ਮੋਟਾਪੇ ਤੋਂ ਕਿਵੇਂ ਬਚੀਏ?/ How to avoid obesity?
ਮੋਟਾਪਾ ਸਾਰਿਆਂ ਲਈ ਇਕ ਸਮੱਸਿਆ ਹੈ। ਮੋਟਾਪਾ ਇਕ ਅਜਿਹੀ ਭਿਅੰਕਰ ਸਮੱਸਿਆ ਹੈ ਜੋ ਮਨੁੱਖ ਦੀਆਂ ਖੁਸ਼ੀਆਂ ਦਾ ਘਾਣ ਕਰ ਕੇ ਦੁੱਖਾਂ ਨੂੰ ਵਧਾਉਂਦਾ ਹੈ, ਮੋਟਾਪਾ ਅਜਿਹੇ ਕਈ ਰੋਗਾਂ ਨੂੰ ਸੱਦਾ ਦਿੰਦਾ ਹੈ, ਜੋ ਸਰੀਰਕ ਤੰਦਰੁਸਤੀ ਲਈ ਬੜਾ ਹੀ ਹਾਨੀਕਾਰਕ ਹੁੰਦਾ ਹੈ। ਇਸੇ ਲਈ ਅੱਜ ਅਸੀਂ ‘ਮੋਟਾਪੇ ਤੋਂ ਕਿਵੇਂ ਬਚੀਏ?/ How to avoid obesity?’ ਵਿਸ਼ੇ ਤੇ ਚਰਚਾ ਕਰਾਂਗੇ :
ਮੋਟਾਪੇ ਨਾਲ ਜੁੜੀਆਂ ਕੁੱਝ ਸਮੱਸਿਆਵਾਂ/Some problems associated with obesity
ਖੂਨ ਦੇ ਸੰਚਾਲਨ ਵਿੱਚ ਰੁਕਾਵਟ/ Obstruction of blood circulation :
ਮੋਟਾਪਾ ਹਰ ਤਰ੍ਹਾਂ ਨਾਲ ਬੁਰਾ ਹੁੰਦਾ ਹੈ। ਇਸ ਦੇ ਕਾਰਨ ਖੂਨ ਸੰਚਾਲਨ ਵਿਚ ਰੁਕਾਵਟ ਪੈਦਾ ਹੁੰਦੀ ਹੈ, ਜਿਸ ਨਾਲ ਖੂਨ ਸੰਚਾਰ ਠੀਕ ਤਰ੍ਹਾਂ ਨਹੀਂ ਹੋ ਸਕਦਾ, ਜਿਸ ਦਾ ਸਰੀਰਕ ਸਿਹਤ ਤੇ ਬੜਾ ਬੁਰਾ ਅਸਰ ਪੈਂਦਾ ਹੈ। ਇਸੇ ਲਈ ਹੁਣ ਅਸੀਂ ‘ਮੋਟਾਪੇ ਤੋਂ ਕਿਵੇਂ ਬਚੀਏ?/ How to avoid obesity?’ ਵਿਸ਼ੇ ਤੇ ਚਰਚਾ ਕਰਦੇ ਹਾਂ।
ਖੂਬਸੂਰਤੀ ਅਤੇ ਚੁਸਤੀ ਦਾ ਨਸ਼ਟ ਹੋਣਾ/ Destruction of beauty and elegance :
ਮੋਟਾਪੇ ਨਾਲ ਜਿੱਥੇ ਸਰੀਰਕ ਖੂਬਸੂਰਤੀ ਨਸ਼ਟ ਹੁੰਦੀ ਹੈ, ਉਥੇ ਦੂਜੇ ਪਾਸੇ ਸਰੀਰ ਵਿਚ ਆਲਸ ਅਤੇ ਸੁਸਤੀ ਪੈਦਾ ਹੋ ਜਾਂਦੀ ਹੈ।
