ਮੇਕਅੱਪ ਕਰਦੇ ਸਮੇਂ ਸਾਵਧਾਨੀਆਂ/ Precautions when applying makeup
ਅਕਸਰ ਸਾਰੀਆਂ ਔਰਤਾਂ ਨੂੰ ਹੀ ਮੇਕਅੱਪ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਭਾਵੇਂ ਔਰਤਾਂ ਹਾਊਸ ਵਾਈਫ ਹੋਣ ਪਰ ਫਿਰ ਵੀ ਰੋਜ਼ਾਨਾ ਥੋੜ੍ਹਾ- ਬਹੁਤ ਮੇਕਅੱਪ ਜ਼ਰੂਰ ਕਰਦੀਆਂ ਹਨ। ਜਦੋਂ ਘਰ ਤੋਂ ਬਾਹਰ ਘੁੰਮਣ, ਸ਼ਾਪਿੰਗ, ਪਾਰਟੀ ਜਾਂ ਵਿਆਹ ਸਮਾਰੋਹ ਆਦਿ ‘ਚ ਜਾਣਾ ਹੋਵੇ ਤਾਂ ਮੇਕਅੱਪ ਤੇ ਔਰਤਾਂ ਬਹੁਤ ਧਿਆਨ ਦਿੰਦੀਆਂ ਹਨ। ਇਸ ਲਈ ਮੇਕਅੱਪ ਕਰਦੇ ਸਮੇਂ ਸਾਵਧਾਨੀਆਂ/ Precautions when applying makeup ਰੱਖਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।
ਚੰਗੀ ਕੁਆਲਿਟੀ ਵਾਲੇ ਹੀ ਇਸਤੇਮਾਲ ਕਰੋ, ਮੇਕਅੱਪ ਪ੍ਰੋਡਕਟਸ/ Use only good quality makeup products
ਮੇਕਅੱਪ ਲਈ ਚੰਗੀ ਕੰਪਨੀਆਂ ਦੇ ਪ੍ਰੋਡਕਟਸ ਦਾ ਹੀ ਇਸਤੇਮਾਲ ਕਰਨਾ ਚਾਹੀਦਾ ਹੈ। ਸਸਤੇ ਪ੍ਰੋਡਕਟਸ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਹਰਬਲ ਉਤਪਾਦਾਂ/ Herbal products ਦਾ ਇਸਤੇਮਾਲ ਕਰਨਾ ਜ਼ਿਆਦਾ ਬਿਹਤਰ ਹੁੰਦਾ ਹੈ।
ਇਸ ਦੇ ਇਲਾਵਾ ਕੁਝ ਘਰੇਲੂ ਪ੍ਰੋਡਕਟ ਵੀ ਇਸਤੇਮਾਲ ਕੀਤੇ ਜਾ ਸਕਦੇ ਹਨ।
ਪਰ ਇਸ ਗੱਲ ਦਾ ਹਮੇਸ਼ਾ ਧਿਆਨ ਰੱਖੋ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਮੇਕਅੱਪ ਸਾਫ ਕਰ ਦਿਓ, ਨਹੀਂ ਤਾਂ ਸਕਿਨ ਨੂੰ ਬਹੁਤ ਨੁਕਸਾਨਦੇਹ ਹੋ ਸਕਦਾ ਹੈ।
ਸੁੰਦਰਤਾ ਵਧਾਉਣ ਲਈ ਮੇਕਅੱਪ/ Makeup to enhance beauty
