‘ਕੜ੍ਹੀ ਪੱਤਾ’ ਇੱਕ, ਗੁਣ ਅਨੇਕ/ ‘Curdy leaf’ has many properties
ਸਾਡੀ ਰਸੋਈ ਵਿੱਚ ਬਹੁਤ ਸਾਰੇ ਮਸਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਨਾ ਸਿਰਫ ਖਾਣੇ ਦਾ ਸਵਾਦ ਵਧਾਉਂਦੇ ਹਨ ਸਗੋਂ ਸਿਹਤ ਦੇ ਲਈ ਵੀ ਲਾਭਦਾਇਕ ਹੁੰਦੇ ਹਨ। ਇਨ੍ਹਾਂ ‘ਚੋਂ ਇਕ ਹੈ ਕੜੀ ਪੱਤਾ। ਅੱਜ ਅਸੀਂ ‘ਕੜ੍ਹੀ ਪੱਤਾ’ ਦੇ ਗੁਣਾ ਬਾਰੇ ਜਾਣਕਾਰੀ ਦੇਵਾਂਗੇ। ਇਸੇ ਜਾਣਕਾਰੀ ਨੂੰ ਧਿਆਨ ਵਿੱਚ ਰੱਖ ਕੇ ਅੱਜ ਅਸੀਂ ‘ਕੜ੍ਹੀ ਪੱਤਾ‘ ਇੱਕ, ਗੁਣ ਅਨੇਕ/ ‘Curdy leaf‘ has many properties, ਵਿਸ਼ੇ ਉੱਤੇ ਚਰਚਾ ਕਰਾਂਗੇ।
ਕੜ੍ਹੀ ਪੱਤੇ ਦੇ ਵੱਖ – ਵੱਖ ਨਾਮ/ Different names of curry leaves :
ਇਸ ਨੂੰ ਕੜ੍ਹੀ ਪੱਤਾ ਅਤੇ ਮਿੱਠੀ ਨਿੰਮ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਅੰਗ੍ਰੇਜ਼ੀ ਵਿਚ ਇਸ ਨੂੰ ‘ਕਰੀ ਲੀਫ’ ਅਤੇ ਸੰਸਕ੍ਰਿਤ ਵਿਚ ‘ਕ੍ਰਿਸ਼ਨਾ ਨਿੰਬਾ’ ਕਿਹਾ ਜਾਂਦਾ ਹੈ।
ਕੜ੍ਹੀ ਪੱਤੇ ਵਿੱਚ ਪਾਏ ਜਾਣ ਵਾਲੇ ਤੱਤ/ Ingredients found in curry leaves :
ਕੜ੍ਹੀ ਪੱਤੇ ਵਿਚ ਕੈਲਸ਼ੀਅਮ, ਫਾਸਫੋਰਸ, ਆਇਰਨ, ਵਿਟਾਮਿਨ ‘ਸੀ’ ਅਤੇ ਵਿਟਾਮਿਨ ‘ਏ’/ Calcium, Phosphorus, Iron, Vitamin C and Vitamin A ਵਰਗੇ ਪੋਸ਼ਕ ਤੱਤ ਪਾਏ ਜਾਂਦੇ ਹਨ। ਇਸ ਵਿਚ ਸਿਟ੍ਰਸ ਦੇ ਨਾਲ ਸੁੰਗਧਿਤ ਗੁਣ ਅਤੇ ਇਕ ਵੱਖਰਾ ਸਵਾਦ ਹੁੰਦਾ ਹੈ।
ਕੜ੍ਹੀ ਪੱਤੇ ਦੀ ਖਾਣੇ ਵਿੱਚ ਵਰਤੋਂ/ Use of curry leaves in food :
