ਮਸ਼ਹੂਰ ਪੰਜਾਬੀ ਅਖਾਣ – 20/ Famous Punjabi Akhaan – 20
1. ਦੇਸੀ ਟੱਟੂ, ਖੁਗਸਾਨੀ ਦੁਲੱਤੇ
(ਵਿਦੇਸ਼ੀਆਂ ਦੀ ਨਕਲ ਕਰਨਾ, ਜੋ ਅਢੁੱਕਵੀਂ ਪ੍ਰਤੀਤ ਹੋਵੇ) –
ਜਦੋਂ ਬੁੱਢੇ ਬਾਬੇ ਨੇ ਆਪਣੇ ਪੋਤੇ ਨੂੰ ਸਾਰਾ ਦਿਨ ਅੰਗਰੇਜ਼ੀ ਬੋਲਦਾ ਸੁਣਿਆ ਤੇ ਬਾਬੇ ਨੂੰ ਉਸ ਦੀਆਂ ਗੱਲਾਂ ਦੀ ਕੋਈ ਸਮਝ ਨਾ ਪਈ, ਤਾਂ ਉਸ ਨੇ ਖਿੱਝ ਦੇ ਕਿਹਾ, “ਉਏ ਤੈਨੂੰ ਪੰਜਾਬੀ ਨਹੀਂ ਆਉਂਦੀ? ਗਿੱਝਿਆ ਅੰਗਰੇਜ਼ੀ ਦਾ। ਅਖੇ ‘ਦੇਸੀ ਟੱਟੂ, ਖੁਰਾਸਾਨੀ ਦੁਲੱਤੇ।
2. ਦੇ ਨਾ ਜਾਣੇ ਢੁੱਟੀ, ਸ਼ਰੀਕਾਂ ਕਨੂੰ ਰੁੱਠੀ
(ਜਦੋਂ ਕੋਈ ਇਨਕਾਰ ਕਰਨ ਲਈ ਕੋਈ ਬਹਾਨਾ ਜਾਂ ਪੱਜ ਬਣਾ ਲਏ ਉਦੋਂ ਕਹਿੰਦੇ ਹਨ)
3. ਦਾਖੇ ਹੱਥ ਨਾ ਅਪੜੇ ਅਖੇ ਥੂ ਕੌੜੀ –
ਕਿਸੇ ਚੀਜ਼ ਨੂੰ ਪ੍ਰਾਪਤ ਕਰਨ ਵਿੱਚ ਅਸਫ਼ਲ ਰਹਿਣ ਪਿੱਛੋਂ ਉਸ ਦੀ ਖਾਹਮਖਾਹ – ਨਿੰਦਾ ਕਰਨਾ।
4. ਦੋਹਾਂ ਘਰਾਂ ਦਾ ਪ੍ਰਾਹੁਣਾ ਭੁੱਖਾ ਰਹਿੰਦਾ ਹੈ –
ਭਾਵ ਇਹ ਹੈ ਕਿ ਦੋ ਪਾਸੇ ਰੱਖਣ ਨਾਲ ਨੁਕਸਾਨ ਹੀ ਹੁੰਦਾ ਹੈ।
5. ਦੀਵੇ ਥੱਲੇ ਹਨੇਰਾ –
ਜਦੋਂ ਗਿਆਨਵਾਨ ਨੂੰ ਆਪਣੇ ਗਿਆਨ ਦਾ ਲਾਭ ਨਾ ਹੋਵੇ।
ਨਰੇਸ਼ ਨੇ ਟਿਊਸ਼ਨਾਂ ਪੜ੍ਹਾ – ਪੜ੍ਹਾ ਕੇ ਲੋਕਾਂ ਦੇ ਬੱਚਿਆਂ ਨੂੰ ਚੰਗੇ ਨੰਬਰ ਦੁਆਏ ਪਰੰਤੂ ਉਸ ਦੇ ਆਪਣੇ ਬੱਚੇ ਮਸਾਂ ਹੀ ਪਾਸ ਹੁੰਦੇ ਹਨ। ਮੈਂ ਉਸ ਨੂੰ ਕਿਹਾ, ਬਈ, ਇਹ ਤਾਂ ਦੀਵੇ ਥੱਲੇ – ਹਨੇਰੇ ਵਾਲੀ ਗੱਲ ਹੈ, ਕਦੀ ਆਪਣਿਆਂ ਵੱਲ ਵੀ ਖਿਆਲ ਕਰ ਲਿਆ ਕਰ।
