ਖੁਬਾਨੀ ਇਕ ਗੁਣਕਾਰੀ ਫਲ/ Apricot is a healthy fruit :
ਇਹ ਇਕ ਗਿਟਕ ਵਾਲਾ ਫਲ ਹੁੰਦਾ ਹੈ। ਇਸ ਨੂੰ ਕੱਚਾ ਅਤੇ ਸੁੱਕੇ ਮੇਵੇ ਦੋਵੇਂ ਹੀ ਰੂਪਾਂ ਵਿਚ ਖਾਧਾ ਜਾ ਸਕਦਾ ਹੈ। ਇਹ ਪੌਸ਼ਟਿਕਤਾ ਨਾਲ ਭਰਪੂਰ ਹੋਣ ਦੇ ਕਾਰਨ ਸਿਹਤ ਦੀ ਦ੍ਰਿਸ਼ਟੀ ਤੋਂ ਵੀ ਚੰਗੀ ਹੈ। ਆਯੁਰਵੇਦ ਵਿਚ ਖੁਬਾਨੀ ਦੀ ਵਰਤੋਂ ਔਸ਼ਧੀ ਦੇ ਰੂਪ ਵਿਚ ਜ਼ਿਆਦਾ ਮਾਤਰਾ ਵਿਚ ਕੀਤੀ ਜਾਂਦੀ ਹੈ/ In Ayurveda, apricot is widely used as a medicine. ਅੱਜ ਅਸੀਂ ਖੁਬਾਨੀ ਇਕ ਗੁਣਕਾਰੀ ਫਲ/ Apricot is a healthy fruit ਕਿਉਂ ਹੈ ਇਸ ਬਾਰੇ ਚਰਚਾ ਕਰਾਂਗੇ।
ਖੁਬਾਨੀ ਕੀ ਹੈ ?/ What is apricot ?
ਖੁਬਾਨੀ ਦਾ ਵਨਸਪਤਿਕ ਨਾਂ ‘ਪਰੂਨਸ ਆਰਮੀਨਿਆਕਾ’/ Prunes Armeniaca ਹੈ। ਇਸ ਨੂੰ ਅੰਗਰੇਜ਼ੀ ਵਿਚ ਐਪ੍ਰੀਕਾਟ/ apricot ਕਹਿੰਦੇ ਹਨ ਅਤੇ ਸੰਸਕ੍ਰਿਤੀ ਵਿਚ ਇਸ ਦਾ ਨਾਂ ਉਰੂਮਾਣ ਹੈ।
ਖੁਬਾਨੀ ਦਾ ਜਿਕਰ ਆਯੁਰਵੇਦ ਵਿਚ ਵੀ ‘ਚ ਬਾਦਾਮ, ਅਖਰੋਟ ਆਦਿ ਮੇਵੇ ਫਲਾਂ ਨਾਲ ਕੀਤਾ ਗਿਆ ਹੈ। ਇਹ ਦੇਖਣ ਨੂੰ ਆੜੂ ਵਰਗੇ ਫਲ ਵਰਗਾ ਹੁੰਦਾ ਹੈ ਪਰ ਇਸਦਾ ਛਿਲਕਾ ਥੋੜ੍ਹਾ ਖੁਰਦੁਰਾ ਅਤੇ ਮੁਲਾਇਮ ਹੁੰਦਾ ਹੈ।
ਆਯੁਰਵੇਦ ਦੇ ਅਨੁਸਾਰ ਖੁਬਾਨੀ ਮਿੱਠਾ ਅਤੇ ਗਰਮ ਤਾਸੀਰ ਦਾ ਫਲ ਹੈ/ According to Ayurveda, apricot is a sweet and warm fruit. ਖੁਬਾਨੀ ਦੇ ਗੁਣਾਂ ਕਾਰਨ ਇਹ ਵਾਤ ਅਤੇ ਕਫ ਨੂੰ ਘੱਟ ਕਰਨ ਦੇ ਨਾਲ ਕਮਜ਼ੋਰੀ ਦੂਰ ਕਰਨ ਵਿਚ ਸਹਾਈ ਹੈ। ਖੁਬਾਨੀ ਸ਼ੁਕਰਾਣੂਆਂ ਦੀ ਕੁਆਲਿਟੀ ਅਤੇ ਗਿਣਤੀ ਵਧਾਉਣ ਵਿੱਚ ਵੀ ਮਦਦ ਕਰਦੀ ਹੈ।
ਖੁਬਾਨੀ ਲੰਬੀ ਉਮਰ ਦਾ ਰਾਜ਼/ Apricot, The secret of longevity :
