ਕਿਸਾਨ ਅੰਦੋਲਨ – ਪੌੜੀ ਦਰ ਪੌੜੀ
4 ਸਤੰਬਰ, 2020 ਨੂੰ ਸੰਸਦ ਵਿਚ ਕਿਸਾਨ ਕਾਨੂੰਨ ਸੰਬੰਧੀ ਆਰਡੀਨੈਂਸ ਪੇਸ਼ ਕੀਤਾ ਗਿਆ।
7 ਸਤੰਬਰ, 2020 ਨੂੰ ਲੋਕਸਭਾ ਵਿਚ ਕਿਸਾਨ ਕਾਨੂੰਨ ਸਬੰਧੀ ਆਰਡੀਨੈਂਸ ਪੇਸ਼ ਕੀਤਾ ਗਿਆ।
20 ਸਤੰਬਰ, 2020 ਨੂੰ ਰਾਜ ਸਭਾ ਵਿਚ ਵੀ ਆਰਡੀਨੈਂਸ ਪਾਸ ਕੀਤਾ ਗਿਆ।
24 ਸਤੰਬਰ, 2020 ਨੂੰ ਰੇਲ ਰੋਕੋ ਅੰਦੋਲਨ, ਪੰਜਾਬ ਵਿਚ ਸ਼ੁਰੂ ਕੀਤਾ ਗਿਆ।
25 ਸਤੰਬਰ, 2020 ਕਿਸਾਨ ਸੰਘਰਸ਼ ਕਮੇਟੀ ਦੇ ਸੱਦੇ ਤੇ ਕਿਸਾਨ ਦਿੱਲੀ ਵੱਲ ਰਵਾਨਾ ਹੋਏ।
27 ਸਤੰਬਰ, 2020 ਨੂੰ ਰਾਸ਼ਟਰੀ ਗਜ਼ਟ ਵਿਚ ਥਾਂ।
14 ਅਕਤੂਬਰ , 2020 ਨੂੰ ਸਰਕਾਰ ਅਤੇ ਕਿਸਾਨਾਂ ਵਿਚ ਗੱਲਬਾਤ ਹੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ। ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਨੇ ਦਿੱਲੀ ਵੱਲ ਨੂੰ ਵਧਣਾ ਸ਼ੁਰੂ ਕਰ ਦਿੱਤਾ।
05 ਦਸੰਬਰ, 2020 ਨੂੰ ਕੇਂਦਰ ਸਰਕਾਰ ਦੀ ਕਿਸਾਨਾਂ ਨਾਲ ਗੱਲਬਾਤ ਹੋਈ, ਪਰ ਕੋਈ ਨਤੀਜਾ ਨਹੀਂ ਨਿਕਲਿਆ। ਉਸ ਵੇਲੇ ਕਿਸਾਨਾਂ ਨੇ ਸਰਕਾਰ ਵਲੋਂ ਦਿੱਤਾ ਗਿਆ ਖਾਣਾ ਵੀ ਨਹੀਂ ਖਾਧਾ।
11 ਦਸੰਬਰ, 2020 ਕਿਸਾਨ ਯੂਨੀਅਨ ਨੇ ਸੁਪਰੀਮ ਕੋਰਟ ਵੱਲ ਰੁੱਖ ਕੀਤਾ।
16 ਦਸੰਬਰ, 2020 ਸੁਪਰੀਮ ਕੋਰਟ ਨੇ ਪੈਨਲ ਬਣਾ ਕੇ ਸਰਕਾਰ ਅਤੇ ਕਿਸਾਨ ਆਗੂਆਂ ਨੂੰ ਸ਼ਾਮਿਲ ਕਰਨ ਦੀ ਪੇਸ਼ਕਸ਼ ਕੀਤੀ।
26 ਜਨਵਰੀ, 2021 ਨੂੰ ਕਿਸਾਨ ਸੰਗਠਨਾਂ ਨੇ ਗਣਤੰਤਰ ਦਿਵਸ ਤੇ ਟਰੈਕਟਰ ਪਰੇਡ ਸੱਦੀ ਸੀ। ਕਿਸਾਨਾਂ ਨੇ ਆਪਣਾ ਦਿੱਤਾ ਹੋਇਆ ਰਸਤਾ ਬਦਲ ਦਿੱਤਾ ਜਿਸ ਕਰਕੇ ਕਿਸਾਨਾਂ ਤੇ ਲਾਠੀ ਚਾਰਜ ਵੀ ਹੋਇਆ।
06 ਫਰਵਰੀ, 2021 ਨੂੰ ਸਾਰੇ ਦੇਸ਼ ਵਿਚ ਕਿਸਾਨਾਂ ਵਲੋਂ ਚੱਕਾ ਜਾਮ ਕੀਤਾ ਗਿਆ।
05 ਜੂਨ, 2021 ਨੂੰ ਕਿਸਾਨਾਂ ਨੇ ਕ੍ਰਾਂਤੀਕਾਰੀ ਦਿਵਸ ਦੇ ਰੂਪ ਵਿਚ ਮਨਾਉਣ ਦਾ ਐਲਾਨ ਕੀਤਾ।
28 ਅਗਸਤ, 2021 ਨੂੰ ਹਰਿਆਣਾ ਵਿਚ ਕਿਸਾਨਾਂ ਉੱਤੇ ਲਾਠੀਚਾਰਜ ਕੀਤਾ ਗਿਆ।
29 ਅਕਤੂਬਰ, 2021 ਨੂੰ ਸੁਪਰੀਮ ਕੋਰਟ ਦੇ ਦਖ਼ਲ ਤੋਂ ਬਾਅਦ ਗ਼ਾਜ਼ੀਪੁਰ ਤੋਂ ਬੈਰੀਕੇਡ ਹਟਣੇ ਹੋਏ ਸ਼ੁਰੂ।
19 ਨਵੰਬਰ 2021 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦਾ ਐਲਾਨ ਕੀਤਾ।
Loading Likes...