ਐੱਲ.ਆਈ.ਸੀ. (LIC)
ਦੇਸ਼ ਦੀ ਸੱਭ ਤੋਂ ਵੱਡੀ ਬੀਮਾ ਕੰਪਨੀ ਭਾਰਤੀ ਜੀਵਨ ਬੀਮਾ ਨਿਗਮ (ਐੱਲ.ਆਈ.ਸੀ.) ਆਪਣੇ ਪਾਲਿਸੀਧਾਰਕਾਂ ਲਈ ਵੱਡੀ ਖੁਸ਼ਖਬਰੀ ਲੈ ਕੇ ਆਈ ਹੈ।
ਜੇ ਕਿਸੇ ਵੀ ਪਾਲਿਸੀਧਾਰਕਾਂ ਦੀ ਪਾਲਸੀ ਲੈਪਸ ਹੋ ਗਈ ਹੈ ਤਾਂ ਪਾਲਿਸੀਧਾਰਕ ਆਪਣੀ ਪਾਲਸੀ ਮੁੜ ਤੋਂ ਸ਼ੁਰੂ ਕਰ ਸਕਦਾ ਹੈ। ਲੇਟ ਫੀਸ ਦੇਣ ਤੋਂ ਬਾਅਦ, ਇਸ ਤਰ੍ਹਾਂ ਕੀਤਾ ਜਾ ਸਕਦਾ ਹੈ।
ਇਹ ਮੁਹਿੰਮ ਸਿਰਫ 23 ਅਗਸਤ 2021 ਤੋਂ ਲੈ ਕੇ 22 ਅਕਤੂਬਰ 2021 ਤੱਕ ਚੱਲੇਗੀ।
ਇਸ ਵਿੱਚ ਟਰਮ ਇੰਸੋਰੈਂਸ ਅਤੇ ਹਾਈ ਰਿਸਕ ਪਲਾਨ ਸ਼ਾਮਿਲ ਨਹੀਂ ਹਨ।
ਜੇ ਕੁੱਲ ਪ੍ਰੀਮੀਅਮ ਇੱਕ ਲੱਖ ਤੱਕ ਹੈ ਤਾਂ 20 ਫੀਸਦੀ ਤੱਕ ਛੋਟ ਮਿਲੇਗੀ। ਜੋ ਕਿ ਵੱਧ ਤੋਂ ਵੱਧ ਛੋਟ 2000 ਰੁਪਏ ਹੋਵੇਗੀ।
ਇੱਕ ਲੱਖ ਤੋਂ ਤਿੰਨ ਲੱਖ ਤੱਕ ਦੇ ਪ੍ਰੀਮੀਅਮ ਤੇ ਲੇਟ ਫੀਸ ‘ਚ ਛੋਟ ਵਧਾ ਕੇ 25 ਫੀਸਦੀ ਹੋ ਜਾਵੇਗੀ। ਛੋਟ ਵੱਧ ਤੋਂ ਵੱਧ 2500 ਰੁਪਏ ਹੋਵੇਗੀ।
ਇਸ ਮੁਹਿੰਮ ਦਾ ਸੱਭ ਨੂੰ ਫਾਇਦਾ ਉਠਾਉਣਾ ਚਾਹੀਦਾ ਹੈ।