ਕਾਹਦਾ ਜਨਮਦਿਨ ਕਾਹਦੀਆਂ ਮੁਬਾਰਕਾਂ
ਇੱਕ ਸਾਲ ਹੋਣ ਲੰਘ ਗਿਆ
ਜ਼ਿੰਦਗੀ ਵਿੱਚੋਂ ਤੇ
ਲੋਕ ਮੁਬਾਰਕਾਂ ਦੇ ਰਹੇ ਨੇ
ਪਤਾ ਨਹੀਂ ਕਿਉਂ?
ਕੁੱਝ ਨਵਾਂ ਕਰਨ ਦੀ ਕੋਸ਼ਿਸ
ਕਰਦਾ ਹਾਂ ਹਰ ਬਾਰ
ਪਰ
ਕੁੱਝ ਨਹੀਂ ਕਰ ਪਾਇਆ ਜ਼ਿੰਦਗੀ ਵਿਚ
ਤੇ ਜ਼ਿੰਦਗੀ ਇਵੇਂ ਹੀ
ਹੋਰ ਘੱਟਦੀ ਜਾ ਰਹੀ ਆ
ਬੜੀ ਤੇਜ਼ੀ ਨਾਲ।
ਕਈ ਕੁੱਝ ਕਰਨਾ ਪੈਂਦਾ
ਕੁੱਝ ਆਪਣੇ ਵਾਸਤੇ ਤੇ ਕੁੱਝ ਦੁਨੀਆਂ ਨੂੰ ਦਿਖਾਉਣ ਵਾਸਤੇ
ਚਾਹੇ ਉਹ
ਕਿਸੇ ਦਾ ਜਨਮ ਦਿਨ ਹੋਵ ਤੇ ਚਾਹੇ
ਮਰਣ ਤੋਂ ਬਾਅਦ ਲਗਾਏ ਗਏ ਕਿJਜੱਜ।
ਲੰਗਰ ਹੋਣ
ਪਰ ਕੀ ਅਸੀਂ ਇਹ ਸੱਭ ਕੁੱਝ ਠੀਕ ਕਰ ਰਹੇ ਹਾਂ?
ਕੀ ਇਹ ਭੇਡ ਚਾਲ ਨਹੀਂ?
ਜ਼ਿੰਦਗੀ ਨੂੰ ਅਸੀਂ ਕਿੱਧਰ ਦੇ ਕਿੱਧਰ ਲੈ ਗਏ।
ਪਹਿਲਾਂ ਤਾਂ ਇਹ ਸੋਚਣਾ ਪਵੇਗਾ ਕਿ
ਜੋ ਅਸੀਂ ਕਰ ਰਹੇ ਹਾਂ
ਕੀ ਉਹ ਸਾਡੇ ਫਾਇਦੇ ਵਾਸਤੇ ਨੇ
ਜਾਂ ਸਿਰਫ਼ ਲੋਕ ਦਿਖਵਾ ਹੀ ਏ
ਜੇ ਇਹ ਲੋਕ ਦਿਖਵਾ ਹੀ ਹੈ ਤਾਂ ਇਸ ਤੋਂ
ਬਚਣ ਦਾ ਤਰੀਕਾ ਤਾਂ ਲੱਭਣਾ ਹੀ ਪਵੇਗਾ।