ਕੀਵੀ/ Kiwi ਫਲ ਖਾਣ ਦੇ ਫਾਇਦੇ
ਕੀਵੀ/ Kivi ਫਲ ਵਿਚ ਮਿਲਣ ਵਾਲੇ ਤੱਤ :
- ਵਿਟਾਮਿਨ C ਅਤੇ ਵਿਟਾਮਿਨ E ਦੀ ਮਾਤਰਾ ਭਰਪੂਰ ਹੁੰਦੀਂ ਹੈ।
- ਫਾਈਬਰ ਦੀ ਮਾਤਰਾ ਭਰਪੂਰ ਹੁੰਦੀਂ ਹੈ।
- ਕੀਵੀ ਵਿਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਵੀ ਚੰਗੀ ਮਾਤਰਾ ਵਿਚ ਹੁੰਦਾ ਹੈ।
- ਕੀਵੀ ਵਿਚ B12 ਹੁੰਦਾ ਹੈ।
ਕੀਵੀ/ Kivi ਫਲ ਖਾਣ ਦੇ ਫਾਇਦੇ :
- ਜਿਨ੍ਹਾਂ ਨੂੰ ਸਾਹ ਦੀ ਕੋਈ ਵੀ ਬਿਮਾਰੀਂ ਹੋਵੇ ਤਾਂ ਉਹਨਾਂ ਵਾਸਤੇ ਕੀਵੀ ਦਾ ਫਲ ਬਹੁਤ ਫਾਇਦੇਮੰਦ ਹੁੰਦਾ ਹੈ।
- ਚਮੜੀ ਦਾ ਰੰਗ ਜੇ ਕਾਲਾ ਪੈ ਗਿਆ ਹੋਵੇ ਤਾਂ ਕੀਵੀ ਖਣ ਨਾਲ ਰੰਗ ਸਾਫ ਹੁੰਦਾ ਹੈ।
- ਜੇ ਕਿਸੇ ਨੂੰ ਵੀ ਨੀਂਦ ਸਹੀ ਤਰੀਕੇ ਨਾਲ ਨਹੀਂ ਆਉਂਦੀ ਹੈ ਤਾਂ ਕੀਵੀ ਦਾ ਫਲ ਖਣ ਨਾਲ ਨੀਂਦ ਦੀ ਸਮੱਸਿਆ ਤੋਂ ਛੁਟਕਾਰਾ ਮਿਲ ਜਾਂਦਾ ਹੈ।
- ਕੋਲੈਸਟਰੋਲ ਘੱਟ ਰੱਖਣ ਵਿਚ ਕੀਵੀ ਫਲ ਬਹੁਤ ਮਦਦਗਾਰ ਹੁੰਦਾ ਹੈ। ਮਤਲਬ ਕਿ ਦਿਲ ਦੀਆਂ ਬਿਮਾਰੀਆਂ ਵਾਸਤੇ ਬਹੁਤ ਉਪਯੋਗੀ ਹੁੰਦਾ ਹੈ ਕੀਵੀ ਫਲ।
- ਕੀਵੀ ਫਲ ਖਾਣ ਨਾਲ ਖੂਨ ਦੀ ਕਮੀ ਤੋਂ ਬਚਿਆ ਜਾ ਸਕਦਾ ਹੈ।
- ਕੀਵੀ ਸ਼ਰੀਰ ਦੀ ਸੁਸਤੀ ਨੂੰ ਦੂਰ ਕਰਨ ਵਿਚ ਮਦਦ ਕਰਦਾ ਹੈ।
- ਦਿਲ ਦੀ ਧੜਕਣ ਨੂੰ ਵਧਣ ਤੋਂ ਕੀਵੀ ਫਲ ਰੋਕਦਾ ਹੈ।
- ਕੀਵੀ ਫਲ ਕਿਸੇ ਵੀ ਤਰ੍ਹਾਂ ਦੀ ਸਟਰੈੱਸ ਹੋਵ ਤਾਂ ਉਸਨੂੰ ਵੀ ਠੀਕ ਕਰਦਾ ਹੈ।
- ਕੀਵੀ ਫਲ ਪਾਚਣ ਕਿਰਿਆ ਨੂੰ ਠੀਕ ਰੱਖਦਾ ਹੈ। ਪੇਟ ਵਿਚ ਗੈਸ ਬਣਨ ਦੀ ਸਮੱਸਿਆ ਨੂੰ ਦੂਰ ਕਰਦਾ ਹੈ।
- ਵਾਲਾਂ ਦੇ ਝੜਨ ਦੀ ਸਮੱਸਿਆ ਤੋਂ ਛੁਟਕਾਰਾ ਦਵਾਉਣ ਵਿਚ ਕੀਵੀ ਬਹੁਤ ਉਪਯੋਗੀ ਹੁੰਦਾ ਹੈ।
- ਕੀਵੀ ਫਲ ਦਿਮਾਗ ਦੀਆਂ ਨਸਾਂ ਨੂੰ ਠੀਕ ਰੱਖਣ ਅਤੇ ਯਾਦਦਾਸ਼ਤ ਨੂੰ ਠੀਕ ਰੱਖਣ ਵਿੱਚ ਮਦਦ ਕਰਦਾ ਹੈ। ਦਿਮਾਗੀ ਸ਼ਕਤੀ ਨੂੰ ਵੀ ਮਜ਼ਬੂਤ ਕਰਦਾ ਹੈ।
- ਸ਼ਰੀਰ ਦੀ ਰੋਗ ਰੋਕੂ ਸ਼ਮਤਾ ਨੂੰ ਵਧਾਉਂਦਾ ਹੈ। ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਧਾਉਂਦਾ ਹੈ।
- ਕੈਂਸਰ ਦੀ ਰੋਕਥਾਮ ਵਾਸਤੇ ਵੀ ਕੀਵੀ ਫਲ ਬਹੁਤ ਉਪਯੋਗੀ ਹੁੰਦਾ ਹੈ।
Platelets ਘਟਣ ਦੀ ਸਮੱਸਿਆ ਨੂੰ ਤਾਂ ਇਹ ਠੀਕ ਕਰਦਾ ਹੀ ਹੈ, ਜਿਸਨੂੰ ਕਿ ਅਸੀਂ ਸੱਭ ਜਾਣਦੇ ਹੀ ਹਾਂ।।
ਕੀਵੀ ਖਾਣ ਵੇਲੇ ਸਾਵਧਾਨੀਆਂ :
- ਜੇ ਕਿਸੇ ਨੂੰ ਵੀ ਕੋਈ ਗੰਭੀਰ ਬਿਮਾਰੀ ਹੈ ਸਿਰਫ ਉਹ ਹੀ ਇਕ ਦਿਨ ਵਿੱਚ ਕੀਵੀ ਦੇ ਦੋ (2) ਫਲ ਲੈ ਸਕਦਾ ਹੈ। ਜ਼ਿਆਦਾ ਖਾਣ ਦੀ ਜ਼ਰੂਰਤ ਨਹੀਂ ਪੈਂਦੀ।
- ਸਾਧਾਰਨ ਤੌਰ ਤੇ ਸਿਰਫ ਇਕ ਹੀ ਵਰਤਣਾ ਚਾਹੀਦਾ ਹੈ।
ਕੀਵੀ ਫਲ ਖਾਣ ਤੋਂ ਬਾਅਦ ਇਸਦਾ ਅਸਰ ਸੱਤ ਦਿਨ ਤੋਂ ਲੈ ਕੇ ਦਸ ਦਿਨ ਤੱਕ ਹੁੰਦਾ ਹੈ।