ਮੋਟਰ ਤੇ ਤੇਰਾ – ਤੇਰਾ ਲਾਇਬ੍ਰੇਰੀ
ਨ ਖੇਤਾਂ ‘ਚ ਲੱਗੀ ਮੋਟਰ ਜਿਸਨੂੰ ਬੰਬੀ ਜਾਂ ਕੋਠੀ ਵੀ ਕਿਹਾ ਜਾਂਦਾ ਹੈ, ਇਹ ਇੱਕ ਕਿਸਾਨ ਦਾ ਦੂਜਾ ਘਰ ਵੀ ਮੰਨਿਆ ਜਾਂਦਾ ਹੈ। ਸੁਲਤਾਨਪੁਰ ਲੋਧੀ ਤਹਿਸੀਲ ਵਿੱਚ ਆਉਂਦੇ ਪਿੰਡ ਜੱਬੋਵਾਲ ‘ਚ ਇਕ ਕਿਸਾਨ ਮਨਦੀਪ ਸਿੰਘ ਨੇ ਇਸ ਨੂੰ ਇੱਕ ਲਾਇਬ੍ਰੇਰੀ ਵਿੱਚ ਬਦਲ ਦਿੱਤਾ ਹੈ।
ਇਸ ਦੇ ਬਣਾਉਣ ਦਾ ਕਾਰਣ ਮਨਦੀਪ ਸਿੰਘ ਦੇ ਦੱਸਿਆ ਕਿ ਪੰਜਾਬੀ ਗਾਇਕਾਂ ਨੇ ਇਸ ਨੂੰ ਆਪਣੇ ਗੀਤਾਂ ਵਿੱਚ ਬਦਨਾਮ ਕੀਤਾ ਹੋਇਆ ਹੈ ਤੇ ਮੈਂ ਇਸ ਵਿੱਚ ਕਿਤਾਬਾਂ ਰੱਖ ਕੇ ਉਹਨਾਂ ਗਾਇਕਾਂ ਨੂੰ ਜਬਾਬ ਦੇਣਾ ਚਾਹੁੰਦਾ ਹਾਂ ਕਿ ਇਹ ਗਿਆਨ ਦਾ ਸੌਮਾ ਵੀ ਨੇ ਤੇ ਇਸ ਮੋਟਰ ਤੇ ਗਲਾਸੀ ਨਹੀਂ ਖੜਕਦੀ, ਕਿਤਾਬਾਂ ਖੁਲਦੀਆਂ ਨੇ।
ਹੁਣ ਇਸ ਲਾਇਬ੍ਰੇਰੀ ਵਿੱਚ 3000 ਦੇ ਕਰੀਬ ਕਿਤਾਬਾਂ ਨੇ। ਜਦੋਂ ਇਹ ਲਾਇਬ੍ਰੇਰੀ ਸ਼ੁਰੂ ਕੀਤੀ ਗਈ ਸੀ ਤਾਂ ਸਾਰੇ ਪਿੰਡ ਵਾਲੇ ਮਜ਼ਾਕ ਕਰਦੇ ਸਨ ਕਿ ਇੱਥੇ ਕੌਣ ਆਵੇਗਾ। ਪਰ ਹੁਣ ਰੋਜ਼ਾਨਾ ਦਰਜਨਾਂ ਨੌਜਵਾਨ ਮੁੰਡੇ ਕੁੜੀਆਂ ਆ ਕੇ, ਕਿਤਾਬਾਂ ਪੜ੍ਹ ਕੇ,ਆਪਣਾ ਗਿਆਨ ਵਧਾਉਂਦੇ ਨੇ।
ਇਹ ਸੱਭ ਕੁੱਝ ਦੇਖ ਕੇ ਪੰਜਾਬੀ ਲੇਖਕ ਸੁਰਜੀਤ ਪਾਤਰ ਜੀ ਨੇ ਵੀ ਕਈ ਕਿਤਾਬਾਂ ਭੇਜੀਆਂ ਹਨ। ਕਈ ਪੰਜਾਬੀ ਕਲਾਕਾਰ ਵੀ ਹੋਂਸਲਾ ਵਧਾ ਰਹੇ ਨੇ।
ਸਾਨੂੰ ਸਾਰਿਆਂ ਨੂੰ ਵੀ ਮਨਦੀਪ ਸਿੰਘ ਕੋਲੋਂ ਸੋਧ ਲੈ ਕੇ ਕੁੱਝ ਉਪਰਾਲਾ , ਆਪਣੀ ਮਾਂ ਬੋਲੀ ਨੂੰ ਹੋਰ ਉੱਚਾ ਚੁੱਕਣ ਵਾਸਤੇ ਕਰਨਾ ਚਾਹੀਦਾ ਹੈ।
ਕਦਮ ਭਾਵੇਂ ਛੋਟੇ ਹੀ ਹੋਣ।।।