ਦਿਲ ਨੂੰ ਰੱਖੋ ਤੰਦਰੁਸਤ/ Keep the heart healthy
ਅੱਜ ਅਸੀਂ “ਦਿਲ ਨੂੰ ਰੱਖੋ ਤੰਦਰੁਸਤ/ Keep the heart healthy” ਉੱਤੇ ਚਰਚਾ ਕਰਾਂਗੇ।
ਅੱਜ ਦੇ ਸਮੇਂ ਵਿਚ ਬਹੁਤੇ ਲੋਕ ਦਿਲ ਦੇ ਰੋਗਾਂ ਤੋਂ ਪੀੜਤ ਹਨ।
ਉੱਤਰ ਭਾਰਤ ਦੇ ਲੋਕਾਂ ਵਿਚ ਦਿਲ ਨਾਲ ਸੰਬੰਧਿਤ ਬਿਮਾਰੀਆਂ ਕੁਝ ਜ਼ਿਆਦਾ ਹੀ ਹਨ।
ਦਿਲ ਦੀਆਂ ਬਿਮਾਰੀਆਂ ਦੇ ਕਾਰਣ :
ਇਸਦੇ ਕਈ ਕਾਰਣ ਹਨ। ਜਿਵੇੰ ਕਿ ਵਾਤਾਵਰਣ ਦੀ ਸਥਿਤੀ, ਜੈਨੇਟਿਕਸ, ਗਤੀਹੀਣ ਜੀਵਨਸ਼ੈਲੀ, ਭੋਜਨ, ਤੰਬਾਕੂ ਦਾ ਇਸਤੇਮਾਲ ਅਤੇ ਸਰੀਰਕ ਗਤੀਵਿਧੀ ਦੀ ਕਮੀ ਆਦਿ।
ਭੋਜਨ ਹਮੇਸ਼ਾ ਦਿਲ ਨੂੰ ਸਿਹਤਮੰਦ ਰੱਖਣ ਵਾਲਾ ਸ਼ਾਕਾਹਾਰੀ ਭੋਜਨ ਹੋਵੇ ਅਤੇ ਚਿਕਨਾਈ ਵਿਚ ਬਹੁਤ ਘੱਟ ਹੋਣਾ ਚਾਹੀਦਾ ਹੈ। ਨੁਕਸਾਨਦੇਹ ਭੋਜਨ ਤੋਂ ਜਿੰਨਾ ਹੋ ਸਕੇ ਬਚਣਾ ਚਾਹੀਦਾ ਹੈ। ਅਤੇ ਤੰਬਾਕੂ ਤੋਂ ਪਰਹੇਜ਼ ਤਾਂ ਲਾਜ਼ਮੀ ਹੁੰਦਾ ਹੈ।
ਖਾਣਾ ਬਣਾਉਣ ਵੇਲੇ ਸਾਵਧਾਨੀ :
ਜਿੰਨਾ ਹੋ ਸਕੇ ਨਾਨ – ਸਟਿਕ ਪੈਨ ਦਾ ਇਸਤੇਮਾਲ ਕਰਨਾ ਚਾਹੀਦਾ ਹੈ ਅਤੇ ਖਾਣਾ ਵੀ ਬਿਨਾਂ ਘਿਓ, ਤੇਲ ਤੋਂ ਹੋਣਾ ਚਾਹੀਦਾ ਹੈ।
ਮਿੱਠੀਆਂ ਚੀਜ਼ਾਂ ਦਾ ਪਰਹੇਜ਼ :
ਬਹੁਤ ਜ਼ਿਆਦਾ ਮਿੱਠੇ ਪਦਾਰਥ ਜਿਵੇਂ ਮਠਿਆਈ ਦਾ ਪਰਹੇਜ਼ ਕਰੋ। ਦੁੱਧ ਦਾ ਲੋਅ ਫੈਟ ਹੋਣਾ ਬਹੁਤ ਜ਼ਰੂਰੀ ਹੈ।
ਬਾਰ – ਬਾਰ ਖਾਣਾ :
ਚਾਰ ਜਾਂ ਪੰਜ ਵਾਰ ਘੱਟ ਮਾਤਰਾ ਵਿਚ ਖਾਣਾ ਖਾਓ, ਵਿਟਾਮਿਨ, ਮਿਨਰਲਸ, ਸਪਲੀਮੈਂਟਸ, ਭਰਪੂਰ ਮਾਤਰਾ ਵਿਚ ਲਓ। ਫਲ ਤੇ ਸਬਜ਼ੀਆਂ ਫਾਇਦੇਮੰਦ ਹੁੰਦੀਆਂ ਹਨ, ਜੋ ਵਿਟਾਮਿਨ ਤੇ ਮਿਨਰਲਸ ਦਾ ਉੱਤਮ ਸਰੋਤ ਹਨ।
ਕਬਜ਼ ਤੋਂ ਬਚਾਅ ਜ਼ਰੂਰੀ :
