ਮਨ ‘ਚ ਆਉਂਦੇ ਵਿਚਾਰ’/ Thoughts that come to mind
ਭਗਵਾਨ ਨੇ ਹਰ ਇਨਸਾਨ ਨੂੰ ਵੱਖਰੇ ਤਰੀਕੇ ਨਾਲ ਸੋਚਣ – ਸਮਝਣ ਦੀ ਸਮਰੱਥਾ ਦਿੱਤੀ ਹੈ। ਅਜਿਹੇ ਵਿਚ ਹਮੇਸ਼ਾ ਹਰ ਕਿਸੇ ਨੂੰ ਆਪਣੀ ਆਤਮਾ ਤੋਂ ਇਕ ਆਵਾਜ਼ ਆਉਂਦੀ ਹੈ, ਜੋ ਹਰ ਕਿਸੇ ਦੀ ਜ਼ਿੰਦਗੀ ਨੂੰ ਵੇਖਣ ਅਤੇ ਜਿਊਣ ਦਾ ਤਰੀਕਾ ਨਿਰਧਾਰਿਤ ਕਰਦੀ ਹੈ। ਇਸ ਲਈ ਤੁਹਾਡਾ ਮਨ ਤੁਹਾਡੇ ਨਾਲ ਹਰ ਸਮੇਂ ਗੱਲ ਕਰਦਾ ਰਹਿੰਦਾ ਹੈ। ਇਸ ਲਈ ਕਈ ਵਾਰ ਜਦੋਂ ਤੁਹਾਡੀ ਲਾਈਫ ਤੁਹਾਡੇ ਹਿਸਾਬ ਨਾਲ ਨਹੀਂ ਚਲ ਰਹੀ ਹੁੰਦੀ ਹੈ ਤਾਂ ਤੁਸੀਂ ਖੁਦ ਦੇ ਬਾਰੇ ਵਿਚ ਨੈਗੇਟਿਵ ਸੋਚਣ ਲੱਗਦੇ ਹੋ ਅਜਿਹੇ ਵਿਚ ਤੁਸੀਂ ਹਰ ਗੱਲ ਲਈ ਖੁਦ ਨੂੰ ਦੋਸ਼ ਦਿੰਦੇ ਹੋ ਅਤੇ ਕੋਸਦੇ ਰਹਿੰਦੇ ਹੋ। ਅਤੇ ਇਸ ਨਾਲ ਤੁਸੀਂ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹੋ। ਇਸ ਲਈ ਅੱਜ ਅਸੀਂ ‘ਮਨ ‘ਚ ਆਉਂਦੇ ਵਿਚਾਰ’/ Thoughts that come to mind‘ ਉੱਤੇ ਚਰਚਾ ਕਰਾਂਗੇ।
ਕੁੱਝ ਵਿਚਾਰ ਜਿਵੇਂ ਕਿ
ਮੇਰੀ ਕੋਈ ਪਰਵਾਹ ਨਹੀਂ ਕਰਦਾ/ No one cares about me :
ਅਜਿਹਾ ਸੋਚਦੇ ਹੀ ਲੱਗਦਾ ਕਿ ਕੋਈ ਤੁਹਾਡੀ ਕੇਅਰ ਨਹੀਂ ਕਰਦਾ ਹੈ ਅਤੇ ਤੁਸੀਂ ਲੋਕਾਂ ਤੋਂ ਖੁਦ ਨੂੰ ਦੂਰ ਕਰਨਾ ਸ਼ੁਰੂ ਕਰ ਦਿੰਦੇ ਹੋ। ਪਰ ਇਸ ਦੇ ਉਲਟ ਤੁਹਾਡੇ ਜੀਵਨ ਵਿੱਚ ਕਈ ਲੋਕ ਅਜਿਹੇ ਹੁੰਦੇ ਹਨ ਜੋ ਕਿ ਤੁਹਾਡੀ ਸੱਚਮੁਚ ਬਹੁਤ ਕੇਅਰ ਕਰਦੇ ਹਨ। ਬਸ ਤੁਸੀਂ ਉਨ੍ਹਾਂ ਤੱਕ ਪਹੁੰਚੋ ਬਣਾਓ ਅਤੇ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਹਮੇਸ਼ਾ ਕਰਦੇ ਰਹੋ।
ਮੈਨੂੰ ਸਫਲਤਾ ਕਿਉਂ ਨਹੀਂ ਮਿਲ ਰਹੀ?/ Why am I not getting success? :
ਅਸਫਲਤਾ ਸਾਡੀ ਜ਼ਿੰਦਗੀ ਦਾ ਇਕ ਹਿੱਸਾ ਹੈ, ਜੋ ਕਿ ਤੁਹਾਡੇ ਜੀਵਨ ਦਾ ਆਧਾਰ ਨਹੀਂ ਹੁੰਦਾ ਹੈ। ਇਸ ਲਈ ਤੁਸੀਂ ਉਦੋਂ ਤੱਕ ਕੋਸ਼ਿਸ਼ ਕਰਦੇ ਰਹੋ, ਜਦੋਂ ਤੱਕ ਕਿ ਤੁਸੀਂ ਫਿਰ ਤੋਂ ਉੱਠ ਕੇ ਚੱਲਣ ਦੀ ਸਮਰੱਥਾ ਰੱਖਦੇ ਹੋ। ਅਜਿਹੇ ਵਿਚ ਕਦੇ ਹਾਰ ਨਾ ਮੰਨੋ ਅਤੇ ਉਦੋਂ ਤੱਕ ਕੋਸ਼ਿਸ਼ ਕਰੋ, ਜਦੋਂ ਕਿ ਤੁਸੀਂ ਸਫਲ ਨਾ ਹੋ ਜਾਓ। ਸਫਲ ਹੋਣ ਦਾ ਇੱਕੋ ਮੰਤਰ ਹੈ ਕਿ ਉੱਠੋ ਅਤੇ ਕੋਸ਼ਿਸ਼ ਕਰਦੇ ਰਹੋ।
