‘ਮਾਂ’
ਲੰਘ ਗਏ ਦਿਨ ਬੁਰੇ ਕੁੱਝ ਪੱਲ ਤੇ ਘੜੀਆਂ ਮੰਦੀਆਂ ਨੇ
‘ਪ੍ਰੇਮ ਪਰਦੇਸੀਆ’ ਤੈਨੂੰ ਜੰਮਣ ਵੇਲੇ ਮਾਂ ਨੇ ਲੱਖਾਂ ਲੱਖਾਂ ਦੁਆਵਾਂ ਮੰਗੀਆਂ ਨੇ…..
ਮੇਰੀਆਂ ਪੀੜਾਂ ਦੇ ਮੇਰੀ ਮਾਂ ਨੂੰ ਹੀ ਦੁੱਖ ਨੇ
ਮੈਨੂੰ ਦਰਦ ਬਿਆਂ ਕੀਤਾ ਮੇਰੀ ਮਾਂ ਦੀ ਹੀ ਚੁੱਪ ਨੇ।
ਮੇਰੇ ਕੋਲ ਤੇ ਮੰਜ਼ਿਲ ਨਹੀਂ, ਕਿਵੇਂ ਮਾਂ ਨੂੰ ਮਿਲੁ ਸਹਾਰਾ
ਜੱਗ ਪੁੱਤਰ ਕਿਹੜਾ ਏ, ਜਿਹੜਾ ਮਾਂ ਨੂੰ ਨਹੀਂ ਪਿਆਰ
ਮਾਂ ਕੋਲ ਮਮਤਾ ਤੇ ਬੁੱਕਾਂ ਦੇ ਹੀ ਬੁੱਕ ਨੇ।
ਮੇਰੀਆਂ ਪੀੜਾਂ ਦੇ ਮੇਰੀ ਮਾਂ ਨੂੰ ਹੀ ਦੁੱਖ ਨੇ…..
ਮੇਰੇ ਤੇ ਜੱਦ ਵੀ ਕਹਿਰ ਪਿਆ, ਮੇਰੀ ਮਾਂ ਦੇ ਹੰਝੂ ਵਗੇ
ਲਫ਼ਣਾ ਪੈ ਜਾਂਦਾ ਭੈੜੇ ਵੱਖਤਾਂ ਦੇ ਅੱਗੇ
ਤੱਤੀਆਂ ਠੰਡੀਆਂ ਹਵਾਵਾਂ ਨੂੰ, ਠੰਡੀਆਂ ਤੱਤੀਆਂ ਹਵਾਵਾਂ ਨੂੰ
ਝੱਲਿਆ ਮਾਂ ਰੁੱਖ ਨੇ।
ਮੇਰੀਆਂ ਪੀੜਾਂ ਦੇ ਮੇਰੀ ਮਾਂ ਨੂੰ ਹੀ ਦੁੱਖ ਨੇ…..
‘ਪ੍ਰੇਮ ਪਰਦੇਸੀਆ’ ਵੇ ਕਰਮਾਂ ਦਾ ਫੱਲ ਮਿੱਲਦਾ
ਜੱਗ ਬਿਨਾਂ ਮਾਵਾਂ ਦੇ ਕੋਈ ਹਾਲ ਸੁਣੇ ਨਾਂ ਦਿੱਲ ਦਾ
ਸਦਾ ਦਿੱਤਾ ਸਹਾਰਾ ਵੇ, ਮਾਂ ਦੁਆ ਰੁੱਤ ਨੇ।
ਮੇਰੀਆਂ ਪੀੜਾਂ ਦੇ ਮੇਰੀ ਮਾਂ ਨੂੰ ਹੀ ਦੁੱਖ ਨੇ
ਮੈਨੂੰ ਦਰਦ ਬਿਆਂ ਕੀਤਾ ਮੇਰੀ ਮਾਂ ਦੀ ਹੀ ਚੁੱਪ ਨੇ
ਮੇਰੀ ਮਾਂ ਦੀ ਹੀ ਚੁੱਪ ਨੇ।।।।
ਪ੍ਰੇਮ ਪਰਦੇਸੀ
+91-9417247488
Loading Likes...