ਮਾਤ ਭਾਸ਼ਾ ਦਿਵਸ/ Maat Bhasha Diwas
ਦੁਨੀਆ ਭਰ ਵਿਚ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮਕਸਦ ਦੁਨੀਆ ਭਰ ਵਿਚ ਆਪਣੀ ਭਾਸ਼ਾ ਤੇ ਸੱਭਿਆਚਾਰ ਦੇ ਪ੍ਰਤੀ ਲੋਕਾਂ ਵਿੱਚ ਰੁਝਾਨ ਪੈਦਾ ਕਰਨਾ ਅਤੇ ਜਾਗਰੂਕਤਾ ਫੈਲਾਉਣਾ ਹੈ। 21 ਫਰਵਰੀ ਨੂੰ ਮੱਦੇਨਜ਼ਰ ਰੱਖਦੇ ਹੋਏ ਅੱਜ ਅਸੀਂ ‘ਮਾਤ ਭਾਸ਼ਾ ਦਿਵਸ/ Maat Bhasha Diwas ਵਿਸ਼ੇ ਤੇ ਹੀ ਚਰਚਾ ਕਰਾਂਗੇ।
ਮਾਤ ਭਾਸ਼ਾ ਦਿਵਸ ਮਨਾਉਣ ਦਾ ਵਿਚਾਰ/ The idea of celebrating Maat Bhasha Diwas :
ਇਹ ਵਿਚਾਰ ਸਭ ਤੋਂ ਪਹਿਲਾਂ ਬੰਗਲਾ ਦੇਸ਼ ਤੋਂ ਆਇਆ ਸੀ। 1947 ‘ਚ ਜਦੋਂ ਪਾਕਿਸਤਾਨ, ਭਾਰਤ ਤੋਂ ਵੱਖਰਾ ਹੋ ਚੁੱਕਾ ਸੀ, ਤਾਂ ਉੱਥੇ ਦੀ ਸਰਕਾਰ ਨੇ ਉਰਦੂ ਨੂੰ ਰਾਸ਼ਟਰ ਭਾਸ਼ਾ ਦਾ ਦਰਜ਼ਾ ਦਿੱਤਾ ਸੀ। ਉਸ ਸਮੇਂ ਬੰਗਲਾਦੇਸ਼, ਪੂਰਬੀ ਪਾਕਿਸਤਾਨ ਹੁੰਦਾ ਸੀ। ਬੰਗਲਾਦੇਸ਼ ਵਿਚ ਬੰਗਲਾ ਭਾਸ਼ਾ ਬੋਲੀ ਜਾਂਦੀ ਸੀ, ਇਸ ਲਈ ਮਾਤ ਭਾਸ਼ਾ ਦੀ ਰੱਖਿਆ ਲਈ 21 ਫਰਵਰੀ, 1952 ਨੂੰ ਢਾਕਾ ਯੂਨੀਵਰਸਿਟੀ ਦੇ ਵਿਦਿਆਰਥੀਆਂ ਅਤੇ ਸਮਾਜਿਕ ਕਰਮਚਾਰੀਆਂ ਨੇ ਪਾਕਿਸਤਾਨ ਸਰਕਾਰ ਦੀ ਨੀਤੀ ਦਾ ਸਖਤ ਵਿਰੋਧ ਕੀਤਾ।
ਵਿਰੋਧ ਪ੍ਰਦਰਸ਼ਨ ਬਹੁਤ ਜ਼ਿਆਦਾ ਹੋਣ ਲੱਗੇ, ਜਿਸ ਨੂੰ ਰੋਕ ਸਕਣਾ ਮੁਸ਼ਕਿਲ ਹੋ ਗਿਆ ਸੀ। ਆਖਿਰਕਾਰ ਪਾਕਿਸਤਾਨ ਪੁਲਸ ਨੇ ਬੇਰਹਿਮੀ ਨਾਲ ਪ੍ਰਦਸ਼ਨਕਾਰੀਆਂ ਤੇ ਗੋਲੀਆਂ ਵਰਸਾਉਣੀਆਂ ਸ਼ੁਰੂ ਕਰ ਦਿੱਤੀਆਂ ਸੀ। ਉਸ ਕਤਲੇਆਮ ਵਿਚ ਬਹੁਤ ਸਾਰੇ ਵਿਦਿਆਰਥੀਆਂ ਨੇ ਮਾਤ ਭਾਸ਼ਾ ਲਈ ਜਾਨਾਂ ਕੁਰਬਾਨ ਕਰ ਦਿੱਤੀਆਂ। ਇਸ ਤੋਂ ਬਾਅਦ ਵੀ ਪ੍ਰਦਰਸ਼ਨ ਨਾ ਰੁਕਿਆ।
