ਮਦਰਸ ਡੇਅ/ Mother’s Day
ਸਾਨੂੰ ਅਕਸਰ ਮਾਂ ਦੀ ਕਮੀ ਮਹਿਸੂਸ ਜ਼ਰੂਰ ਹੁੰਦੀਂ ਹੈ। ਇਹ ਤਾਂ ਪੱਕਾ ਹੈ ਕਿ ਜੀਵਨ ਵਿਚ ਮਾਂ ਦੀ ਜਗ੍ਹਾ ਕੋਈ ਨਹੀਂ ਲੈ ਸਕਦਾ। ਬੱਚੇ ਕਿੰਨੇ ਵੀ ਵੱਡੇ ਹੋ ਜਾਣ, ਮਾਂ ਵਾਸਤੇ ਉਹ ਬੱਚੇ ਹੀ ਰਹਿੰਦੇ ਹਨ। ਅਤੇ ਮਾਂ ਦੀ ਮਮਤਾ ਉਸੇ ਤਰ੍ਹਾਂ ਹੀ ਰਹਿੰਦੀ ਹੈ ਜਿਵੇੰ ਕਿ ਬੱਚੇ ਦੇ ਛੋਟੇ ਹੋਣ ਤੇ ਹੁੰਦੀਂ ਸੀ। ਮਦਰਸ ਡੇਅ/ Mother’s Day ਵੀ ਇਕ ਅਜੇਹਾ ਹੀ ਦਿਨ ਹੈ ਜਿਸ ਨੂੰ ਅਸੀਂ ਆਪਣੀ ਮਾਂ ਨਾਲ ਕੁਝ ਅਲੱਗ ਢੰਗ ਨਾਲ ਮਨਾਅ ਸਕਦੇ ਹਾਂ।
ਮਦਰਸ ਡੇਅ/ Mother’s Day ਤੇ ਮਾਂ ਲਈ ਸਪੈਸ਼ਲ ਬਣਾਉਣਾ :
ਮਾਂ ਨੂੰ ਪਿਆਰ ਕਰਨ ਦਾ ਕੋਈ ਦਿਨ ਨਹੀਂ ਹੁੰਦਾ। ਪਰ ਅੱਜ ਦੇ ਭੱਜਦੌੜ ਭਰੇ ਜੀਵਨ ਵਿਚ ਜਿਹੜੇ ਲੋਕ ਆਪਣੀ ਮਾਂ ਤੋਂ ਦੂਰ ਰਹਿੰਦੇ ਹਨ, ਉਹ ਇਸ ਮਦਰਸ ਡੇਅ/ Mother’s Day ਤੇ ਆਪਣੀ ਮਾਂ ਨੂੰ ਕਈ ਤਰੀਕਿਆਂ ਤੋਂ ਸਪੈਸ਼ਲ ਮਹਿਸੂਸ ਕਰਵਾ ਸਕਦੇ ਹਨ। ਇਸ ਵਾਰ 8 ਮਈ ਨੂੰ ਮਦਰਸ ਡੇਅ ‘ਤੇ ਮਾਂ ਨੂੰ ਕਿਵੇਂ ਅਸੀਂ ਸਪੈਸ਼ਲ/Special ਮਹਿਸੂਸ ਕਰਵਾ ਸਕਦੇ ਹਾਂ, ਉਸ ਤੇ ਚਰਚਾ ਕਰਦੇ ਹਾਂ।
ਪੁਰਾਣੀਆਂ ਯਾਦਾਂ ਦੀ ਕੋਈ ਸਪੈਸ਼ਲ ਵੀਡੀਓ ਬਣਾ ਕੇ :
ਜੇਕਰ ਤੁਸੀਂ ਘਰ ਨਹੀਂ ਰਹਿੰਦੇ ਹੋ ਜਾਂ ਘਰੋਂ ਬਹੁਤ ਦੂਰ ਹੋ ਤਾਂ ਮਾਂ ਨਾਲ ਜੁੜੀਆਂ ਪੁਰਾਣੀਆਂ ਯਾਦਾਂ ਵਾਲੀਆਂ ਤਸਵੀਰਾਂ ਦਾ ਵੀਡੀਓ ਬਣਾ ਕੇ ਆਪਣੀ ਮਾਂ ਨੂੰ ਭੇਜ ਸਕਦੇ ਹੋ। ਪੁਰਾਣੀਆਂ ਯਾਦਾਂ ਹਰ ਕਿਸੇ ਨੂੰ ਸੁਖਾਵੀਆਂ ਲਗਦੀਆਂ ਹਨ। ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਨਾ ਹਰ ਕਿਸੇ ਨੂੰ ਚੰਗਾ ਲੱਗਦਾ ਹੈ। ਮਾਂ ਨੂੰ ਜੇ ਇਨ੍ਹਾਂ ਯਾਦਾਂ ਨੂੰ ਫਿਰ ਤੋਂ ਯਾਦ ਕਰਵਾ ਦੇਈਏ ਤਾਂ ਪੱਕਾ ਹੈ ਕਿ ਮਾਂ ਨੂੰ ਬਹੁਤ ਚੰਗਾ ਲੱਗੇਗਾ।
