ਸਾਡਾ ਦੂਜਿਆਂ ਵਾਸਤੇ ਜਿਉਣਾ :
ਇਹ ਗੱਲ ਤਾਂ ਪੱਕੀ ਏ ਕਿ ਅਸੀਂ ਦੂਜਿਆਂ ਵਾਸਤੇ ਤਾਂ ਨੱਬੇ ਪ੍ਰਤੀਸ਼ਤ ਜਿਉਂਦੇ ਹਾਂ ਤੇ ਆਪਣੇ ਵਾਸਤੇ ਸਿਰਫ ਦਸ ਪ੍ਰਤੀਸ਼ਤ ਹੀ। ਵਧੀਆ ਕੱਪੜੇ ਪਾਵਾਂਗੇ ਤਾਂ ਕਿ ਲੋਕ ਵੇਖਣ, ਵਧੀਆ ਤਰੀਕੇ ਨਾਲ ਬੈਠ ਕੇ ਖਾਣਾ, ਲੋਕ ਵੇਖਦੇ ਨੇ, ਵਧੀਆ ਖਾਵਾਂਗੇ ਕਿ ਲੋਕ ਦੇਖਣ, ਪ੍ਰਾਹੁਣਿਆਂ ਦੇ ਆਉਣ ਤੋਂ ਪਹਿਲਾਂ ਵਧੀਆ ਕੱਪੜੇ ਪਾਉਣੇ ਕਿ ਪ੍ਰਾਹੁਣੇ ਦੇਖਣਗੇ ਕਿ ਕੱਪੜੇ ਕਿਵੇਂ ਦੇ ਪਾਏ ਨੇ, ਪ੍ਰੌਹਣਿਆਂ ਦੇ ਆਉਣ ਤੋਂ ਪਹਿਲਾਂ ਬੱਚਿਆਂ ਨੂੰ ਸਹੀ ਸਲੀਕਾ ਪੜ੍ਹਾਵਾਂਗੇ, ਜੇ ਛੋਟੀ ਗੱਡੀ ਵਿੱਚ ਸਾਰਾ ਪਰਿਵਾਰ ਸਫਰ ਕਰਦਾ ਹੈ ਤਾਂ ਵੀ ਵੱਡੀ ਗੱਡੀ ਹੋਣੀ ਚਾਹੀਦੀ ਹੈ ਲੋਕ ਕਿ ਕਹਿਣਗੇ ਕਿ ਗੱਡੀ ਤਾਂ ਛੋਟੀ ਰੱਖੀ ਹੋਈ ਆ, ਐਂਨੇ ਪੈਸੇ ਕਮਾਉਣ ਦਾ ਕੀ ਫਾਇਦਾ?? ਭਾਵੇਂ ਸਾਡਾ ਦੋ ਕਮਰਿਆਂ ਵਿੱਚ ਹੀ ਸਰਦਾ ਹੋਵੇ ਪਰ ਇੱਕ ਵੱਡੀ ਕੋਠੀ ਹੋਣੀ ਚਾਹੀਦੀ ਹੈ, ਲੋਕ ਵੇਖਣਗੇ।
ਅਸੀਂ ਲੋਕਾਂ ਦੀ ਸੋਚ ਮੁਤਾਬਿਕ :
ਪਰ ਸੱਚ ਗੱਲ ਤਾਂ ਇਹ ਹੈ ਕਿ ਅਸੀਂ ਦਿਖਾਵੇ ਦੀ ਜ਼ਿੰਦਗੀ ਜੀਉਂਦੇ ਹਾਂ, ਦਿਖਾਵਾ ਕਰਨਾ ਸਾਡੀ ਆਦਤ ਵੀ ਬਣ ਗਈ ਹੈ ਤੇ ਮਜ਼ਬੂਰੀ ਵੀ। ਦਿਖਾਵੇ ਦੇ ਕਰਕੇ ਅਸੀਂ ਆਪਣੀ ਜ਼ਿੰਦਗੀ ਜੀਣਾ ਹੀ ਭੁੱਲ ਗਏ ਹਾਂ। ਅਸੀਂ ਲੋਕਾਂ ਦੀ ਸੋਚ ਮੁਤਾਬਕ ਚਲਦੇ ਹਾਂ ਤੇ ਇਸੇ ਕਰਕੇ ਅਸੀਂ ਹੀਨਤਾ ਦੇ ਸ਼ੀਕਰ ਹੋ ਰਹੇ ਹਾਂ ਤੇ ਦੁਖੀ ਹਾਂ।
ਅਸੀਂ ਸੁਖੀ ਸਿਰਫ ਤਾਂ ਹੀ ਰਹਿ ਸਕਦੇ ਹਾਂ ਜੇ ਅਸੀਂ ਲੋਕਾਂ ਦੀ ਪਰਵਾਹ ਨਾ ਕਰੀਏ ਤੇ ਇਹ ਨਾ ਸੋਚੀਏ ਕਿ ਲੋਕ ਕੀ ਕਹਿਣਗੇ। ਲੋਕਾਂ ਦੀ ਸੋਚ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਆਪਣੀ ਮਾਨਸਿਕਤਾ ਨੂੰ ਬਦਲੀਏ।
Loading Likes...