ਮਹਿਮਾਨ ਦਾ ਆਉਣਾ/ Arrival of guest
ਅਸੀਂ ਅੱਜ ਕੱਲ ਸਾਰੇ ਹੀ ਬਹੁਤ ਮਸ਼ਰੂਫ ਰਹਿੰਦੇ ਹਾਂ। ਕਿਸੇ ਦੇ ਮਹਿਮਾਨ ਬਣ ਕੇ ਜਾਣਾ ਜਾਂ ਮਹਿਮਾਨ ਦਾ ਸਾਡੇ ਆਉਣਾ, ਇੱਕ ਬੜੀ ਉਤਸ਼ਾਹ ਵਾਲੀ ਗੱਲ ਹੁੰਦੀਂ ਹੈ। ਅੱਜ ਦਾ ਵਿਸ਼ਾ ‘ਮਹਿਮਾਨ ਦਾ ਆਉਣਾ/ Arrival of guest’ ਇਸ ਲਈ ਜ਼ਰੂਰੀ ਅਮਝਿਆ ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਹੁੰਦੀਆਂ ਨੇ, ਜੋ ਨਾ ਚਾਹੁੰਦੇ ਹੋਈ ਵੀ ਸਾਡੇ ਕੋਲੋਂ ਹੋ ਜਾਂਦੀਆਂ ਨੇ। ਅੱਜ ਅਸੀਂ ਇਸੇ ਵਿਸ਼ੇ ਤੇ ਧਿਆਨ ਦੇਵਾਂਗੇ ਕਿ ਮਹਿਮਾਨ ਆਉਣ ਤੇ ਸਾਨੂੰ ਕਿਹੜੀਆਂ – ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ :-
1. ਮਹਿਮਾਨਾਂ ਦੇ ਆਉਣ ਤੋਂ ਪਹਿਲਾਂ ਖਾਣੇ ਦੀ ਅਤੇ ਸਾਜੋ – ਸਾਮਾਨ ਦੀ ਪੂਰੀ ਤਿਆਰੀ ਕਰ ਲਓ।
2. ਭਾਵੇਂ ਤੁਹਾਡੇ ਤੇ ਕੰਮ ਦਾ ਬੋਝ ਹੋਵੇ, ਪਰ ਆਪਣੇ ਚਿਹਰੇ ਦੇ ਹਾਵ – ਭਾਵ ਕੰਟਰੋਲ ਵਿਚ ਰੱਖੋ ਅਤੇ ਮੁਸਕਰਾਉਂਦੇ ਰਹੋ।
3. ਜੇਕਰ ਮਹਿਮਾਨ ਤੁਹਾਡੇ ਕੰਮ ਵਿਚ ਹੱਥ ਵੰਡਾਉਣਾ ਚਾਹੇ ਤਾਂ ਉਨ੍ਹਾਂ ਨੂੰ ਮਨ੍ਹਾ ਨਾ ਕਰੋ, ਉਹ ਆਪਣਾਪਣ ਮਹਿਸੂਸ ਕਰਨਗੇ।
4. ਬੱਚਿਆਂ ਨੂੰ ਮਹਿਮਾਨਾਂ ਅਤੇ ਉਨ੍ਹਾਂ ਦੇ ਬੱਚਿਆਂ ਨਾਲ ਚੰਗੀ ਸਾਂਝ ਅਤੇ ਚੀਜ਼ਾਂ ਸ਼ੇਅਰ ਕਰਨਾ ਸਿਖਾਓ।
ਹੋਰ ਵੀ ਪੰਜਾਬੀ ਵਿਚ POST ਪੜ੍ਹਨ ਲਈ 👉ਇੱਥੇ CLICK ਕਰੋ।
5. ਮਹਿਮਾਨਾਂ ਲਈ ਸਮਾਂ ਕੱਢੋ। ਹੋ ਸਕੇ ਤਾਂ ਉਨ੍ਹਾਂ ਨੂੰ ਆਪਣਾ ਸ਼ਹਿਰ ਘੁਮਾਓ, ਉਨ੍ਹਾਂ ਨਾਲ ਪਿਕਨਿਕ ਦਾ ਪ੍ਰੋਗਰਾਮ ਵੀ ਬਣਾ ਸਕਦੇ ਹੈ।
6. ਜੇਕਰ ਮਹਿਮਾਨ ਕਿਸੇ ਚੀਜ਼ ਨੂੰ ਖਾਣੇ ਵਿਚ ਰੁਚੀ ਨਹੀਂ ਲੈ ਰਿਹਾ ਤਾਂ ਉਸ ਚੀਜ਼ ਲਈ ਫੋਰਸ ਨਾ ਕਰੋ।
ਪੰਜਾਬੀ ਕਵਿਤਾਵਾਂ ਲਈ ਇੱਥੇ👉CLICK ਕਰੋ।
7. ਡਾਈਨਿੰਗ ਟੇਬਲ ਤੇ ਖਾਣਾ ਵਗੈਰਾ ਡਿੱਗ ਜਾਵੇ ਜਾਂ ਕ੍ਰਾਕਰੀ ਦਾ ਨੁਕਸਾਨ ਹੋ ਜਾਓ ਤਾਂ ਉਸੇ ਸਮੇਂ ਗੁੱਸੇ ਵਿਚ ਕੁਝ ਬੋਲਣਾ ਨਾ ਸ਼ੁਰੂ ਕਰ ਦਿਓ ਅਤੇ ਨਾ ਹੀ ਮਹਿਮਾਨਾਂ ਦੀ ਨਿੰਦਾ ਦੂਜਿਆਂ ਨਾਲ ਕਰੋ ?
Loading Likes...