ਮਦਦ ਅਤੇ ਮਾਨਸਿਕ ਬੋਝ / Help and Mental Burden
ਆਮ ਤੌਰ ਤੇ ਘਰਾਂ ਵਿਚ ਔਰਤਾਂ ਹੀ ਕੰਮ ਕਰਦੀਆਂ ਹਨ। ਇਕ ਕਹਾਵਤ ਵੀ ਹੈ ਕਿ ਔਰਤਾਂ ਕੰਮ ਤੋਂ ਆ ਕੇ ਕੰਮ ਤੇ ਜਾਂਦੀਆਂ ਹਨ।
ਦੋਵੇਂ ਪਾਰਟਨਰ ਜੇ ਕੰਮਕਾਜੀ ਹੋਣ ਤਾਂ ਔਰਤ ਲਈ ਆਫਿਸ ਦੇ ਕੰਮ ਦੇ ਨਾਲ – ਨਾਲ ਇਕੱਲੇ ਹੀ ਘਰ ਦਾ ਕੰਮ ਕਰਨਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਮਦਦ ਅਤੇ ਮਾਨਸਿਕ ਬੋਝ /Help And Mental Burden ਬਾਰੇ ਚਰਚਾ ਕੀਤੀ ਜਾ ਰਹੀ ਹੈ।
ਰਸੋਈ ਵਿਚ ਮਦਦ :
ਜ਼ਰੂਰੀ ਨਹੀਂ ਕਿ ਜੇ ਰਸੋਈ ਵਿਚ ਜਾਣਾ ਹੈ ਤਾਂ ਖਾਣਾ ਬਣਾਉਣਾ ਆਉਣਾ ਹੀ ਚਾਹੀਦਾ ਹੈ। ਉੱਥੇ ਖਾਣਾ ਬਣਾਉਣ ਦੇ ਇਲਾਵਾ ਵੀ ਹੋਰ ਵੀ ਬੜੇ ਕੰਮ ਹੁੰਦੇ ਹਨ।
ਸਬਜ਼ੀਆਂ ਨੂੰ ਫਰਿੱਜ ਵਿਚ ਰੱਖਣਾ, ਫਰਿੱਜ ਅਤੇ ਸਿੰਕ ਦੀ ਸਫਾਈ, ਭਾਂਡੇ ਧੋਣਾ, ਮਸਾਲਿਆਂ ਨੂੰ ਡੱਬੇ ਵਿੱਚ ਪਾਉਣਾ, ਫਲਾਂ ਨੂੰ ਸਹੀ ਥਾਂ ਤੇ ਰੱਖਣਾ ਆਦਿ ਕੰਮਾਂ ਵਿਚ ਮਦਦ ਅਤੇ ਉਸਨਾਲ ਮਾਨਸਿਕ ਬੋਝ /Help And Mental Burden ਘਟਾਇਆ ਜਾ ਸਕਦਾ ਹੈ।
ਮਿਲ ਕੇ ਕਰੋ ਘਰ ਦੀ ਸਾਫ – ਸਫਾਈ :
ਜੇਕਰ ਕੋਈ ਕੰਮਵਾਲੀ ਨਹੀਂ ਹੈ ਤਾਂ ਘਰ ਦੀ ਸਾਫ – ਸਫਾਈ ‘ਚ ਮਦਦ ਕੀਤੀ ਜਾ ਸਕਦੀ ਹੈ।
ਘਰ ਵਿਚ ਝਾੜੂ – ਪੋਚੇ ਦੇ ਇਲਾਵਾ ਕੱਪੜੇ ਰੱਖਣਾ, ਧੋਤੇ ਹੋਏ ਕੱਪੜੇ ਫੈਲਾਉਣਾ, ਬੈੱਡ ਦੀ ਸੈਟਿੰਗ ਕਰਨਾ, ਵਰਗੇ ਕੰਮ ਵਿਚ ਮਦਦ ਕਰ ਸਕਦੇ ਹੋ।
ਬੱਚਿਆਂ ਨੂੰ ਸੰਭਾਲਣਾ ਅਤੇ ਉਨ੍ਹਾਂ ਤੋਂ ਮਦਦ ਵੀ ਲੈਣਾ :
ਬੱਚੇ ਸੰਭਾਲਣਾ ਇਕ ਵੱਡੀ ਚੁਣੌਤੀ ਹੁੰਦੀਂ ਹੈ।
ਬੱਚੇ ਨੂੰ ਤਿਆਰ ਕਰਨਾ ਅਤੇ ਖਾਣਾ – ਖਵਾਉਣ ‘ਚ ਮਦਦ ਕਰ ਸਕਦੇ ਹੋ। ਜੇ ਬੱਚਾ ਜ਼ਿਆਦਾ ਛੋਟਾ ਹੈ ਤਾਂ ਉਸ ਦੀ ਦੇਖਭਾਲ ‘ਚ ਮਦਦ ਕੀਤੀ ਜਾ ਸਕਦੀ ਹੈ।
ਪਾਲਤੂ ਦੀ ਦੇਖਭਾਲ :
ਪਾਲਤੂ ਦੀ ਜ਼ਿੰਮੇਵਾਰੀ ਘਰ ਦੀ ਔਰਤ ਤੇ ਨਾ ਛੱਡ ਕੇ ਤੁਸੀਂ ਵੀ ਉਨ੍ਹਾਂ ਦੀ ਦੇਖਭਾਲ ਕਰ ਸਕਦੇ ਹੋ।
ਨਵੀਂ ਡਿਸ਼ ਬਣਾਉਣ ਦੀ ਕਰੋ ਕੋਸ਼ਿਸ਼ :
ਪਾਰਟਨਰ ਨੂੰ ਸਪ੍ਰਾਇਜ਼ ਦੇਣ ਲਈ ਯੂ – ਟਿਊਬ ਤੇ ਕੋਈ ਰੈਸੇਪੀ ਦੇਖ ਕੇ ਪਾਰਟਨਰ ਲਈ ਨਵੀਂ ਡਿਸ਼ ਟ੍ਰਾਈ ਕਰ ਸਕਦੇ ਹੋ।
ਇਸ ਨਾਲ ਮਦਦ ਦੇ ਨਾਲ – ਨਾਲ ਉਸ ਨੂੰ ਸਰਪ੍ਰਾਇਜ਼ ਦੇ ਕੇ ਹੈਰਾਨ ਵੀ ਕਰ ਸਕਦੇ ਹੋ।
ਹੋਰ ਵੀ ਕਈ ਨਿੱਕੇ – ਨਿੱਕੇ ਕੰਮ ਜਿਵੇੰ ਫਰਿੱਜ ਦੀਆਂ ਖਾਲੀ ਬੋਤਲਾਂ ‘ਚ ਪਾਣੀ ਭਰਨਾ, ਕੱਪੜੇ ਪ੍ਰੈੱਸ ਕਰਨਾ ਅਤੇ ਬੱਚਿਆਂ ਨੂੰ ਹੋਮਵਰਕ ਕਰਾਉਣਾ ਆਦਿ। ਅਜਿਹੇ ਛੋਟੇ – ਛੋਟੇ ਕੰਮ ਹਨ ਜਿਨ੍ਹਾਂ ਨਾਲ ਅਸੀਂ ਆਪਣੇ ਪਾਰਟਨਰ ਦਾ ਮਾਨਸਿਕ ਬੋਝ ਘਟਾ ਸਕਦੇ ਹਾਂ।
Loading Likes...