ਕੀ ਲੱਭਦਾ ਏਂ
ਕੀ ਲੱਭਦਾ ਏਂ ਜ਼ਿੰਦਗੀ ਦੀ ਦੌੜ ਵਿੱਚੋਂ
ਇੱਥੇ ਕਿਸੇ ਨੂੰ ਕੁਝ ਲੱਭਿਆ ਨਹੀਂ।
ਸਾਰੇ ਆ ਗਏ, ਆ ਕੇ ਤੁਰ ਗਏ
ਕੁਝ ਹਾਸਲ ਨਹੀਂ ਹੋਇਆ ਇਸ ਖੇਲ ਵਿੱਚੋਂ।
ਜਿੰਨੀ ਮਰਜ਼ੀ ਕੋਸ਼ਿਸ਼ ਕਰ ਲੈ
ਕੁਝ ਨਹੀਂ ਮਿਲਣਾ ਇਸ ਖੇਲ ਵਿੱਚੋਂ।
ਆਪਣਿਆਂ ਨੂੰ ਛੱਡ, ਦੂਜਿਆਂ ਤੋਂ ਵੀ ਕੋਈ
ਨਾ ਰੱਖ ਖਵਾਇਸ਼, ਸੱਭ ਕੱੱਢਦੇ ਭੁਲੇਖੇ ਦਿਲਾਂ ਵਿੱਚੋਂ।
ਇੱਕਲਾ ਆਇਆਂ ਇੱਕਲਾ ਚਲਣਾ
ਪੈਣਾ ਛੱਡਣਾ ਸਾਥ ਸੱਭ ਖੇਲ ਵਿੱਚੋਂ।
ਪੈਣਾ ਛੱਡਣਾ ਸਾਥ ਇਸ ਖੇਲ ਵਿੱਚੋਂ।