ਕਬਜ਼ ਤੋਂ ਬਚਣ ਲਈ ਕਣਕ, ਛੋਲੇ ਤੇ ਸੋਇਆਬੀਨ ਦਾ ਆਟਾ, ਦਾਲਾਂ, ਮਟਰ ਤੇ ਫਲੀਆਂ, ਫਲ, ਮੇਵਿਆਂ ਦਾ ਸੇਵਨ ਕਰਨਾ ਚਾਹੀਦਾ ਹੈ। ਕਬਜ਼ ਤੋਂ ਬਚਣ ਲਈ ਤ੍ਰਿਫਲਾ ਚੂਰਨ ਵੀ ਵਰਤਿਆ ਜਾ ਸਕਦਾ ਹੈ।
ਤਰਲ ਪਦਾਰਥਾਂ ਦਾ ਸੇਵਨ :
ਰੋਜ਼ਾਨਾ ਘੱਟੋ – ਘੱਟ 8 ਗਲਾਸ ਪਾਣੀ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਜੂਸ, ਸੂਪ ਅਤੇ ਦੁੱਧ ਵਰਗੇ ਤਰਲ ਪਦਾਰਥਾਂ ਦਾ ਵੀ ਸੇਵਨ ਬਹੁਤ ਜ਼ਰੂਰੀ ਹੁੰਦਾ ਹੈ।
ਹਰੀਆਂ ਪੱਤੇਦਾਰ ਸਬਜ਼ੀਆਂ ਦਾ ਸੇਵਨ :
ਨਾਲ ਹੀ ਹਰੀਆਂ ਪੱਤੇਦਾਰ ਸਬਜ਼ੀਆਂ, ਟਮਾਟਰ, ਕੇਲਾ, ਆਲੂ ਵਰਗੀਆਂ ਸਬਜ਼ੀਆਂ ਦਾ ਸੇਵਨ ਕਰੋ। ਨਾਲ ਹੀ ਰੈਗੂਲਰ ਜਾਂਚ, ਵਜਨ ਘੱਟ ਰੱਖਣਾ ਅਤੇ ਤਣਾਅ ਮੁਕਤ ਜੀਵਨਸ਼ੈਲੀ ਨੂੰ ਬਣਾਏ ਰੱਖਣ ਲਈ ਪੈਦਲ ਤੁਰਨਾ ਅਤੇ ਯੋਗ ਕਰਨਾ ਫਾਇਦੇਮੰਦ ਹੁੰਦਾ ਹੈ।
ਸਿਹਤਮੰਦ ਜੀਵਨਸ਼ੈਲੀ ਨਿਸ਼ਚਿਤ ਰੂਪ ਨਾਲ ਦਿਲ ਦੇ ਰੋਗਾਂ ਵਿੱਚ ਕਮੀ ਲਿਆ ਸਕਦੀ ਹੈ।
ਸੋਧ ਦਾ ਜ਼ਿਕਰ :
ਇਕ ਸੋਧ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਜਦੋਂ ਤੁਸੀਂ ਲੋਕਾਂ ਦੇ ਪ੍ਰਤੀ ਦੋਸਤਾਨਾ ਅਤੇ ਪ੍ਰੇਮਪੂਰਨ ਮਹਿਸੂਸ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਦਿਲ ਚੱਕਰ ਖੁੱਲ੍ਹਿਆ ਹੋਇਆ ਸੰਤੁਲਿਤ ਹੁੰਦਾ ਹੈ। ਜਦੋਂ ਤੁਸੀਂ ਦੁੱਖ, ਇਕੱਲਾਪਣ ਜਾਂ ਅਸਮਾਜਿਕ ਮਹਿਸੂਸ ਕਰ ਰਹੇ ਹੁੰਦੇ ਹੋ ਤਾਂ ਤੁਹਾਡਾ ਦਿਲ ਚੱਕਰ ਬਲਾਕ ਹੋ ਜਾਂਦਾ ਹੈ।
ਇਸ ਲਈ ਖੁੱਲ ਕੇ ਜੀਓ। ਜ਼ਿੰਦਗੀ ਦਾ ਮਜ਼ਾ ਲਵੋ। ਵਧੀਆ ਤਰੀਕੇ ਨਾਲ ਬਣਾਇਆ, ਵਧੀਆ ਖਾਓ। ਜਿੰਨਾ ਹੋ ਸਕੇ ਪਾਣੀ ਪੀਓ।
Loading Likes...