ਮੈਨੂੰ ਲੱਗਦਾ ਕਿ ਮੈਂ ਬੇਵਕੂਫ ਹਾਂ/ I think I’m stupid
:
- ਕੋਈ ਵੀ ਇਨਸਾਨ ਪਰਫੈਕਟ ਨਹੀਂ ਹੁੰਦਾ।
- ਹਰ ਚਲਾਕ ਅਤੇ ਸਮਝਦਾਰ ਇਨਸਾਨ ਵੀ ਗਲਤੀਆਂ ਕਰਦਾ ਹੈ।
- ਮੰਨਿਆ ਕਿ ਹਰ ਕੰਮ ਦਾ ਇਕ ਨਤੀਜਾ ਹੁੰਦਾ ਹੈ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਤੁਸੀਂ ਉਸ ਦਾ ਅਸਰ ਆਪਣੀ ਜ਼ਿੰਦਗੀ ਦੇ ਫੈਸਲੇ ਲੈਣ ਦੀ ਸਮਰੱਥਾ ਤੇ ਹਾਵੀ ਕਰੋ। ਅਜਿਹੇ ਵਿਚ ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖ ਕੇ ਸੁਧਾਰ ਕਰੋ। ਗਲਤੀਆਂ ਹੀ ਸੱਭ ਤੋਂ ਵੱੱਡਾ ਗੁਰੂ ਹੁੁੰਦਾ ਹੈ। ਜਿਨਾ ਕੁੱਝ ਸਾਨੂੰ ਵਕ਼ਤ ਸਿਖਾ ਸਕਦਾ ਹੈ ਉਨ੍ਹਾਂ ਹੋਰ ਕੋਈ ਨਹੀਂ।
ਮੈਨੂੰ ਕੁਝ ਵੀ ਨਹੀਂ ਬੋਲਣਾ ਚਾਹੀਦਾ/ I shouldn’t say anything :
- ਜੇਕਰ ਤੁਸੀਂ ਅਜਿਹਾ ਸੋਚਦੇ ਹੋ ਕਿ ਜਦੋਂ ਤੁਸੀਂ ਬੋਲਦੇ ਹੋ ਤਾਂ ਲੋਕ ਤੁਹਾਨੂੰ ਸੁਣਨਾ ਪਸੰਦ ਨਹੀਂ ਕਰਦੇ ਹਨ।
- ਅਜਿਹਾ ਹੋਣ ਤੇ ਸਭ ਤੋਂ ਪਹਿਲਾਂ ਆਪਣੇ ਦੋਸਤਾਂ ਦੇ ਗਰੁੱਪ ਨੂੰ ਬਦਲ ਦਿਓ।
- ਤੁਸੀਂ ਕਦੇ ਵੀ ਖੁਦ ਤੇ ਸ਼ੱਕ ਨਾ ਕਰੋ ਅਤੇ ਆਪਣੀ ਸਲਾਹ ਖੁੱਲ੍ਹ ਕੇ ਸਾਹਮਣੇ ਰੱਖੋ।
ਜਿਵੇਂ ਕਿ ਉਪਰ ਦੱਸਿਆ ਗਿਆ ਹੈ ਕਿ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਹੈ। ਅਤੇ ਨੇ ਤੁਸੀਂ ਆਪਣੇ ਅੰਦਰੋਂ ਨਿਰਾਸ਼ਾ, ਲਾਚਾਰੀ, ਉਦਾਸੀ ਅਤੇ ਚਿੜਚਿੜਾਪਣ ਜਿਹਾ ਮਹਿਸੂਸ ਕਰਦੇ ਹੋ ਤਾਂ ਇਹ ਪੱਕਾ ਹੈ ਕਿ ਤੁਸੀਂ ਤਣਾਅ ਵਿਚ ਹੋ।
ਇਸਦਾ ਇਹੋ ਮੱਤਲਬ ਹੈ ਕਿ ਡਾਕਟਰ ਨੂੰ ਮਿਲਣ ਦਾ ਅਤੇ ਉਨ੍ਹਾਂ ਨਾਲ ਖੁੱਲ੍ਹ ਕੇ ਆਪਣੀ ਗੱਲ ਸ਼ੇਅਰ ਕਰਨ ਦਾ ਸਮਾਂ ਆ ਗਿਆ ਹੈ। ਜੋ ਕਿ ਬਹੁਤ ਜ਼ਰੂਰੀ ਵੀ ਹੈ। ਅਜਿਹਾ ਨਾ ਕਰਨ ਤੇ ਇਸਦਾ ਬਹੁਤ ਭਾਰੀ ਨੁਕਸਾਨ ਤੁਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵੀ ਉਠਾਉਣਾ ਪੈ ਸਕਦਾ ਹੈ।