ਲੱਸੀ ਪੀਣ ਦਾ ਤਰੀਕਾ ਅਤੇ ਫਾਇਦੇ
ਲੱਸੀ ਤਿਆਰ ਕਰਨ ਦੀ ਵਿਧੀ :
ਵੈਸੇ ਤਾਂ ਦੁੱਧ ਵਿਚ ਫੈਟ ਹੋਣ ਦੀ ਵਜ੍ਹਾ ਨਾਲ ਇਸਦਾ ਸਿੱਧੇ ਤੌਰ ਤੇ ਵਰਤੋਂ ਕਰਨਾ ਠੀਕ ਨਹੀਂ ਹੁੰਦਾ ਪਰ ਬਾਰ – ਬਾਰ ਦੁੱਧ ਨੂੰ ਉਬਾਲ ਕੇ ਮਲਾਈ ਕੱਢਣ ਤੋਂ ਬਾਅਦ ਇਹ ਹਲਕਾ ਹੋ ਜਾਂਦਾ ਹੈ, ਦੁੱਧ ਦੀ ਸਾਰੀ ਫੈਟ ਨਿਕਲ ਜਾਂਦੀ ਹੈ, ਫਿਰ ਇਸਨੂੰ ਵਰਤਣ ਦਾ ਕੋਈ ਨੁਕਸਾਨ ਨਹੀਂ ਹੁੰਦਾ।
ਦੂਜਾ ਤਰੀਕਾ ਹੁੰਦਾ ਹੈ ਦੁੱਧ ਨੂੰ ਜਾਗ ਲਗਾ ਕੇ ਦਹੀ ਬਣਾ ਲਿਆ ਜਾਵੇ ਤੇ ਦਹੀ ਬਣਨ ਤੋਂ ਬਾਅਦ ਇਸਦਾ ਮੱਖਣ ਅਲੱਗ ਕਰ ਦਿੱਤਾ ਜਾਵੇ ਤੇ ਫੇਰ ਜੋ ਬਾਕੀ ਬਚਦਾ ਹੈ, ਜਿਸਨੂੰ ਅਸੀਂ ਲੱਸੀ ਕਹਿੰਦੇ ਹਾਂ, ਉਹ ਸਿਹਤ ਵਾਸਤੇ ਬਹੁਤ ਫਾਇਦੇਮੰਦ ਹੁੰਦੀ ਹੈ।
ਲੱਸੀ ਲਗਭਗ ਸਾਰੇ ਦੇਸ਼ ਵਿਚ ਪੀਤੀ ਜਾਂਦੀ ਹੈ। ਕਈ ਜਗ੍ਹਾ ਤੇ ਇਸਨੂੰ ਮੱਠਾ ਅਤੇ ਛਾਛ ਵੀ ਕਿਹਾ ਜਾਂਦਾ ਹੈ।
ਕਈ ਲੋਕ ਪਾਣੀ ਲੈ ਕੇ ਇਸ ਵਿਚ ਦੋ ਚਮਚ ਦਹੀ ਮਿਲਾ ਕੇ , ਥੋੜਾ ਜਿਹਾ ਹਿਲਾ ਕੇ ਪੀ ਲੈਂਦੇ ਨੇ, ਤੇ ਇਸੇ ਨੂੰ ਛਾਛ ਕਹਿ ਦਿੰਦੇ ਨੇ।
ਲੱਸੀ ਦੇ ਫਾਇਦੇ :
ਲੱਸੀ ਸਾਡੀ ਪਾਚਨ ਕਿਰਿਆ ਨੂੰ ਠੀਕ ਕਰਦੀ ਹੈ। ਇਸਨੂੰ ਹਰ ਖਾਣੇ ਤੋਂ ਬਾਅਦ ਵਿਚ ਲਿਆ ਜਾ ਸਕਦਾ ਹੈ ਚਾਹੇ ਸਵੇਰ ਦਾ ਹੋਵੇ ਜਾਂ ਦੁਪਹਿਰ ਦਾ ਤੇ ਜਾਂ ਫਿਰ ਰਾਤ ਦਾ ਖਾਣਾ ਹੋਵੇ। ਇਸ ਨਾਲ ਹਾਜ਼ਮਾ ਠੀਕ ਰਹਿੰਦਾ ਹੈ।
ਲੱਸੀ ਵਿਚ ਫੈਟ ਬਹੁਤ ਘੱਟ ਹੁੰਦਾ ਹੈ ਤੇ ਪਚਦਾ ਵੀ ਬਹੁਤ ਜਲਦੀ ਹੈ।
ਲੱਸੀ ਵਿਚ ਕੈਲਸ਼ੀਅਮ ਵਧਿਆ ਮਾਤਰਾ ਵਿਚ ਹੁੰਦਾ ਹੈ ਜੋ ਹੱਡੀਆਂ ਨੂੰ ਮਜ਼ਬੂਤ ਕਰਦਾ ਹੈ।
ਲੱਸੀ ਗੁਰਦਿਆਂ ਵਾਸਤੇ ਬਹੁਤ ਲਾਭਦਾਇਕ ਹੁੰਦੀ ਹੈ।
ਜੇ ਲੱਸੀ ਦਾ ਸੇਵਣ ਅਸੀਂ ਲਗਾਤਾਰ ਕਰਦੇ ਰਹਿੰਦੇ ਹਾਂ ਤਾਂ ਲੱਸੀ ਪਾਣੀ ਦੀ ਕਮੀ ਨਹੀਂ ਹੋਣ ਦਿੰਦੀ।
ਦਿਲ ਦੀਆਂ ਬਿਮਾਰੀਆਂ ਵਾਲੇ ਵੀ ਇਸ ਨੂੰ ਅਰਾਮ ਨਾਲ ਪੀ ਸਕਦੇ ਨੇ।
ਲੂਜ਼ ਮੋਸ਼ਨ ਵਿਚ ਲੱਸੀ ਪੀਣ ਨਾਲ ਕਾਫੀ ਰਾਹਤ ਮਿਲਦੀ ਹੈ।
ਲੱਸੀ ਪੀਣ ਦਾ ਸਹੀ ਤਰੀਕਾ :
ਜਿਵੇਂ ਕਿ ਉੱਪਰ ਦੱਸਿਆ ਗਿਆ ਹੈ ਕਿ ਹਰ ਖਾਣੇ ਤੋਂ ਬਾਅਦ ਇਸਨੂੰ ਲਿਆ ਜਾ ਸਕਦਾ ਹੈ। ਪਰ ਇਸ ਵਿਚ ਭੁਨ੍ਹਿਆਂ ਹੋਇਆ ਜ਼ੀਰਾ ਲੈਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਜੇ ਇੱਕਲਾ ਜ਼ੀਰਾ ਹੈ ਤਾਂ ਇਸ ਵਿਚ ਹੋਰ ਮਸਾਲੇ ਵੀ ਪਾਏ ਜਾ ਸਕਦੇ ਨੇ।