ਆਖਿਰਕਾਰ 4 ਸਾਲਾਂ ਬਾਅਦ ਹਾਰ ਕੇ ਪਾਕਿਸਤਾਨ ਸਰਕਾਰ ਨੂੰ 29 ਫਰਵਰੀ, 1956 ਨੂੰ ਬੰਗਲੀ ਭਾਸ਼ਾ ਨੂੰ ਸਰਕਾਰੀ ਭਾਸ਼ਾ ਦਾ ਦਰਜਾ ਦੇਣਾ ਹੀ ਪਿਆ।
ਮਾਤ ਭਾਸ਼ਾ ਦੀ ਲੜਾਈ ਸਫਲ ਹੋਈ ਅਤੇ ਸ਼ਹੀਦ ਹੋਏ ਨੌਜਵਾਨਾਂ ਦੀ ਯਾਦ ਵਿਚ ਸੰਯੁਕਤ ਰਾਸ਼ਟਰ ਵਿੱਦਿਅਕ, ਵਿਗਿਆਨਿਕ ਅਤੇ ਸੱਭਿਆਚਾਰ ਸੰਗਠਨ (ਯੂਨੈਸਕੋ) ਦੇ ਸੰਮੇਲਨ ਵਿਚ 17 ਨਵੰਬਰ, 1999 ‘ਚ ਮਾਤ ਭਾਸ਼ਾ ਦਿਵਸ ਮਨਾਉਣ ਦਾ ਐਲਾਨ ਕਰਨ ਦਾ ਫੈਸਲਾ ਲਿਆ ਗਿਆ ਕਿ 21 ਫਰਵਰੀ ਨੂੰ ਕੌਮਾਂਤਰੀ ਮਾਤ ਭਾਸ਼ਾ ਦਿਵਸ ਦੇ ਰੂਪ ਵਿਚ ਮਨਾਇਆ ਜਾਵੇਗਾ।
ਇਸ ਨੂੰ ਪਹਿਲੀ ਵਾਰ 21 ਫਰਵਰੀ, 2000 ਨੂੰ ਮਨਾਇਆ ਗਿਆ।
ਦੂਸਰੀ ਹਰਮਨ – ਪਿਆਰੀ ਭਾਸ਼ਾ/ Second Beloved Language :
ਦੁਨੀਆ ਵਿਚ ਅਗਲੇ 40 ਸਾਲਾਂ ਵਿਚ ਚਾਰ ਹਜ਼ਾਰ ਤੋਂ ਵੱਧ ਭਾਸ਼ਾਵਾਂ ਦਾ ਖਤਮ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਭਾਰਤ ਵੱਖ – ਵੱਖ ਸੱਭਿਆਚਾਰ ਅਤੇ ਭਾਸ਼ਾਵਾਂ ਦਾ ਦੇਸ਼ ਰਿਹਾ ਹੈ। 1961 ਦੀ ਜਨਗਣਨਾਂ ਦੇ ਮੁਤਾਬਕ ਭਾਰਤ ਵਿਚ 1652 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਕ ਰਿਪੋਰਟ ਦੇ ਅਨੁਸਾਰ ਭਾਰਤ ਵਿਚ ਇਸ ਵੇਲੇ 1365 ਮਾਤ – ਭਾਸ਼ਾਵਾਂ ਹਨ, ਜਿਨਾਂ ਦਾ ਖੇਤਰੀ ਆਧਾਰ ਵੱਖਰਾ – ਵੱਖਰਾ ਹੈ। ਪਰ ਹੋਰ ਮਾਤ ਭਾਸ਼ੀ ਲੋਕਾਂ ਦੇ ਵਿਚਕਾਰ ਹਿੰਦੀ ਦੂਸਰੀ ਭਾਸ਼ਾ ਦੇ ਰੂਪ ਵਿਚ ਹਰਮਨ – ਪਿਆਰੀ ਹੈ।