ਕੜ੍ਹੀ ਪੱਤੇ ਦੀ ਵਰਤੋਂ ਆਮ ਤੌਰ ਤੇ ਭਾਰਤੀ ਪਕਵਾਨਾਂ ਵਿਚ ਖੁਸ਼ਬੂ ਤੇ ਸਵਾਦ ਵਧਾਉਣ ਲਈ ਕੀਤੀ ਜਾਂਦੀ ਹੈ। ਕੜ੍ਹੀ ਪੱਤਾ ਖਾਣੇ ਦੇ ਸਵਾਦ ਨੂੰ ਵਧਾਉਣ ਦਾ ਕੰਮ ਕਰਦਾ ਹੈ। ਦੱਖਣ ਭਾਰਤ ਦੇ ਵਧੇਰੇ ਖਾਣੇ ਵਿਚ ਕੜ੍ਹੀ ਪੱਤੇ ਦੀ ਵਰਤੋਂ ਕੀਤੀ ਜਾਂਦੀ ਹੈ ਪਰ ਕੀ ਤੁਹਾਨੂੰ ਪਤਾ ਹੈ ਖਾਣੇ ਵਿਚ ਸਵਾਦ ਵਧਾਉਣ ਦੇ ਇਲਾਵਾ ਕੜੀ ਪੱਤੇ ਦੇ ਹੋਰ ਵੀ ਫਾਇਦੇ ਹਨ, ਜਿਵੇਂ ਕਿ ਕੜ੍ਹੀ ਪੱਤਾ ਕਈ ਸਿਹਤ ਸਮੱਸਿਆਵਾਂ ਦਾ ਇਲਾਜ ਕਰਨ ਦੇ ਨਾਲ – ਨਾਲ ਖੂਬਸੂਰਤੀ ਲਾਭ ਵੀ ਪ੍ਰਦਾਨ ਕਰਦਾ ਹੈ।
ਸਿਹਤ ਨੂੰ ਹੋਰ ਵਧੀਆ ਬਣਾਉਣ ਲਈ ਇੱਥੇ 👉 CLICK ਕਰੋ।
ਕੜ੍ਹੀ ਪੱਤੇ ਦੇ ਦਵਾਈਯੁਕਤ ਗੁਣ/ Medicinal properties of curry leaves :
ਆਯੁਰਵੇਦ ਦੇ ਅਨੁਸਾਰ ਕੜ੍ਹੀ ਪੱਤੇ ਵਿਚ ਅਜਿਹੇ ਸਿਹਤ ਭਰਪੂਰ ਗੁਣ ਪਾਏ ਜਾਂਦੇ ਹਨ ਜੋ ਕਈ ਰੋਗਾਂ ਨੂੰ ਜੜ੍ਹ ਤੋਂ ਖਤਮ ਕਰ ਸਕਦੇ ਹਨ। ਇਸ ਵਿਚ ਮੌਜੂਦ ਕੁਝ ਅਹਿਮ ਦਵਾਈਯੁਕਤ ਗੁਣ ਹੇਠਾਂ ਦੱਸੇ ਅਨੁਸਾਰ ਹਨ :
1. ਐਂਟੀਬੈਕਟੀਰੀਅਲ/ Antibacterial (ਬੈਕਟੀਰੀਅਲ ਇਨਫੈਕਸ਼ਨ ਨੂੰ ਖਤਮ ਕਰਨ ਵਾਲਾ)
2. ਐਂਟੀਆਕਸੀਡੈਂਟ/ Antioxidant (ਮੁਕਤ ਕਣਾਂ ਦੇ ਪ੍ਰਭਾਵ ਨੂੰ ਘੱਟ ਕਰਨ ਵਾਲਾ)
3. ਐਂਟੀਹਾਇਪਰਟੇਨਸਿਵ/ Antihypertensive (ਵਧੇ ਹੋਏ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਾਲਾ )
4. ਕੋਲੈਸਟ੍ਰਾਲ ਲੋਵੇਟਿੰਗ ਇਫੈਕਟ/ Cholesterol lowering effect ( ਕੋਲੈਸਟ੍ਰੋਲ ਨੂੰ ਘੱਟ ਕਰਨ ਵਾਲਾ)
5. ਐਂਟੀਡਾਇਬਟਿਕ/ Antidiabetic (ਬਲੱਡ ਸ਼ੂਗਰ ਨੂੰ ਘੱਟ ਕਰਨ ਵਾਲਾ)
6. ਐਂਟੀ ਇੰਫਲਾਮੈਟ੍ਰੀ/ Anti-inflammatory (ਸਰੀਰ ਵਿਚ ਸੋਜ ਨੂੰ ਘੱਟ ਕਰਨ ਵਾਲਾ)
