ਲਸਣ – ਇਕ ਦਵਾ
ਅੱਜ ਅਸੀਂ ਗੱਲ ਕਰਾਂਗੇ ਲਸਣ ਬਾਰੇ, ਜੋ ਕਿ ਸਿਰਫ ਸਾਡੇ ਹੀ ਘਰਾਂ ਵਿੱਚ ਨਹੀਂ ਸਗੋਂ ਸਾਰੀ ਦੁਨੀਆਂ ਵਿੱਚ ਮਿਲ ਜਾਂਦਾ ਹੈ।
ਆਯੁਰਵੇਦ ਵਿੱਚ ਇਸ ਨੂੰ ਬਹੁਤ ਲਾਭਦਾਇਕ ਦੱਸਿਆ ਗਿਆ ਹੈ। ਚਲੋ ਅੱਜ ਕੁੱਝ ਚਰਚਾ ਲਸਣ ਤੇ ਕੀਤੀ ਜਾਵੇ :
100 ਗ੍ਰਾਮ ਲਸਣ ਵਿੱਚ ਲਗਭਗ 45 ਗ੍ਰਾਮ ਕੈਲੋਰੀ ਹੁੰਦੀ ਹੈ ਤੇ ਇਸ ਵਿੱਚ ਕਾਰਬੋਹਾਈਡਰੇਟ,ਪ੍ਰੋਟੀਨ ਚੰਗੀ ਮਾਤਰਾ ਅਤੇ ਫੈਟ ਬਹੁਤ ਘੱਟ ਮਾਤਰਾ ਵਿੱਚ ਹੁੰਦਾ ਹੈ
ਬਲੱਡ ਪਰੈਸ਼ਰ ਘੱਟ ਕਰਨ ਵਿੱਚ ਲਸਣ ਬਹੁਤ ਉਪਯੋਗੀ ਹੁੰਦਾ ਹੈ।
ਸ਼ੂਗਰ ਘੱਟ ਕਰਨ ਵਿੱਚ ਲਸਣ ਬਹੁਤ ਮਦਦ ਕਰਦਾ ਹੈ।
ਲੀਵਰ ਦੀ ਸੰਭਾਲ ਵਾਸਤੇ ਲਸਣ ਨੂੰ ਬਹੁਤ ਵਧੀਆ ਮੰਨਿਆ ਜਾਂਦਾ ਹੈ।
ਪਰ ਕੁੱਝ ਲੋਕਾਂ ਨੂੰ ਇਸਦੀ ਸੁਗੰਧ ਪਸੰਦ ਨਹੀਂ ਆਂਦੀ, ਬਾਕੀ ਇਸਦੇ ਫਾਇਦੇ ਹੀ ਨੇ ਨੁਕਸਾਨ ਕੋਈ ਨਹੀਂ।
ਲਸਣ ਦੀ ਇੱਕ ਗੰਢੀ ਵਿੱਚੋਂ ਇਸਦੀਆਂ 2-3 ਕੱਚੀਆਂ ਕਲੀਆਂ ਲਈਆਂ ਜਾ ਸਕਦੀਆਂ ਨੇ। ਇਸਨੂੰ ਸੁਕਾ ਕੇ ਪਾਊਡਰ ਬਣਾ ਕੇ ਵੀ ਖਾਧਾ ਜਾ ਸਕਦਾ ਹੈ।
ਇਸਨੂੰ ਕੱਚਾ ਵੀ ਖਾਧਾ ਜਾ ਸਕਦਾ ਹੈ ਤੇ ਹਰ ਸਬਜ਼ੀ ਵਿੱਚ ਤੜਕੇ ਦੇ ਰੂਪ ਵਿੱਚ ਵੀ ਮਿਲਾ ਕੇ ਖਾਧਾ ਜਾ ਸਕਦਾ ਹੈ।
ਤੇਲ ਦੇ ਨਾਲ ਗਰਮ ਕਰਨ ਤੇ ਕਿਸੇ ਵੀ ਦਰਦ ਵਾਲੀ ਜਗ੍ਹਾ ਤੇ ਲਗਾਉਣ ਤੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਮਿਲਦੀ ਹੈ।
ਕੱਚਾ ਲਸਣ ਖਾਣ ਨਾਲ ਸਰਦੀ – ਜ਼ੁਕਾਮ ਦੀ ਰੋਕਥਾਮ ਵਿੱਚ ਵੀ ਮਦਦ ਮਿਲਦੀ ਹੈ।
ਲਸਣ ਕੋਲੈਸਟਰੋਲ ਨੂੰ ਵੀ ਕਾਬੂ ਰੱਖਦਾ ਹੈ ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਰੋਕਣ ਵਿੱਚ ਮਦਦ ਮਿਲਦੀ ਹੈ।
ਕੱਚਾ ਲਸਣ ਖਾਣ ਨਾਲ “ਰੋਗ ਰੋਕੂ ਸ਼ਮਤਾ” ਵੀ ਵੱਧਦੀ ਹੈ।
ਦੰਦਾਂ ਵਿੱਚ ਦਰਦ ਹੋਣ ਤੇ ਇਸਦਾ ਪੇਸਟ ਬਣਾ ਕੇ ਲਗਾਉਣ ਤੇ ਦਰਦ ਵਿੱਚ ਰਾਹਤ ਮਿਲਦੀ ਹੈ।
ਖੂਨ ਪਤਲਾ ਕਰਨ ਵਿੱਚ ਵੀ ਮਦਦ ਕਰਦਾ ਹੈ।
ਜਿਸ ਨੂੰ ਬਲੱਡ ਪ੍ਰੈਸ਼ਰ ਘਟਣ ਦੀ ਸਮੱਸਿਆ ਹੈ ਉਸਨੂੰ ਲਸਣ ਨਹੀਂ ਖਾਣਾ ਚਾਹੀਦਾ ਹੈ।
ਕੱਚੇ ਲਸਣ ਦੀ ਤਸੀਰ ਗਰਮ ਹੁੰਦੀ ਹੈ ਇਸ ਕਰਕੇ ਗਰਭਵਤੀ ਔਰਤਾਂ ਨੂੰ ਇਸਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
ਕੱਚਾ ਲਸਣ ਖਾਲੀ ਪੇਟ ਖਾਣ ਤੋਂ ਬਾਅਦ ਗਰਮ ਚਾਹ ਜਾਂ ਗਰਮ ਪਾਣੀ ਲੈਣਾ ਬਹੁਤ ਹੀ ਫਾਇਦੇਮੰਦ ਹੁੰਦਾ ਹੈ।