ਛੋਟੇ ਭਾਸ਼ਾ ਸਮੂਹ ਜਦੋਂ ਇਕ ਥਾਂ ਤੋਂ ਦੂਜੀ ਥਾਂ ਜਾ ਕੇ ਵੱਸ ਜਾਂਦੇ ਹਨ ਤਾਂ ਉਹ ਇਕ ਤੋਂ ਜ਼ਿਆਦਾ ਭਾਸ਼ਾ ਬੋਲਣ, ਸਮਝਣ ਵਿਚ ਯੋਗ ਹੋ ਜਾਂਦੇ ਹਨ। 43 ਕਰੋੜ ਲੋਕ ਦੇਸ਼ ਵਿੱਚ ਹਿੰਦੀ ਬੋਲਦੇ ਹਨ, ਇਨਾਂ ‘ਚੋ 12 ਫੀਸਦੀ ਦੋ – ਭਾਸ਼ੀ ਹਨ। 82 ਫੀਸਦੀ ਕੋਂਕਣੀ ਭਾਸ਼ੀ ਅਤੇ 79 ਫੀਸਦੀ ਸਿੰਧੀ ਭਾਸ਼ੀ ਹੋਰ ਭਾਸ਼ਾ ਵੀ ਜਾਣਦੇ ਹਨ। ਹਿੰਦੀ ਮਾਰੀਸ਼ਸ, ਤ੍ਰਿਨੀਦਾਦ ਟੋਬੈਗੋ, ਗੁਯਾਨਾ ਅਤੇ ਸੂਰੀਨਾਮ ਦੀ ਪ੍ਰਮੁੱਖ ਭਾਸ਼ਾ ਹੈ। ਇਹ ਫਿਜੀ ਦੀ ਸਰਕਾਰੀ ਭਾਸ਼ਾ ਹੈ।
ਪੰਜਾਬੀ ਭਾਸ਼ਾ ਨੂੰ ਸਿੱਖਣ ਲਈ 👉 ਇੱਥੇ CLICK ਕਰੋ।
ਮਾਤ ਭਾਸ਼ਾ ਦਿਵਸ ਕਿਉਂ ਮਨਾਇਆ ਜਾਂਦਾ ਹੈ?/ Why is Mother Language Day/Bhasha Diwas celebrated? :
ਕੌਮਾਂਤਰੀ ਮਾਤ ਭਾਸ਼ਾ ਦਿਵਸ ਮਨਾਉਣ ਦੇ ਪਿੱਛੇ ਦਾ ਮਕਸਦ ਹੈ ਕਿ ਦੁਨੀਆ ਭਰ ਦੀਆਂ ਭਾਸ਼ਾਵਾਂ ਅਤੇ ਸੱਭਿਆਚਾਰ ਦਾ ਸਨਮਾਨ ਹੋਵੇ, ਇਸ ਦਿਨ ਨੂੰ ਮਨਾਏ ਜਾਣ ਦਾ ਉਦੇਸ਼ ਵਿਸ਼ਵ ਭਰ ਵਿਚ ਭਾਸ਼ਾਈ ਅਤੇ ਸੱਭਿਆਚਾਰ ਵਿਭਿੰਨਤਾ ਉਤਸ਼ਾਹਿਤ ਕਰਨਾ ਅਤੇ ਲੋਕਾਂ ਨੂੰ ਵੱਖ – ਵੱਖ ਮਾਤ ਭਾਸ਼ਾਵਾਂ ਪ੍ਰਤੀ ਜਾਗਰੂਕ ਕਰਨਾ ਹੈ।
ਸਾਰੀ ਦੁਨੀਆ ‘ਚ ਹਜ਼ਾਰਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਇੱਕਲੇ ਭਾਰਤ ਵਿਚ ਹੀ 1652 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ।
ਸਭ ਤੋਂ ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ/ Most spoken languages :