ਮੋਟਾ ਵਿਅਕਤੀ ਕੋਈ ਵੀ ਕੰਮ ਚੁਸਤੀ – ਫੁਰਤੀ ਨਾਲ ਨਹੀਂ ਕਰ ਸਕਦਾ। ਫੇਰ, ਮੋਟਾਪੇ ਤੋਂ ਕਿਵੇਂ ਬਚੀਏ?/ How to avoid obesity?’, ਅੱਜ ਇਸੇ ਵਿਸ਼ੇ ਤੇ ਹੀ ਚਰਚਾ ਕੀਤੀ ਜਾਵੇਗੀ।
ਮੋਟਾਪੇ ਦੀ ਸਮੱਸਿਆ ਦੇ ਉਂਝ ਤਾਂ ਕਈ ਕਾਰਨ ਹਨ ਪਰ ਇਹ ਆਮ ਤੌਰ ਤੇ ਵੱਧ ਤੋਂ ਵੱਧ ਖਾਣੇ ਨਾਲ ਹੋ ਜਾਂਦਾ ਹੈ। ਇੱਥੇ ਕੁਝ ਉਪਾਅ ਦਿੱਤੇ ਗਏ ਹਨ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਇਸ ਤੋਂ ਛੁਟਕਾਰਾ ਹਾਸਲ ਕਰ ਸਕਦੇ ਹੋ।
ਕਿਵੇਂ ਕਰੀਏ ਮੋਟਾਪੇ ਦੀ ਸਮੱਸਿਆ ਦਾ ਹੱਲ?/ How to solve the problem of obesity?
1. ਹਰ ਸਮੇਂ ਆਲਸ ਦੇ ਕਾਰਨ ਬੈੱਡ ਤੇ ਪਏ ਰਹਿਣ ਨਾਲ ਸਰੀਰ ਵਿਚ ਫਾਲਤੂ ਚਰਬੀ ਵੱਧਦੀ ਹੈ, ਜਿਸ ਕਾਰਨ ਮੋਟਾਪੇ ਦੀ ਸਮੱਸਿਆ ਪੈਦਾ ਹੁੰਦੀ ਹੈ।
ਘਰ ਦੇ ਛੋਟੇ – ਮੋਟੇ ਕੰਮ ਜਿਵੇਂ ਟੀ.ਵੀ, ਫਰਿੱਜ ਆਦਿ ਦੀ ਸਫਾਈ ਕਰਨਾ ਤੇ ਪੌਦਿਆਂ ਦੀ ਕਾਟ – ਛਾਂਟ ਆਦਿ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਦੇ ਕੰਮ ਕਰਨ ਨਾਲ ਸਰੀਰ ਵਿਚ ਚੁਸਤੀ ਤੇ ਫੁਰਤੀ ਬਣੀ ਰਹਿੰਦੀ ਹੈ ਅਤੇ ਫਾਲਤੂ ਦੀ ਚਰਬੀ ਵੀ ਪੈਦਾ ਨਹੀਂ ਹੁੰਦੀ।
2. ਵੱਧ ਚਿਕਨਾਈ ਵਾਲੇ ਖਾਧ ਪਦਾਰਥ ਵੀ ਮੋਟਾਪਾ ਵਧਾਉਣ ਵਿਚ ਬੜੇ ਸਹਾਇਕ ਹੁੰਦੇ ਹਨ। ਭੋਜਨ ਦਾ ਵਾਰ – ਵਾਰ ਅਤੇ ਜ਼ਿਆਦਾ ਖਾਣਾ ਵੀ ਮੋਟਾਪਾ ਵਧਾਉਂਦਾ ਹੈ। ਇਸ ਲਈ ਭੋਜਨ ਕਰਨ ਦਾ ਇਕ ਨਿਸ਼ਚਿਤ ਸਮਾਂ ਮਿੱਥ ਲੈਣਾ ਚਾਹੀਦਾ ਹੈ, ਹਰ ਸਮੇਂ ਖਾਣ ਦੀ ਆਦਤ ਤੋਂ ਖੁਦ ਨੂੰ ਬਚਾਓ।