ਦਰਅਸਲ ਮੇਕਅੱਪ ਦੀ ਲੋੜ ਸੁੰਦਰਤਾ ਵਧਾਉਣ ਲਈ ਤਾਂ ਮਹਿਸੂਸ ਕੀਤੀ ਜਾਂਦੀ ਰਹੀ ਹੈ, ਨਾਲ ਹੀ ਉਸ ਨਾਲ ਆਪਣੇ ਛੋਟੇ – ਮੋਟੇ ਦੋਸ਼ ਵੀ ਬਹੁਤ ਆਸਾਨੀ ਨਾਲ ਲੁਕੋ ਸਕਦੇ ਹੋ। ਜਿਵੇਂ ਤੁਹਾਡੀਆਂ ਅੱਖਾਂ ਛੋਟੀਆਂ – ਵੱਡੀਆਂ ਹੋਣ, ਤੁਹਾਡੇ ਬੁੱਲ੍ਹਾਂ ਦਾ ਆਕਾਰ ਸਹੀ ਨਾ ਹੋਵੇ ਤਾਂ ਇਨ੍ਹਾਂ ਦੋਸ਼ਾਂ ਨੂੰ ਤੁਸੀਂ ਮੇਕਅੱਪ ਦੇ ਜ਼ਰੀਏ ਛੁਪਾ ਸਕਦੇ ਹੋ।
ਸਾਵਧਾਨੀ ਨਾਲ ਕਰੋ ਸੁੰਦਰਤਾ ਪ੍ਰੋਡਕਟਸ ਦਾ ਇਸਤੇਮਾਲ/ Use beauty products with caution
ਮੇਕਅੱਪ ਕਰਦੇ ਸਮੇਂ ਸੁੰਦਰਤਾ ਪ੍ਰੋਡਕਟਸ ਦੇ ਇਸਤੇਮਾਲ ‘ਚ ਵਿਸ਼ੇਸ਼ ਤੌਰ ਤੇ ਸਾਵਧਾਨੀ ਵਰਤਣੀ ਚਾਹੀਦੀ ਹੈ। ਮੇਕਅੱਪ ਅਜਿਹਾ ਕਰੋ ਕਿ ਤੁਸੀਂ ਬੇਢੰਗੇ ਜਿਹੇ ਨਾ ਲੱਗੋ।
ਕੁਝ ਔਰਤਾਂ ਅਜਿਹਾ ਮੇਕਅੱਪ ਕਰ ਲੈਂਦੀਆਂ ਹਨ ਕਿ ਉਹ ਸੁੰਦਰ ਦਿਸਣ ਦੀ ਥਾਂ ਭੱਦੀਆਂ ਦਿਸਣ ਲੱਗਦੀਆਂ ਹਨ ਅਤੇ ਲੋਕਾਂ ਦੀਆਂ ਨਜ਼ਰਾਂ ਵਿਚ ਹਾਸੇ ਦਾ ਪਾਤਰ ਬਣਦੀਆਂ ਹਨ।
ਮੌਸਮ ਅਨੁਸਾਰ ਕਰੋ ਮੇਕਅੱਪ ਦੀ ਚੋਣ/ Choose makeup according to the season
ਮੇਕਅੱਪ ਕਰਦੇ ਸਮੇਂ ਮੌਸਮ ਅਤੇ ਸਮੇਂ ਦਾ ਖਿਆਲ ਜ਼ਰੂਰ ਰੱਖੋ। ਗਰਮੀਆਂ ਵਿਚ ਹਲਕਾ ਮੇਕਅੱਪ ਹੀ ਸਹੀ ਰਹਿੰਦਾ ਹੈ। ਰਾਤ ਦੇ ਸਮੇਂ ਗੂੜ੍ਹਾ ਮੇਕਅੱਪ ਕਰਨਾ ਸਹੀ ਹੋਵੇਗਾ।
ਜੇਕਰ ਬਰਸਾਤ ਹੋ ਰਹੀ ਹੈ ਤਾਂ ਸਿਰਫ ਲਿਪਸਟਿਕ ਅਤੇ ਕ੍ਰੀਮ ਹੀ ਠੀਕ ਰਹੇਗੀ।
ਸਰਦੀਆਂ ਵਿਚ ਗੂੜ੍ਹਾ ਮੇਕਅੱਪ ਕੀਤਾ ਜਾ ਸਕਦਾ ਹੈ।
ਹੋਰ ਵੀ ਸੁੰਦਰਤਾ/ Beauty ਵਧਾਉਣ ਦੇ ਤਰੀਕੇ ਤੁਸੀਂ 👉 ਇੱਥੇ CLICK👈 ਕਰਕੇ ਵੀ ਦੇਖ ਸਕਦੇ ਹੋ।
Loading Likes...