ਸਾਡੀ ਬਦਲਦੀ ਜੀਵਨ ਸ਼ੈਲੀ :
ਬਦਲਦੀ ਜੀਵਨ ਸੈਲੀ ਨੇ ਸਾਰਿਆਂ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕੀਤਾ ਹੈ। ਤਣਾਅ ਤਾਂ ਇਕ ਆਮ ਗੱਲ ਹੋ ਗਈ ਹੈ। ਜੋ ਕਿ ਬੱਚਿਆਂ ‘ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਨਾਲ ਹੀ ਇਸ ਦਾ ਉਨ੍ਹਾਂ ‘ਤੇ ਨਾਂਹਪੱਖੀ ਪ੍ਰਭਾਵ (Negative Effect) ਵੀ ਪੈ ਰਿਹਾ ਹੈ ਤੇ ਬੱਚੇ ਬਿਮਾਰੀਆਂ ਦੇ ਸ਼ੀਕਰ ਵੀ ਹੋ ਰਹੇ ਹਨ ।
ਇਹ ਮਾਤਾ – ਪਿਤਾ ਲਈ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਉਹ ਬੱਚੇ ‘ਚ ਪੈਦਾ ਹੋਣ ਵਾਲੇ ਤਣਾਅ ਦੇ ਕਾਰਨਾਂ ਦੀ ਪਛਾਣ ਕਰਨ ਅਤੇ ਉਸ ਤਣਾਅ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਨ।
ਅੱਜ ਅਸੀਂ ਜਾਣਦੇ ਹਾਂ ਇਸਦੇ ਕਾਰਨ ਅਤੇ ਇਸ ਤੋਂ ਬੱਚਿਆਂ ਨੂੰ ਬਚਾਉਣ ਦੇ ਤਰੀਕੇ :
ਤਣਾਅ ਦਾ ਕਾਰਨ (Reason for Depression) :
ਬੱਚਿਆਂ ‘ਚ ਤਣਾਅ (Depression) ਦੇ ਕਈ ਕਾਰਣ ਹੋ ਸਕਦੇ ਹਨ ਜਿਵੇੰ ਸ਼ਰੀਰਕ ਅਤੇ ਭਾਵਨਾਤਮਕ ਕਾਰਨ। ਜਿਵੇੰ ਕਿ
ਪਰਿਵਾਰਕ ਵਿਚ ਲੜਾਈ – ਝਗੜਾ (Dispute In Family Members) :
ਜਿੱਥੇ ਆਪਸੀ ਵਿਚਾਰਾਂ ਦਾ ਮਤਭੇਦ ਹੋਵੇ ਓਥੇ ਝਗੜਾ ਹੋਣਾ ਤਾਂ ਲਾਜ਼ਮੀ ਹੈ, ਜਿਵੇੰ ਕਿਹਾ ਜਾਂਦਾ ਹੈ ਕਿ ਜਿੱਥੇ ਦੋ ਭਾਂਡੇ ਹੋਣ ਉਹ ਖੜਕਦੇ ਤਾਂ ਹੁੰਦੇ ਹੀ ਨੇ, ਪਰ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜੇ ਕੋਈ ਮਤਭੇਦ ਵੀ ਹੈ ਤਾਂ ਉਸਨੂੰ ਅਰਾਮ ਨਾਲ ਸੁਲਝਾ ਲੈਣਾ ਚਾਹੀਦਾ ਹੈ। ਰੋਜ਼ਾਨਾ ਦੀ ਹੋਣ ਵਾਲੇ ਲੜਾਈ ਝਗੜੇ ਨਾਲ ਬੱਚਿਆਂ ਦੀ ਮਾਨਸਿਕਤਾ ਤੇ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ। ਜੋ ਕਿ ਆਉਣ ਵਾਲੇ ਸਮੇਂ ਵਿਚ ਹੋਣ ਵਾਲੇ ਇਕ ਬਹੁਤ ਵੱਡੇ ਖ਼ਤਰੇ ਦੀ ਦਸਤਕ ਹੁੰਦੀਂ ਹੈ।
ਘਰ ‘ਚ ਕਿਸੇ ਦੀ ਮੌਤ ਦਾ ਹੋਣਾ (Death of Any Family Member) :