ਕੜ੍ਹੀ ਪੱਤੇ ਦੀ ਵਰਤੋਂ ਸਹੀ ਤਰੀਕੇ ਅਤੇ ਸਹੀ ਮਾਤਰਾ ਵਿੱਚ ਕਰਨ ਨਾਲ ਕੜੀ ਪੱਤੇ ਦੇ ਫਾਇਦੇ ਆਸਾਨੀ ਨਾਲ ਮਿਲ ਸਕਦੇ ਹਨ ਅਤੇ ਸਾਡੇ ਸਰੀਰ ਨੂੰ ਕਈ ਢੰਗ ਨਾਲ ਫਾਇਦਾ ਦਿੰਦਾ ਹੈ।
ਕੜ੍ਹੀ ਪੱਤਾ ਰੋਗ – ਰੋਕੂ ਸਮੱਰਥਾ ਨੂੰ ਵਧਾਉਣ ਵਿੱਚ ਮਦਦਗਾਰ/ Curry leaves Helpful in boosting immunity :
- ਕੜ੍ਹੀ ਪੱਤੇ ਵਿਚ ਖਾਸ ਤੱਤ ਪਾਏ ਜਾਂਦੇ ਹਨ ਜੋ ਸਰੀਰ ਵਿਚ ਐਂਟੀਆਕਸੀਡੈਂਟ ਦੇ ਰੂਪ ਵਿਚ ਕੰਮ ਕਰਦੇ ਹਨ।
- ਕੜੀ ਪੱਤਾ ਸਰੀਰ ਨੂੰ ਜੈਨੇਟਿਕ ਮਿਊਟੇਸ਼ਨ ਵਰਗੀਆਂ ਸਮੱਸਿਆਵਾਂ ਨਾਲ ਲੜਣ ਵਿਚ ਵੀ ਮਦਦ ਕਰਦਾ ਹੈ।
👉ਸਿਹਤ ਨਾਲ ਸੰਬੰਧਤ ਹੋਰ ਜਾਣਕਾਰੀ ਲਈ CLICK ਕਰੋ।👈
- ਕੜੀ ਪੱਤੇ ਵਿਚ ਵਿਟਾਮਿਨ ‘ਏ’ ਅਤੇ ਵਿਟਾਮਿਨ ‘ਸੀ’ ਦੀ ਭਰਪੂਰ ਮਾਤਰਾ ਪਾਈ ਜਾਂਦੀ ਹੈ, ਜਿਸ ਨਾਲ ਕੜੀ ਪੱਤੇ ਦੀ ਵਰਤੋਂ ਕਰਨ ਨਾਲ ਰੋਗ – ਰੋਕੂ ਸਮੱਰਥਾ ਮਜ਼ਬੂਤ ਹੁੰਦੀ ਹੈ ਜਿਸ ਨਾਲ ਸਰੀਰ ਵਾਇਰਸ ਅਤੇ ਬੈਕਟੀਰੀਆ ਦੀ ਲਪੇਟ ਵਿਚ ਆਉਣ ਤੋਂ ਬਚ ਸਕਦਾ ਹੈ।
ਕੜ੍ਹੀ ਪੱਤਾ ਦਿਲ ਨੂੰ ਰੱਖੇ ਤੰਦਰੁਸਤ/ Curry leaves keep the heart healthy :
ਕੋਲੈਸਟ੍ਰਾਲ ਨੂੰ ਕਾਬੂ ਵਿਚ ਰੱਖਣ ਲਈ ਵੀ ਕੜ੍ਹੀ ਪੱਤੇ ਦੀ ਵਰਤੋਂ ਫਾਇਦੇਮੰਦ ਹੈ, ਕਿਉਂਕਿ ਇਨ੍ਹਾਂ ਪੱਤਿਆਂ ਵਿਚ ਮੌਜੂਦ ਮਹਾਨਿੰਬਾਈਨ/ Mahanimbain ਨਾਮਕ ਐਲਕਲਾਈਡ ਦੀ ਭਾਰੀ ਮਾਤਰਾ ਵਿਚ ਸਰੀਰ ਵਿਚ ਕੋਲੈਸਟ੍ਰਾਲ/ Cholesterol ਅਤੇ ਟ੍ਰਾਈਗਲਿਸਰਾਈਡ/ Triglyceride ਦੇ ਪੱਧਰ ਨੂੰ ਘੱਟ ਕਰਨ ਵਿਚ ਮਦਦ ਕਰ ਸਕਦੀ ਹੈ।
Loading Likes...