ਵਿਸ਼ਵ ਵਿਚ ਜੋ ਭਾਸ਼ਾਵਾਂ ਸਭ ਤੋਂ ਜ਼ਿਆਦਾ ਬੋਲੀਆਂ ਜਾਂਦੀਆਂ ਹਨ। ਉਨ੍ਹਾਂ ਵਿਚ ਅੰਗਰੇਜ਼ੀ, ਜਾਪਾਨੀ, ਸਪੈਨਿਸ਼, ਹਿੰਦੀ, ਬੰਗਲਾ, ਰੂਸੀ, ਪੰਜਾਬੀ, ਪੁਰਤਗਾਲੀ, ਅਰਬੀ ਭਾਸ਼ਾ ਸ਼ਾਮਿਲ ਹਨ। ਸੰਯੁਕਤ ਰਾਸ਼ਟਰ ਦੇ ਅਨੁਸਾਰ ਲਗਭਗ 6900 ਭਾਸ਼ਾਵਾਂ ਹਨ ਜੋ ਵਿਸ਼ਵ ਭਰ ਵਿਚ ਬੋਲੀਆਂ ਜਾਂਦੀਆਂ ਹਨ।
ਭਾਰਤ ਵਿਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ/ Languages spoken in India :
ਭਾਰਤ ਦੀ ਗੱਲ ਕਰੀਏ ਤਾਂ 2001 ਦੀ ਜਨਗਣਨਾ ਦੇ ਅਨੁਸਾਰ ਭਾਰਤ ਵਿਚ 1652 ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ। ਇਨ੍ਹਾਂ ਵਿਚੋਂ 122 ਪ੍ਰਮੁੱਖ ਤੇ ਬਾਕੀ ਹੋਰ ਭਾਸ਼ਾਵਾਂ ਹਨ।
ਅਲੋਪ ਹੋ ਰਹੀਆਂ ਭਾਸ਼ਾਵਾਂ/ Disappearing languages :
ਪੂਰੇ ਵਿਸ਼ਵ ਵਿਚ ਹਰ 14 ਦਿਨਾਂ ਵਿਚ ਕੋਈ ਇਕ ਭਾਸ਼ਾ ਆਲੋਪ ਹੋ ਰਹੀ ਹੈ ਅਤੇ ਆਪਣੇ ਦੇਸ਼ ਭਾਰਤ ਵਿਚ ਵੀ ਸਥਿਤੀ ਚੰਗੀ ਨਹੀਂ ਹੈ। ਇਥੇ ਵੀ ਕਈ ਭਾਸ਼ਾਵਾਂ ਆਲੋਪ ਹੋਣ ਦੇ ਕਿਨਾਰੇ ਹਨ।
ਮਾਤ ਭਾਸ਼ਾ ਦੀ ਕੀਮਤ ਜਾਨਣ ਲਈ ਇਹ 👉 ਵੀਡੀਓ ਜ਼ਰੂਰ ਦੇਖੋ।
ਪੰਜਾਬੀ ਭਾਸ਼ਾ ਦੀ ਗੱਲ/ About Punjabi language :
ਜੇ ਅਸੀਂ ਗੌਰ ਨਾਲ ਦੇਖੀਏ ਤਾਂ ਆਪਣੀ ਪੰਜਾਬੀ ਭਾਸ਼ਾ ਦੀ ਬਹੁਤ ਹੀ ਮਾੜੀ ਹਾਲਤ ਹੈ। ਮੈਨੂੰ ਲੱਗਦਾ ਹੈ ਕਿ ਹੁਣ ਸਾਡੀ ਮਾਤ ਭਾਸ਼ਾ ਹੀ ਬਦਲ ਗਈ ਹੈ। ਮਾਂ ਆਪਣੇ ਬੱਚੇ ਨਾਲ ਹਿੰਦੀ ਜਾਂ ਅੰਗਰੇਜ਼ੀ ਵਿਚ ਗੱਲ ਕਰਦੀ ਹੈ। ਉਸਨੂੰ ਆਪਣੇ ਬੱਚੇ ਨਾਲ ਪੰਜਾਬੀ ਵਿਚ ਗੱਲ ਕਰਨ ਤੇ ਸ਼ਰਮ ਮਹਿਸੂਸ ਹੋਣ ਲੱਗ ਪਈ ਹੈ। ਹੁਣ, ਪੰਜਾਬੀ ਬੋਲੀ ਬੋਲਣ ਵਾਲੇ ਨੂੰ ਗੰਵਾਰ ਦੀ ਭਾਸ਼ਾ ਦਾ ਰੁੱਤਬਾ ਮਿਲਣ ਵਿਚ ਦੇਰ ਨਹੀਂ ਲੱਗਦੀ। ਜਿਸ ਤਰ੍ਹਾਂ ਦਾ ਮਹੌਲ ਚੱਲ ਰਿਹਾ ਹੈ ਉਸਤੋਂ ਤਾਂ ਇਹ ਜਾਪਦਾ ਹੈ ਕਿ ਪੰਜਾਬੀ ਭਾਸ਼ਾ ਵੀ ਅਲੋਪ ਹੋ ਜਾਵੇਗੀ।