ਸਿਹਤ ਨਾਲ ਸੰਬੰਧਤ ਹੋਰ ਵੀ ਸਮੱਸਿਆਵਾਂ ਅਤੇ ਉਹਨਾ ਤੋਂ ਬਚਣ ਦੇ ਤਰੀਕੇ ਜਾਨਣ ਲਈ 👉ਇੱਥੇ CLICK ਕਰੋ।
3. ਅਕਸਰ ਦੇਖਿਆ ਜਾਂਦਾ ਹੈ ਕਿ ਮੋਟੇ ਵਿਅਕਤੀ ਆਪਣੇ ਮੋਟਾਪੇ ਤੋਂ ਘਬਰਾ ਕੇ ਫਾਕਾਕਸ਼ੀ ਕਰਨਾ ਸ਼ੁਰੂ ਕਰ ਦਿੰਦੇ ਹਨ। ਉਨ੍ਹਾਂ ਦਾ ਅਜਿਹਾ ਕਰਨਾ ਅਣਜਾਣੇ ਵਿਚ ਹੀ ਕਈ ਰੋਗਾਂ ਨੂੰ ਸੱਦਾ ਦਿੰਦਾ ਹੈ। ਫਾਕਾਕਸ਼ੀ ਤੋਂ ਬਚੋ, ਭੋਜਨ ਦਾ ਇਕ ਸਮਾਂ ਨਿਸ਼ਚਿਤ ਕਰੋ।
4. ਮੋਟਾਪਾ ਘੱਟ ਕਰਨ ਤੋਂ ਪਹਿਲਾਂ ਡਾਕਟਰ ਕੋਲੋਂ ਚੈੱਕਅਪ ਜ਼ਰੂਰ ਕਰਾਓ, ਕਿਉਂਕਿ ਕਦੀ – ਕਦੀ ਮੋਟਾਪੇ ਦਾ ਕਾਰਨ ਕੋਈ ਰੋਗ ਵੀ ਹੋ ਸਕਦਾ ਹੈ।
5. ਭਾਰ ਘਟਾਉਣ ਲਈ ਕੋਈ ਇਕ ਨਿਸ਼ਚਿਤ ਆਹਾਰ ਦੀ ਵਰਤੋਂ ਨਹੀਂ ਕਰਨੀ ਚਾਹੀਦੀ, ਕਿਉਂਕਿ ਤੁਹਾਡਾ ਭਾਰ ਇਕਦਮ ਨਾਲ ਘਟੇਗਾ ਨਹੀਂ, ਜਿਸ ਤਰ੍ਹਾਂ ਤੁਹਾਡਾ ਮੋਟਾਪਾ ਹੌਲੀ – ਹੌਲੀ ਸਮੇਂ ਨਾਲ ਵਧਿਆ ਹੈ, ਉਂਝ ਵੀ ਘਟੇਗਾ ਵੀ। ਇਸਲਈ ਭਾਰ ਨੂੰ ਵੀ ਹੌਲੀ – ਹੌਲੀ ਘਟਾਓ।
6. ਲੋਕਾਂ ਦੀ ਇਹ ਧਾਰਨਾ ਹੁੰਦੀ ਹੈ ਕਿ ਖਾਣਾ ਨਾ ਖਾਣ ਨਾਲ ਉਹ ਪਤਲੇ ਹੋ ਜਾਣਗੇ ਅਤੇ ਖਾਣ ਨਾਲ ਮੋਟੇ, ਜਦਕਿ ਇਹ ਧਾਰਨਾ ਬਿਲਕੁਲ ਗਲਤ ਹੈ। ਸਭ ਤੋਂ ਪਹਿਲਾਂ ਭੁੱਖੇ ਰਹਿਣ ਨਾਲ ਸਰੀਰ ਵਿਚ ਕਮਜ਼ੋਰੀ ਆ ਜਾਂਦੀ ਹੈ ਅਤੇ ਜਦੋਂ ਫਿਰ ਭੋਜਨ ਖਾਂਦੇ ਹਾਂ ਤਾਂ ਭਾਰ ਪਹਿਲਾਂ ਤੋਂ ਜ਼ਿਆਦਾ ਵਧ ਜਾਂਦਾ ਹੈ।
