ਮਸ਼ਰੂਮ ਦੀ ਸਬਜ਼ੀ ਦੇ ਫਾਇਦੇ :
ਇਹ ਇਕ ਤਰ੍ਹਾਂ ਦੀ ਫੰਗਸ ਹੀ ਹੁੰਦੀ ਹੈ। ਮਸ਼ਰੂਮ ਬਜ਼ਾਰ ਵਿਚ ਅਸਾਨੀ ਨਾਲ ਮਿਲ ਜਾਣ ਵਾਲੀ ਸਬਜ਼ੀ ਹੈ।
ਭਾਰਤ ਵਿਚ ਖਾਧੀ ਜਾਣ ਵਾਲੀ ਮਸ਼ਰੂਮ :
ਭਾਰਤ ਵਿਚ ਸਭ ਤੋਂ ਜ਼ਿਆਦਾ ‘ਬੱਟਨ ਮਸ਼ਰੂਮ’ ਖਾਧੀ ਜਾਂਦੀ ਹੈ।
ਮਸ਼ਰੂਮ ਵਿਚ ਸਾਰੇ ਜ਼ਰੂਰੀ ਤੱਤ :
- ਮਸ਼ਰੂਮ ਵਿਚ ਸਭ ਤੋਂ ਜ਼ਿਆਦਾ ਮਿਨਰਲਸ ਹੁੰਦੇ ਨੇ ਜੋ ਕਿ ਸਾਨੂੰ ਤਾਕਤ ਦਿੰਦੇ ਨੇ।
- ਮਸ਼ਰੂਮ ਵਿਚ ਮੈਗਨੀਸ਼ੀਅਮ, ਪੋਟਾਸ਼ੀਅਮ, ਆਯਰਨ, ਵਿਟਾਮਿਨ, ਫਾਈਬਰ ਅਤੇ ਪ੍ਰੋਟੀਨ ਚੰਗੀ ਮਾਤਰਾ ਵਿਚ ਹੁੰਦੇ ਨੇ।
- ਮਸ਼ਰੂਮ ਵਿਚ ਫੈਟ ਤਾਂ ਬਿਲਕੁਲ ਨਾ ਦੇ ਬਰਾਬਰ ਹੁੰਦਾ ਹੈ।
- ਮਸ਼ਰੂਮ ਦਾ ਸੇਵਣ ਭਾਰ ਘਟਾਉਣ ਵਿਚ ਮਦਦ ਕਰਦਾ ਹੈ।
- ਮਸ਼ਰੂਮ ਦਿਲ ਦੀਆਂ ਬਿਮਾਰੀਆਂ ਤੋਂ ਬਚਾਉਣ ਵਿਚ ਬਹੁਤ ਉਪਯੋਗੀ ਹੁੰਦਾ ਹੈ।
ਮਸ਼ਰੂਮ ਦਾ ਕੋਈ ਵੀ ਨੁਕਸਾਨ ਨਹੀਂ ਹੁੰਦਾ। ਕਈ ਲੋਕ ਇਸਨੂੰ ਇੱਕਲਾ ਬਣਾਉਦੇ ਨੇ ਤੇ ਕਈ ਮਿਕਸ ਸਬਜ਼ੀ ਬਣਾ ਕੇ ਖਾਉਂਦੇ ਨੇ।
ਮਸ਼ਰੂਮ ਖਾਉਣ ਵਾਲਿਆਂ ਲਈ ਸਾਵਧਾਨੀ :
ਮਸ਼ਰੂਮ ਖਾਉਣ ਵੇਲੇ ਸਿਰਫ ਇਕ ਗੱਲ ਦਾ ਧਿਆਨ ਰੱਖਣਾ ਹੈ ਕਿ ਜੇ ਕਿਸੇ ਨੂੰ ਵੀ ਕੋਈ ਅਲਰਜੀ ਦੀ ਬਿਮਾਰੀ ਹੈ ਤਾਂ ਮਸ਼ਰੂਮ ਖਾਣ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣੀ ਚਾਹੀਦੀ ਹੈ। ਕਿਉਂਕਿ ਇਹ ਇਕ ਫੰਗਸ ਹੀ ਹੁੰਦੀ ਹੈ ਜਿਸਦਾ ਰੂਪ ਬਦਲ ਜਾਂਦਾ ਹੈ।
Loading Likes...