ਪਾਕਿਸਤਾਨ ਦੀ ਹੁੰਜਾ ਘਾਟੀ ਵਿਚ ਰਹਿਣ ਵਾਲੀਆਂ ਔਰਤਾਂ 80 ਸਾਲ ਦੀ ਉਮਰ ਵਿਚ ਵੀ 30 – 40 ਸਾਲ ਦੀਆਂ ਲਗਦੀਆਂ ਹਨ ਜਦਕਿ ਮਰਦ ਵੀ ਆਪਣੀ ਉਮਰ ਤੋਂ ਘੱਟ ਉਮਰ ਦੇ ਲਗਦੇ ਹਨ। ਕਹਿੰਦੇ ਹਨ ਕਿ ਇਥੇ ਦੇ ਲਕੋ ਔਸਤਨ 120 ਸਾਲ ਦੀ ਉਮਰ ਹੰਢਾਉਂਦੇ ਹਨ। ਇਨ੍ਹਾਂ ਦੀ ਲੰਮੀ ਉਮਰ ਦਾ ਰਾਜ਼ ਵੀ ਖੁਬਾਨੀ ਖਾਣ ਨੂੰ ਮੰਨਿਆ ਜਾ ਰਿਹਾ ਹੈ।
ਖੁਬਾਨੀ ਦੇ ਫਾਇਦੇ ਅਤੇ ਸੇਵਨ ਦਾ ਤਰੀਕਾ/ Benefits of apricots and the method of consumption :
ਖੁਬਾਨੀ/ Apricot ਆਨਲਾਈਨ/ Online ਖਰੀਦਣ ਵਾਸਤੇ ਇੱਥੇ 👉Click👈 ਕਰੋ।
ਖੁਬਾਨੀ ਵਿਚ ਮਿਲਣ ਵਾਲੇ ਤੱਤ :
ਖੁਬਾਨੀ ‘ਚ ਵਿਟਾਮਿਨ ‘ਏ’ , ਵਿਟਾਮਿਨ ‘ਸੀ’ , ਵਿਟਾਮਿਨ ‘ਈ’ , ਪੋਟਾਸ਼ੀਅਮ, ਮੈਗਨੀਜ, ਮੈਗੀਨੀਸ਼ਅਮ ਵਰਗੇ ਬਹੁਤ ਸਾਰੇ ਪੌਸ਼ਟਿਕ ਗੁਣ ਹੁੰਦੇ ਹਨ। ਇਸ ਦੇ ਫਲ ਦੇ ਸੇਵਨ ਨਾਲ ਸਿਹਤ ਨੂੰ ਫਾਇਦਾ ਤਾਂ ਹੁੰਦਾ ਹੀ ਹੈ, ਇਸ ਦੇ ਰੁੱਖ ਤੇ ਲੱਗਣ ਵਾਲੇ ਫੁੱਲ, ਪੱਤੇ ਅਤੇ ਬੀਜ ਵੀ ਫਾਇਦੇਮੰਦ ਹੁੰਦੇ ਹਨ।
ਕਮਜ਼ੋਰੀ ਨੂੰ ਖੁਬਾਨੀ ਕਰੇ ਦੂਰ/ Weakness eliminates by apricots :
ਇਸ ਦਾ ਰੋਜ਼ ਸੇਵਨ ਕਰਨ ਨਾਲ ਕਮਜ਼ੋਰੀ ਘੱਟ ਹੁੰਦੀ ਹੈ ਅਤੇ ਸਰੀਰ ਦੀ ਤਾਕਤ ਵੱਧਦੀ ਹੈ।
ਭਾਰਤ ਦੇ ਹਿਮਾਲਯ ਖੇਤਰਾਂ ਵਿਚ ਖੁਬਾਨੀ ਦਾ ਤੇਲ ਕਾਫੀ ਵਰਤਿਆ ਜਾਂਦਾ ਹੈ। ਕਮਜ਼ੋਰੀ ਦੂਰ ਕਰਨ ਲਈ 1 ਚੱਮਚ ਤੇਲ ਨੂੰ ਦੁੱਧ ‘ਚ ਪਾ ਕੇ ਪੀਣਾ ਚਾਹੀਦਾ ਹੈ।
ਖਾਂਸੀ ‘ਚ ਖੁਬਾਨੀ ਦੇ ਫ਼ਾਇਦੇ/ The benefits of apricot in cough :
ਇਸ ਦੇ ਫੁੱਲ ਦੇ ਚੂਰਨ ‘ਚ ਕਾਲੀ ਮਿਰਚ ਅਤੇ ਅਦਰਕ ਮਿਲਾ ਕੇ ਕਾੜ੍ਹਾ ਬਣਾ ਕੇ ਪੀਣ ਨਾਲ ਖਾਂਸੀ ਅਤੇ ਸਾਹ ਲੈਣ ‘ਚ ਜੋ ਅਸੁਵਿਧਾ ਹੁੰਦੀ ਹੈ, ਉਸ ਤੋਂ ਆਰਾਮ ਮਿਲਦਾ ਹੈ।
ਕੰਨ ਦਰਦ ਵਿਚ ਰਾਹਤ/ Relieving ear pain :
ਇਕ – ਦੋ ਬੂੰਦਾਂ ਖੁਬਾਨੀ ਦੇ ਬੀਜ ਦਾ ਤੇਲ ਕੰਨ ‘ਚ ਪਾਉਣ ਨਾਲ ਕੰਨ ਦੇ ਦਰਦ ਤੋਂ ਰਾਹਤ ਮਿਲਦੀ ਹੈ।
