਆ।
ਉਹ ਪਿਸਤੌਲ ਲੈ ਕੇ ਉਸ ਮੁੰਡੇ ਕੋਲ ਗਿਆ ਜੋ ਕਿ ਲੱਕੜੀਆਂ ਦਾ ਕੰਮ ਕਰ ਰਿਹਾ ਸੀ ਤੇ ਜੋ ਜੰਗਲ ਵਿੱਚ ਹੀ ਸੀ। ਕੁੜੀ ਦੇ ਭਰਾ ਨੇ ਨਿਸ਼ਾਨਾ ਸੇਧ ਕੇ ਗੋਲੀ ਚਲਾਈ ਪਰ ਗੋਲੀ ਦੂਸਰੇ ਮੁੰਡੇ ਦੇ ਕੰਨ ਨੂੰ ਚੀਰਦੀ ਹੋਈ ਪਿੱਛੇ ਰੁੱਖ ਵਿੱਚ ਜਾ ਲੱਗੀ। ਗੋਲੀ ਚਲਾਉਣ ਵਾਲੇ ਮੁੰਡੇ ਦੇ ਸਮਝਿਆ ਕਿ ਗੋਲੀ ਉਸ ਦੇ ਸਿਰ ਵਿੱਚ ਲੱਗੀ ਹੈ ਤੇ ਉਹ ਉੱਥੋਂ ਦੌੜ ਗਿਆ। ਉਸਨੇ ਇਹ ਪੱਕਾ ਨਹੀਂ ਕੀਤਾ ਕਿ ਉਹ ਮਰ ਗਿਆ ਹੈ ਜਾਂ ਨਹੀਂ। ਪਰ ਦੂਸਰਾ ਮੁੰਡਾ ਜਿਸਦੇ ਕੰਨ ਤੇ ਗੋਲੀ ਲੱਗੀ ਸੀ ਉਸਨੂੰ ਹਸਪਤਾਲ ਲਿਜਾਇਆ ਗਿਆ ਤੇ ਉਹ ਕੁੱਝ ਦਿਨਾਂ ਮਗਰੋਂ ਠੀਕ ਹੋ ਗਿਆ।
ਗੋਲੀ ਚਲਾਉਣ ਵਾਲੇ ਮੁੰਡੇ ਨੂੰ ਬਹੁਤ ਦੁੱਖ ਲੱਗਾ ਕਿ ਉਸਨੇ ਇੱਕ ਮੁੰਡੇ ਤੇ, ਜਿਸ ਨਾਲ ਸ਼ਾਇਦ ਉਸ ਦੀ ਭੈਣ ਦਾ ਵਿਆਹ ਹੋ ਹੀ ਜਾਂਦਾ, ਗੋਲੀ ਚਲਾ ਕੇ ਮਾਰ ਦਿੱਤਾ ਹੈ । ਇਸ ਲਈ ਉਸ ਨੇ ਵੀ ਆਪਣੇ ਆਪ ਨੂੰ ਉਸੇ ਪਿਸਤੌਲ ਨਾਲ ਗੋਲੀ ਮਾਰ ਕੇ ਖ਼ੁਦਖੁਸ਼ੀ ਕਰ ਲਈ ਜੋ ਉਸਨੇ ਦੂਸਰੇ ਮੁੰਡੇ ਨੂੰ ਮਾਰਨ ਵਾਸਤੇ ਖਰੀਦਿਆ ਸੀ।
ਹੁਣ ਲੱਗਭਗ 20 ਸਾਲ ਦਾ ਸਮਾਂ ਲੰਘ ਗਿਆ ਤੇ ਜਿਸ ਮੁੰਡੇ ਦੇ ਗੋਲੀ ਮਾਰੀ ਗਈ ਸੀ ਉਸ ਦਾ ਆਪਣਾ ਮੁੰਡਾ ਹੁਣ 20 ਸਾਲ ਦਾ ਹੋ ਗਿਆ ਸੀ ਤੇ ਉਹ ਵੀ ਉਸੇ ਨਾਲ ਲੱਕੜੀਆਂ ਦਾ ਕੰਮ ਕਰਦਾ ਸੀ। ਜੰਗਲ ਦੇ ਵਿੱਚ ਰੁੱਖ ਕੱਟਦੇ ਸਮੇ ਇੱਕ ਅਜਿਹਾ ਰੁੱਖ ਆਇਆ ਜੋ ਬਹੁਤ ਪੁਰਾਣਾ ਸੀ ਤੇ ਆਰੀ ਨਾਲ ਕੱਟਿਆ ਨਹੀਂ ਜਾ ਰਿਹਾ ਸੀ। ਇਸ ਕਰਕੇ ਉਸਨੂੰ ਡਾਇਨਾਮਾਇਟ ਨਾਲ ਥੋੜਾ ਬਹੁਤਾ ਪੋਲਾ ਕਰਨ ਵਾਸਤੇ ਕੋਸ਼ਿਸ਼ ਕੀਤੀ ਗਈ। ਜਦੋਂ ਡਾਇਨਾਮਾਇਟ ਲਗਾਇਆ ਗਿਆ ਤਾਂ ਸਾਰੇ ਲੋਕ ਲੱਗਭਗ ਪੰਦਰਾਂ – ਵੀਹ ਮੀਟਰ ਦੀ ਦੂਰੀ ਤੇ ਖੜੇ ਹੋ ਗਏ।
ਪਰ ਕਿਸਮਤ ਦਾ ਲਿੱਖਿਆ ਕੌਣ ਮੋੜ ਸੱਕਦਾ ਹੈ। ਜਦੋਂ ਧਮਾਕਾ ਹੋਇਆ ਤਾਂ ਜੋ ਗੋਲੀ 20 ਸਾਲ ਪਹਿਲਾਂ ਰੁੱਖ ਵਿੱਚ ਜਾ ਲੱਗੀ ਸੀ ਉਹ ਸਿੱਧੀ ਰੁੱਖ ਵਿਚੋਂ ਨਿਕਲ ਕੇ ਉਸੇ ਬੰਦੇ ਨੇ ਮੱਥੇ ਦੇ ਵਿੱਚੋਂ ਵਿੱਚ ਜਾ ਲੱਗੀ ਜਿਸ ਵਾਸਤੇ ਉਹ 20 ਸਾਲ ਪਹਿਲਾਂ ਚਲਾਈ ਗਈ ਸੀ ਤੇ ਉੱਥੇ ਹੀ ਢੇਰੀ ਹੋ ਗਿਆ।
ਇਹ ਕੋਈ ਕਾਲਪਨਿਕ ਕਹਾਣੀ ਨਹੀਂ ਸਗੋਂ ਸੱਚੀ ਦੀ ਗੱਲ ਹੈ ਜੋ ਕਿ ਅਮਰੀਕਾ ਵਿੱਚ ਘਟੀ ਸੀ।
ਸੋ ਮੌਤ ਦਾ ਜੋ ਸਮਾਂ ਤੈ ਹੈ ਉਹ ਉਸੇ ਵੇਲੇ ਤੇ ਉਸ ਤਰ੍ਹਾਂ ਹੀ ਆਉਣੀ ਹੈ, ਸਮਾਂ ਜੋ ਕਿ ਨਾ ਤਾਂ ਮਿਟਾਇਆ ਜਾ ਸਕਦਾ ਹੈ ਤੇ ਨਾ ਜੀ ਬਦਲਿਆ ਜਾ ਸੱਕਦਾ ਹੈ।
Loading Likes...