ਕੱਪੜਿਆਂ ਨੂੰ ਰੱਖੋ ਦਾਗ ਰਹਿਤ/ Keep clothes stain free
1. ਨਿੰਬੂ ਦੇ ਛਿਲਕਿਆਂ ਨੂੰ ਸੁਕਾ ਕੇ ਪੀਸ ਲਓ। ਕੱਪੜਿਆਂ ਨੂੰ ਭਿਉਂਦੇ ਸਮੇਂ ਇਕ ਚੱਮਚ ਇਸ ਪਾਊਡਰ ਦਾ ਪਾ ਦਿਓ, ਮੈਲ ਆਸਾਨੀ ਨਾਲ ਨਿਕਲ ਜਾਵੇਗੀ।
2. ਊਨੀ ਕੱਪੜਿਆਂ ਤੇ ਤੇਲ ਦੇ ਦਾਗ ਹਟਾਉਣ ਲਈ ਉਸ ਜਗ੍ਹਾ ਤੇ ਦਹੀਂ ਲਗਾ ਕੇ ਥੋੜ੍ਹੀ ਦੇਰ ਲਈ ਛੱਡ ਦਿਓ, ਬਾਅਦ ਵਿਚ ਧੋ ਲਵੋ।
3. ਸਿਲਕ ਦੀਆਂ ਸਾੜ੍ਹੀਆਂ ਵਿਚ 2 – 3 ਲੌਂਗ ਰੱਖ ਦਿਓ, ਕੀੜਾ ਨਹੀਂ ਲੱਗੇਗਾ। ਕੱਪੜਿਆਂ ਤੇ ਪਾਨ ਦਾ ਦਾਗ ਲੱਗ ਜਾਵੇ ਤਾਂ ਦਾਗ ਤੇ ਨਿੰਬੂ ਦਾ ਰਸ ਲਗਾ ਦਿਓ, ਬਾਅਦ ਵਿਚ ਡਿਟਰਜੈਂਟ ਨਾਲ ਧੋ ਦਿਓ।
ਰਸੋਈ ਦੇ ਕੰਮ ਨੂੰ ਸਮਾਰਟ ਬਣਾਉਣ ਲਈ 👉CLICK ਕਰੋ।
4. ਕੱਪੜੇ ਤੇ ਚਿਊਂਗਮ ਚਿਪਕ ਜਾਵੇ ਤਾਂ ਉਸ ਤੇ ਥੋੜ੍ਹੇ ਜਿਹੇ ਬਰਫ ਦੇ ਟੁਕੜੇ ਰੱਖੋ, ਫਿਰ ਉਸ ਨੂੰ ਹਟਾਓਗੇ ਤਾਂ ਚਿਊਂਗਮ ਨਿੱਕਲ ਜਾਵੇਗੀ।
5. ਸਾਫਟ ਟੁਆਏਜ਼/ Soft toys ਨੂੰ ਧੋਣ ਸਮੇਂ ਉਨ੍ਹਾਂ ਨੂੰ ਪਿੱਲੋ ਕਵਰ ਵਿਚ ਪਾ ਕੇ ਵਸ਼ਿੰਗ ਮਸ਼ੀਨ ਵਿਚ ਧੋ ਲਵੋ।
6. ਸਫੈਦ ਕਪੜਿਆਂ ਤੇ ਚਿੱਕੜ ਦਾ ਦਾਗ ਲੱਗ ਜਾਵੇ ਤਾਂ ਆਲੂ ਉਬਲੇ ਪਾਣੀ ਨੂੰ ਲੈ ਕੇ ਉਸ ਵਿਚ ਥੋੜ੍ਹੀ ਦੇਰ ਕੱਪੜੇ ਭਿਓਂ ਦਿਓ, ਫਿਰ ਵਸ਼ਿੰਗ ਪਾਊਡਰ ਨਾਲ ਸਾਫ ਕਰੋ।
7. ਕੰਬਲ ਧੋਂਦੇ ਸਮੇਂ ਪਾਣੀ ਵਿੱਚ ਇਕ ਚੱਮਚ ਗਲਿਸਰੀਨ/ Glycerin ਪਾਉਣ ਨਾਲ ਕੰਬਲ ਮੁਲਾਇਮ ਰਹਿਦਾ ਹੈ।
Loading Likes...