ਘਰ ‘ਚ ਕਿਸੇ ਦੀ ਮੌਤ ਹੋਣ ਨਾਲ ਵੀ ਬੱਚਿਆਂ ਦੀ ਮਾਨਸਿਕਤਾ ਤੇ ਬਹੁਤ ਪ੍ਰਭਾਵ ਪੈਂਦਾ ਹੈ। ਬੱਚੇ ਸਟ੍ਰੈੱਸ (Stress) ਲੈਣ ਲੱਗ ਪੈਂਦੇ ਨੇ। ਪੂਰੇ ਘਰ ਦਾ ਮਹੌਲ ਗ਼ਮਗੀਨ ਰਹਿੰਦਾ ਹੈ ਤੇ ਬੱਚਿਆਂ ਤੇ ਉਸ ਮਹੌਲ ਦਾ ਬਹੁਤ ਬੁਰਾ ਪ੍ਰਭਾਵ ਪੈਂਦਾ ਹੈ।
ਮਾਤਾ – ਪਿਤਾ ਦਾ ਤਲਾਕ (Divorce) ਲੈਣਾ :
ਮਾਤਾ – ਪਿਤਾ ਦੇ ਤਲਾਕ ਲੈਣ ਨਾਲ ਬੱਚੇ ਹਮੇਸ਼ਾ ਇਹੀ ਸੋਚਦੇ ਰਹਿੰਦੇ ਨੇ ਕਿ ਉਹ ਕਿੱਥੇ ਅਤੇ ਕਿਸ ਨਾਲ ਰਹਿਣਗੇ।
ਬੱਚੇ ਦਾ ਮਾਂ ਤੋਂ ਦੂਰ ਰਹਿਣਾ (Separation of Mother) :
ਛੋਟਾ ਬੱਚਾ ਆਪਣੀ ਮਾਂ ਦੇ ਸਭ ਤੋਂ ਨੇੜੇ ਹੁੰਦਾ ਹੈ। ਅਤੇ ਬੱਚੇ ਨੂੰ ਆਪਣੀ ਮਾਂ ਦੀ ਜ਼ਿਆਦਾ ਆਦਤ ਪੈ ਜਾਂਦੀ ਹੈ। ਜਿਵੇਂ – ਜਿਵੇਂ ਉਸਦੀ ਉਮਰ ਵੱਧਦੀ ਜਾਂਦੀ ਹੈ ਉਹ ਮਾਂ ਤੇ ਨਿਰਭਰ ਹੁੰਦਾ ਜਾਂਦਾ ਹੈ। ਅਤੇ ਜੇ ਕਿਸੇ ਕਾਰਨ ਮਾਂ ਨੂੰ ਬੱਚੇ ਤੋਂ ਦੂਰ ਰਹਿਣਾ ਪੈ ਜਾਵੇ ਤਾਂ ਇਹ ਵੀ ਇਕ ਬਹੁਤ ਵੱਢਾ ਕਾਰਨ ਬਣ ਜਾਂਦਾ ਹੈ, ਮਾਨਸਿਕ ਪ੍ਰੇਸ਼ਾਨੀ ਦਾ।
ਮਾਨਸਿਕ ਤਣਾਅ ( Mental Depression) ਤੋਂ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਮਾਂ – ਬਾਪ ਨੂੰ ਕੀ ਕਰਨਾ ਚਾਹੀਦਾ ਹੈ ?:
1. ਜੇ ਬੱਚਿਆਂ ਵਿਚ ਕੋਈ ਬਦਲਾਅ ਹੁੰਦਾ ਹੈ ਤਾਂ ਉਸਨੂੰ ਸਮਝੋ।
2. ਪੈਸੇ ਹੀ ਸਭ ਕੁਝ ਨਹੀਂ ਹੁੰਦਾ, ਬੱਚਿਆਂ ਲਈ ਸਮਾਂ ਕੱਢੋ।
3. ਪਹਿਲਾਂ ਬੱਚਿਆਂ ਦੀ ਗੱਲ ਨੂੰ ਸੁਣਨ ਦੀ ਆਦਤ ਪਾਓ ਤੇ ਫੇਰ ਸਮਝ ਕੇ ਹੀ ਕੋਈ ਸਿੱਟਾ ਕੱਢੋ।
4. ਬੱਚਿਆਂ ਨਾਲ ਮਾਰ – ਕੁੱਟ ਕਰਨ ਨਾਲ ਇਹ ਜ਼ਰੂਰੀ ਕਿ ਉਹਨਾਂ ਨੂੰ ਸਮਝ ਆ ਜਾਵੇ ਪਰ ਬੱਚਿਆਂ ਦੇ ਮੰਨ ਵਿਚ ਪ੍ਰੇਸ਼ਾਨੀ ਜ਼ਰੂਰ ਪੈਦਾ ਹੋ ਜਾਂਦੀ ਹੈ। ਬੱਚਿਆਂ ਨਾਲ ਮਾਰ ਕੁਟਾਈ ਕਰਨ ਤੋਂ ਪਰਹੇਜ਼ ਕਰੋ।
5. ਘਰ ਵਿੱਚ ਮਹੌਲ ਵਧੀਆ ਬਣਾਈ ਰੱਖੋ ਜੋ ਕਿ ਬੱਚਿਆਂ ਨੂੰ ਸਟ੍ਰੈੱਸ ਫ੍ਰੀ ਰੱਖੇਗਾ (Stress Free).
Loading Likes...