7. ਸਲਿਮ ਦਿਸਣ ਲਈ ਵੱਧ ਕਸਰਤ ਨਹੀਂ ਕਰਨੀ ਚਾਹੀਦੀ। ਬਹੁਤ ਸਾਰੀਆਂ ਔਰਤਾਂ ਤੇ ਲੜਕੀਆਂ ਸਖਤ ਅਤੇ ਵੱਧ ਕਸਰਤ ਕਰਦੀਆਂ ਹਨ ਜੋ ਬੜੀ ਹੀ ਨੁਕਸਾਨਦਾਇਕ ਸਿੱਧ ਹੁੰਦੀ ਹੈ। ਕਸਰਤ ਕਰੋ, ਪਰ ਥੋੜ੍ਹੀ ਕਿਉਂਕਿ ਸਰੀਰ ਨਵੇਂ ਹਾਲਾਤ ਨੂੰ ਸਮਝਣ ਵਿਚ ਥੋੜ੍ਹਾ ਸਮਾਂ ਲੈਂਦਾ ਹੈ।
8. ਚਰਬੀ ਵਧਾਉਣ ਵਾਲਿਆਂ ਚੀਜਾਂ ਜਿਵੇ ਤਲੀਆਂ ਹੋਈਆਂ ਚੀਜ਼ਾਂ ਤੇ ਚੌਲ ਆਲੂ, ਖੰਡ ਦੀ ਵਰਤੋਂ ਨਹੀਂ ਕਰਨੀ ਚਾਹੀਦੀ।
9. ਭੋਜਨ ਵਿਚ ਸਿਰਕਾ/ Vinegar ਲਸਣ ਦੀ ਵਰਤੋਂ ਕਰੋ, ਮੋਟਾਪਾ ਘਟਾਉਣ ਵਿਚ ਇਹ ਫਾਇਦੇਮੰਦ ਹੁੰਦੇ ਹਨ।
10. ਮੋਟਾਪਾ ਘੱਟ ਕਰਨ ਲਈ ਨਿੰਬੂ, ਸ਼ਹਿਦ/ honey ਤੇ ਪਾਣੀ ਨੂੰ ਮਿਲਾ ਕੇ ਕੁਝ ਹਫਤੇ ਰੋਜ਼ ਪੀਓ, ਸੇਬ ਅਤੇ ਤਾਜ਼ੀ ਗਾਜਰ ਕਦੂਕੱਸ ਕਰ ਕੇ ਖਾਲੀ ਪੇਟ ਖਾਓ, ਇਸ ਦੀ ਵਰਤੋਂ ਕਰਨ ਨਾਲ ਫਾਇਦਾ ਹੋਵੇਗਾ।
11. ਜਾਗਿੰਗ ਕਰਨ ਨਾਲ ਸਰੀਰਕ ਸਥੂਲਤਾ ਨਸ਼ਟ ਹੁੰਦੀ ਹੈ।
12. ਰੋਜ਼ ਸਵੇਰੇ ਖਾਲੀ ਪੇਟ ਇਕ ਗਿਲਾਸ ਪਾਣੀ ਦੇ ਨਾਲ ਸ਼ਹਿਦ ਖਾਣ ਨਾਲ ਮੋਟਾਪਾ ਦੂਰ ਹੁੰਦਾ ਹੈ।
ਉੱਪਰ ਅਸੀਂ ‘ਮੋਟਾਪੇ ਤੋਂ ਕਿਵੇਂ ਬਚੀਏ?/ How to avoid obesity?’ ਵਿਸ਼ੇ ਤੇ ਚਰਚਾ ਕੀਤੀ। ਉਮੀਦ ਹੈ ਕਿ ਤੁਹਾਨੂੰ ਦਿਤੀ ਗਈ ਜਾਣਕਾਰੀ ਤੋਂ ਜ਼ਰੂਰ ਲਾਭ ਹੋਵੇਗਾ।
Loading Likes...