ਦਸਤ ਲੱਗ ਜਾਣ ਤੇ ਖੁਬਾਨੀ ਦੇ ਫਾਇਦੇ/ Benefits of apricot in case of diarrhea :
ਦਸਤ ਨੂੰ ਰੋਕਣ ਲਈ ਖੁਬਾਨੀ ਦੇ ਬੀਜ਼ ਦਾ ਕਾੜ੍ਹਾ ਬਣਾ ਕੇ 15 – 20 ਮਿ. ਲੀ. ਮਾਤਰਾ ਵਿਚ ਪੀਣ ਨਾਲ ਦਸਤ ਵਿਚ ਲਾਭ ਹੁੰਦਾ ਹੈ।
ਵਾਰ – ਵਾਰ ਪਿਆਸ ਲੱਗਣ ਦੀ ਸਮੱਸਿਆ ਤੋਂ ਰਾਹਤ/ Relief from the problem of frequent thirst :
ਵਧੇਰੇ ਕਿਸੇ ਦਵਾਈ ਦੇ ਸਾਈਡ ਇਫੈਕਟ ਦੇ ਕਾਰਨ ਜਾਂ ਕਿਸੇ ਬੀਮਾਰੀ ਦੇ ਲੱਛਣ ਦੇ ਰੂਪ ਵਿਚ ਵਾਰ – ਵਾਰ ਪਿਆਸ ਲੱਗਣ ਦੀ ਸਮੱਸਿਆ ਹੋ ਸਕਦੀ ਹੈ। ਇਥੋਂ ਤਕ ਕਿ ਮੇਨੋਪਾਜ/ Menopause ਦੇ ਕਾਰਨ ਵੀ ਗਲਾ ਵਾਰ – ਵਾਰ ਸੁੱਕਣ ਲੱਗਦਾ ਹੈ। ਖੁਬਾਨੀ ਦਾ ਸੇਵਨ ਕਰਨ ਨਾਲ ਜ਼ਿਆਦਾ ਪਿਆਸ ਲੱਗਣੀ ਘੱਟ ਹੁੰਦੀ ਹੈ।
ਗਠੀਏ ਦੇ ਦਰਦ ਤੋਂ ਰਾਹਤ/ Arthritis pain relief :
ਖੁਬਾਨੀ ਦੇ ਸੇਵਨ ਨਾਲ ਇਸ ਦਰਦ ਤੋਂ ਹੋਣ ਵਾਲੀ ਪਰੇਸ਼ਾਨੀ ਕੁਝ ਹੱਦ ਤਕ ਘੱਟ ਕੀਤੀ ਜਾ ਸਕਦੀ ਹੈ।
ਅਲਸਰ ਵਿਚ ਖੁਬਾਨੀ ਦੇ ਫਾਇਦੇ/ Benefits of apricots in ulcers :
ਖੁਬਾਨੀ ਬੀਜ ਦੇ ਤੇਲ ਨੂੰ ਲਗਾਉਣ ਨਾਲ ਜਲਨ ਨਾਲ ਜੋ ਜ਼ਖਮ ਜਾਂ ਅਲਸਰ ਵਰਗਾ ਹੁੰਦਾ ਹੈ, ਉਸ ਤੋਂ ਆਰਾਮ ਮਿਲਦਾ ਹੈ।
ਡ੍ਰਾਈ ਸਕਿਨ ‘ਚ ਖੁਬਾਨੀ ਦੀ ਵਰਤੋਂ ਨਾਲ ਲਾਭ/ Benefits of using apricots in dry skin :
ਖੁਬਾਨੀ ਦੇ ਤੇਲ ਦੀ ਵਰਤੋਂ ਨਾਲ ਸਕਿਨ ਦੀ ਖੁਸ਼ਕੀ ਘੱਟ ਹੁੰਦੀ ਹੈ ਅਤੇ ਇਹ ਕੋਮਲ ਹੋ ਜਾਂਦੀ ਹੈ।
ਖੁਬਾਨੀ ਦੇ ਤੇਲ ਦੀ ਮਾਲਿਸ਼ ਕਰਨ ਨਾਲ ਸਰੀਰਕ ਕਮਜ਼ੋਰੀ ਅਤੇ ਜੋੜਾਂ ਦਾ ਦਰਦ ਵਿਚ ਵੀ ਲਾਭ ਹੁੰਦਾ ਹੈ।
ਸਿਹਤ ਨਾਲ ਸੰਬੰਧਿਤ ਹੋਰ ਵੀ ਬਹੁਤ ਕੁੱਝ ਜਾਨਣ ਲਈ ਤੁਸੀਂ ਇਸ ਲਾਈਨ/ line ਤੇ click ਕਰ ਸਕਦੇ ਹੋ।
Loading Likes...