ਮੇਰੀ ਬਹੁਤ ਬੱਚਿਆਂ ਦੇ ਮਾਪਿਆਂ ਦੇ ਨਾਲ ਗੱਲ ਹੋਈ। ਉਹ ਇਹ ਪਸੰਦ ਨਹੀਂ ਕਰਦੇ ਕਿ ਉਹਨਾਂ ਬੱਚੇ ਪੰਜਾਬੀ ਸਿੱਖਣ ਅਤੇ ਬੋਲਣ। ਸਕੂਲਾਂ ਵਿਚ ਪੰਜਾਬੀ ਬੋਲਣ ਤੇ ਜੁਰਮਾਨਾ ਲਗਾ ਦਿੱਤਾ ਜਾਂਦਾ ਹੈ। ਪੰਜਾਬ ਵਿਚ 90 ਫੀਸਦੀ ਤਖ਼ਤੇ ਅੰਗਰੇਜ਼ੀ ਵਿਚ ਲਿਖੇ ਹੋਏ ਦੇਖੇ ਜਾ ਸਕਦੇ ਹਨ। ਪੰਜਾਬੀ ਦੀ ਬਜਾਏ ਅਸੀਂ ਹਿੰਦੀ ਜਾਂ ਅੰਗਰੇਜ਼ੀ ਬੋਲਣ ਵਿਚ ਮਾਣ ਸਮਝਦੇ ਹਾਂ। ਜਿਸਦਾ ਕਿ ਸਾਨੂੰ ਬਹੁਤ ਵੱਡਾ ਨੁਕਸਾਨ ਉਠਾਉਣਾ ਪੈ ਸਕਦਾ ਹੈ।
Loading Likes...ਪਰ ਪੰਜਾਬੀ ਲੋਕਾਂ ਨੂੰ ਇਸ ਗੱਲ ਉੱਤੇ ਮਾਣ ਕਰਨਾ ਚਾਹੀਦਾ ਹੈ ਕਿ ਸਿੱਖ ਧਰਮ ਨੂੰ ਇੱਕ ਦਾਤ ਬਹੁਤ ਵੱਡੀ ਮਿਲੀ ਹੋਈ ਹੈ। ਜੋ ਕਿ ਗੁਰੂ ਸਾਹਿਬਾਨ ਵਲੋਂ ਦਿੱਤੀ ਗਈ ਹੈ ਉਹ ਹੈ’ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’। ਅਤੇ ਇਹ ਸਾਡੇ ਵਾਸਤੇ ਬੜੇ ਮਾਣ ਵਾਲੀ ਗੱਲ ਹੈ ਕਿ ਜਿੰਨੀ ਦੇਰ ਤੱਕ ਸਿੱਖ ਹੋਣਗੇ ਓਨੀ ਦੇਰ ਤੱਕ ਪੰਜਾਬੀ ਭਾਸ਼ਾ ਅਲੋਪ ਨਹੀਂ ਹੋ ਸਕਦੀ। ਕਿਉਂਕਿ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨ ਲਈ ਪੰਜਾਬੀ ਆਉਣਾ ਲਾਜ਼ਮੀ ਹੈ। ਅਸੀਂ ਭਾਵੇਂ ਆਪਣੀ ਮਾਂ ਬੋਲੀ ਨੂੰ ਭੁੱਲਣ ਦੀ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਈਏ ਪਰ ਸਾਡੀ ਬਾੜ ਲੱਗੀ ਹੋਈ ਹੈ, ‘ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ’।