6. ਦਾੜ੍ਹੀ ਨਾਲੋਂ ਮੁੱਛਾਂ ਵੱਧ ਗਈਆਂ
ਭਾਵ ਇਹ ਹੈ ਕਿ ਮੂਲ ਨਾਲੋਂ ਵਿਆਜ ਜ਼ਿਆਦਾ ਹੋ ਗਿਆ।
7. ਦਾਲ ਵਿੱਚ ਕੁਝ ਕਾਲਾ ਹੋਣਾ
(ਹੇਰਾ – ਫੇਰੀ ਨਜ਼ਰ ਆਉਣੀ )
ਬਦਮਾਸ਼ ਦੇ ਗਲ਼ੀ ਵਿੱਚ ਵਾਰ – ਵਾਰ ਫੇਰੇ ਮਾਰਨ ਤੇ ਗਲੀ ਦੇ ਲੋਕ ਚੌਕੰਨੇ ਹੋ ਗਏ। ਉਹਨਾਂ ਨੂੰ ‘ਦਾਲ ਵਿੱਚ ਕੁਝ ਕਾਲਾ ‘ ਨਜ਼ਰ ਆ ਰਿਹਾ ਸੀ।
8. ਦਾਤਾ ਦਾਨ ਕਰੇ, ਭੰਡਾਰੀ ਦਾ ਪੇਟ ਪਾਟੇ
ਜਦੋਂ ਅਸਲੀ ਮਾਲਕ ਤਾਂ ਉਪਕਾਰ ਕਰੇ ਪਰ ਉਸ ਦਾ ਨੌਕਰ ਆਦਿ ਕੁੜ੍ਹੀ ਜਾਵੇ।
9. ਧ੍ਰਿਗ ਉਨ੍ਹਾਂ ਦਾ ਜੀਵਣਾ, ਜਿਨ੍ਹਾਂ ਬਿਗਾਨੀ ਆਸ
ਇਸ ਅਖਾਣ ਰਾਹੀਂ ਇਹ ਦੱਸਿਆ ਜਾਂਦਾ ਹੈ ਕਿ ਉਸ ਜੀਵਨ ਨੂੰ ਲਾਹਨਤ ਹੈ, ਜੋ ਦੂਜਿਆਂ ਦੇ ਆਸਰੇ ਜੀਵੇ।
10. ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ
(ਚਾਰ ਚੁਫ਼ੇਰੇ ਹੱਥ ਮਾਰਨ ਵਾਲੇ ਦਾ ਕੰਮ ਕਿਸੇ ਪਾਸੇ ਵੀ ਨਹੀਂ ਬਣਦਾ)
ਜਸਵਿੰਦਰ ਸਿੰਘ ਦਾ ਕੰਮ ਹੀ ਹਮੇਸ਼ਾ ਝੁਕਦੇ ਪਾਸੇ ਰਹਿਣਾ ਹੈ। ਉਸ ਦੀ ਇਹ ਆਦਤ ਨੂੰ ਸਾਰੇ ਭਾਫ ਚੁੱਕੇ ਹਨ। ਹੁਣ ਉਸ ਨੂੰ ਕੋਈ ਵੀ ਮੂੰਹ ਨਹੀਂ ਲਗਾਉਂਦਾ। ਉਸ ਦੀ ਉਹ ਗੱਲ ਹੋਈ। ਧੋਬੀ ਦਾ ਕੁੱਤਾ ਨਾ ਘਰ ਦਾ ਨਾ ਘਾਟ ਦਾ।
Loading Likes...