ਘਰ ਦੇ ਕੰਮ ਤੋਂ ਛੁੱਟੀ ਕਰਵਾ ਕੇ :
ਇਸ ਦਿਨ ਮਾਂ ਨੂੰ ਘਰ ਦੇ ਕੰਮਾਂ ਤੋਂ ਛੁੱਟੀ ਦੇ ਸਕਦੇ ਹੋ। ਇਸ ਦਿਨ ਉਨ੍ਹਾਂ ਨੂੰ ਆਪਣੀ ਮਰਜੀ ਨਾਲ ਸਾਰਾ ਪਲਾਨ ਕਰਨ ਦਿਓ। ਜੇ ਤੁਸੀਂ ਮਰਦ ਹੋ ਤਾਂ ਵੀ ਉਹਨਾਂ ਨੂੰ ਇਕ ਦਿਨ ਉਹਨਾਂ ਵਾਸਤੇ ਦਿੱਤਾ ਜਾ ਸਕਦਾ ਹੈ।
ਹੱਥ ਨਾਲ ਬਣਿਆ/ Hand Made ਕਾਰਡ ਜਾਂ ਕੋਈ ਤੋਹਫ਼ਾ/ ਗਿਫ਼ਟ ਦੇ ਕੇ :
ਮਾਂ ਲਈ ਆਪਣੇ ਹੱਥ ਨਾਲ ਬਣਾ ਕੇ ਕੋਈ ਕਾਰਡ/ Card ਜਾਂ ਕੋਈ ਗਿਫਟ ਭੇਜੋ। ਇਸ ਨਾਲ ਮਾਂ ਨਾਲ ਮੋਹ ਹੋਰ ਮਜ਼ਬੂਤ ਹੋ ਜਾਵੇਗਾ। ਮਾਂ ਨੂੰ ਲੱਗੇਗਾ ਕਿ ਇੰਨੇ ਬਿਜ਼ੀ ਪਲਾਂ ਵਿਚ ਵੀ ਤੁਸੀਂ ਉਨ੍ਹਾਂ ਲਈ ਇੰਨਾ ਸਮਾਂ ਕੱਢਿਆ। ਆਪਣੇ ਹੱਥ ਨਾਲ ਕਾਰਡ ਬਣਾ ਕੇ ਵੀ ਮਾਂ ਨੂੰ ਭੇਜ ਸਕਦੇ ਹੋ।
ਜੇ ਤੁਸੀਂ ਆਪਣੀ ਮਾਂ ਲਈ ਕੋਈ Online Gift ਦੇਖਣਾ ਚਾਹੁੰਦੇ ਹੋ ਤਾਂ https://amzn.to/3ymQ7V7 ਤੇ login ਕਰ ਸਕਦੇ ਹੋ।
ਮਾਂ ਨਾਲ ਇਕੱਠੇ ਘੁੰਮਣ ਦਾ ਪਲਾਨ ਬਣਾ ਕੇ :
ਮਦਰਸ ਡੇਅ ‘ਤੇ ਤੁਸੀਂ ਮਾਂ ਨਾਲ ਕਿਸੇ ਸਪੈਸ਼ਲ ਜਗ੍ਹਾ ਦਾ ਤੇ ਜਾਣ ਦਾ ਸੋਚ ਸਕਦੇ ਹੋ। ਜੇ ਉਹ ਜਗ੍ਹਾ ਮਾਂ ਦੀ ਸਭ ਤੋਂ ਪਿਆਰੀ ਹੋਵੇ ਤਾਂ ਫਿਰ ‘ ਸੋਨੇ ਤੇ ਸੁਹਾਗਾ’ ਹੋਵੇਗਾ।
ਮਦਰਸ ਡੇਅ ਬਾਰੇ ਹੋਰ ਜਾਣਕਾਰੀ ਵਾਸਤੇ ਤੁਸੀਂ https://en.m.wikipedia.org/wiki/Mother%27s_Day ਦੇਖ ਸਕਦੇ ਹੋ।
Loading Likes...