ਅੰਕਲ – ਆਂਟੀ ਤਾਂ ਠੀਕ ਨੇ
ਪਰ
ਚਾਚਾ – ਚਾਚੀ, ਮਾਮਾ -ਮਾਮੀ, ਮਾਸੀ – ਮਾਸੜ ਵੀ
ਮਾੜੀ ਗੱਲ ਨਹੀਂ।
ਅਸੀਂ ਭੁੱਲਦੇ ਜਾਂਦੇ ਆਪਣੀ
ਮਾਂ ਬੋਲੀ ਪਿਆਰੀ
ਆਪਣਾ ਵਜੂਦ ਹੈ
ਜੇ ਬਚਾਉਣਾ
ਮਾਂ ਬੋਲੀ ਦੀ ਕਰਨੀ ਪੈਣੀ ਤਿਆਰੀ।
ਪੀਜ਼ਾ – ਬਰਗਰ ਤਾਂ ਠੀਕ
ਪਰ
ਸਰੋਂ ਦਾ ਸਾਗ ਤੇ ਮੱਕੀ ਦੀ ਰੋਟੀ
ਵੀ ਤਾਂ
ਮਾੜੀ ਗੱਲ ਨਹੀਂ।
ਅਸੀਂ ਵੱਸਣਾ ਚਾਹੁੰਦੇ ਵਿਦੇਸ਼ਾਂ ਵਿੱਚ
ਕੋਈ ਮਾੜੀ ਗੱਲ ਨਹੀਂ
ਪਰ
ਰੱਖਣਾ ਯਾਦ ਆਪਣੇ
ਵਿਰਸੇ ਨੂੰ
ਵੀ
ਮਾੜੀ ਗੱਲ ਨਹੀਂ।
ਅੰਗਰੇਜ਼ੀ ਸਿੱਖਣਾ ਚੰਗੀ ਗੱਲ ਏ
ਭਾਸ਼ਾ ਦਾ ਗਿਆਨ ਹੋਣਾ
ਮਾੜੀ ਗੱਲ ਨਹੀਂ
ਪਰ
ਦੂਜੀ ਭਾਸ਼ਾ ਦੇ ਚੱਕਰ ਵਿੱਚ
ਆਪਣੀ ਬੋਲੀ ਭੁੱਲਣਾ
ਬਹੁਤ
ਮਾੜੀ ਗੱਲ ਆ
ਬਹੁਤ ਮਾੜੀ।
Loading Likes...