‘ਜੇ. ਸੀ. ਬੀ./ JCB’ ਅਤੇ ਉਸਦਾ ਰੰਗ :
ਅਸੀਂ ਅਕਸਰ ਕਿਤੇ ਨਾ ਕਿਤੇ ਜੇ.ਸੀ. ਬੀ./ JCB ਮਸ਼ੀਨ ਨੂੰ ਕੰਮ ਕਰਦੇ ਦੇਖਿਆ ਹੋਵੇਗਾ।
JCB ਮਸ਼ੀਨ ਦੁਨੀਆ ਭਰ ਵਿਚ ਆਪਣੀ ਓਪਯੋਗਿਤਾ ਲਈ ਜਾਣੀ ਜਾਂਦੀ ਹੈ। ਅਤੇ ਇਸ ਨੇ ਸਾਡੇ ਜੀਵਨ ਨੂੰ ਬਹੁਤ ਆਸਾਨ ਬਣਾ ਦਿੱਤਾ ਹੈ। ਪਹਿਲਾਂ ਜਿਸ ਕੰਮ ਨੂੰ ਕਰਨ ‘ਚ ਕਈ ਦਿਨਾਂ ਦਾ ਸਮਾਂ ਲੱਗਦਾ ਸੀ, ਉਸੇ ਕੰਮ ਨੂੰ ਇਹ ਕੁਝ ਘੰਟਿਆਂ ‘ਚ ਕਰ ਦਿੰਦੀ ਹੈ।
‘ਜੇ. ਸੀ. ਬੀ./ JCB’ ਅਤੇ ਉਸਦਾ ਅਕਾਰ ਤਾਂ ਵੱਖ – ਵੱਖ ਹੋ ਸਕਦਾ ਹੈ ਪਰ ਸਾਰੀਆਂ ‘ਚ ਇਕ ਗੱਲ ਬਰਾਬਰ ਹੁੰਦੀ ਹੈ ਅਤੇ ਉਹ ਹੈ ਇਨ੍ਹਾਂ ਦਾ ਰੰਗ ਪੀਲਾ ਹੁੰਦਾ ਹੈ।
ਬਹੁਤ ਸਮੇੰ ਪਹਿਲਾਂ ਇਨ੍ਹਾਂ ਦਾ ਰੰਗ ਲਾਲ ਅਤੇ ਚਿੱਟਾ ਹੁੰਦਾ ਸੀ ਪਰ ਇਸ ਨੂੰ ਬਦਲ ਕੇ ਪੀਲਾ ਕਰ ਦਿੱਤਾ ਗਿਆ ਕਾਰਣ ਕਿ ਪੀਲਾ ਰੰਗ ਘੱਟ ਰੌਸ਼ਨੀ ਵਿਚ ਵੀ ਸਾਫ ਨਜ਼ਰ ਆਉਂਦਾ ਹੈ।
ਸਕੂਲ ਦੀਆਂ ਬੱਸਾਂ ਦਾ ਰੰਗ ਵੀ ਪੀਲਾ :
ਸਕੂਲ ਬੱਸ ਅਤੇ ਮਸ਼ੀਨਾਂ ਅਜਿਹੇ ਵਾਹਨ ਹੁੰਦੇ ਹਨ ਜਿਨ੍ਹਾਂ ਵਿਚ ਸੁਰੱਖਿਆ ਦਾ ਜ਼ਿਆਦਾ ਧਿਆਨ ਰੱਖਿਆ ਜਾਂਦਾ ਹੈ। ਨਾਲ ਹੀ ਇਨ੍ਹਾਂ ਵਾਹਨਾਂ ਤੋਂ ਕਿਸੇ ਤਰ੍ਹਾਂ ਦਾ ਹਾਦਸਾ ਨਾ ਹੋ ਸਕੇ, ਇਸ ਲਈ ਇਨ੍ਹਾਂ ਨੂੰ ਪੀਲੇ ਰੰਗ ਨਾਲ ਪੇਂਟ ਕਰ ਦਿੱਤਾ ਜਾਂਦਾ ਹੈ।
ਪੀਲਾ ਰੰਗ ਜ਼ਿਆਦਾ ਧਿਆਨ ਖਿੱਚਦਾ ਹੈ :
ਪੀਲਾ ਰੰਗ ਦੂਜੇ ਰੰਗਾਂ ਤੋਂ ਜ਼ਿਆਦਾ ਧਿਆਨ ਆਕਰਸ਼ਿਤ ਕਰਦਾ ਹੈ। ਕਦੇ ਜੇ ਅਸੀਂ ਸਿੱਧਾ ਦੇਖ ਰਹੇ ਹੋਇਏ ਅਤੇ ਕੋਈ ਪੀਲੀ ਚੀਜ਼ ਸਾਹਮਣੇ ਨਾ ਹੋ ਕੇ ਕਿਤੇ ਸਾਈਡ ‘ਚ ਰੱਖੀ ਹੋਈ ਹੋਵੇ ਤਾਂ ਉਸ ਚੀਜ਼ ਨੂੰ ਵੀ ਅਸੀਂ ਜ਼ਿਆਦਾ ਆਸਾਨੀ ਨਾਲ ਦੇਖ ਸਕਦੇ ਹਾਂ।
ਵਿਗਿਆਨਿਕਾਂ ਦਾ ਕਹਿਣਾ ਹੈ ਕਿ ਪੀਲੇ ਰੰਗ ਨੂੰ ਲਾਲ ਰੰਗ ਦੀ ਤੁਲਨਾ ਵਿਚ ਬਿਹਤਰ ਦੇਖਿਆ ਜਾ ਸਕਦਾ ਹੈ।
ਹਨੇਰੇ ਵਿਚ ਵੀ ਪੀਲਾ ਰੰਗ ਆਸਾਨੀ ਨਾਲ ਦੇਖਿਆ ਜਾ ਸਕਦਾ ਹੈ। ਕੋਹਰੇ ਆਦਿ ‘ਚ ਵੀ ਪੀਲੇ ਰੰਗ ਨੂੰ ਕਾਫੀ ਜਲਦੀ ਦੇਖਿਆ ਜਾ ਸਕਦਾ ਹੈ। ਇਸੇ ਕਰਕੇ ਕੋਹਰੇ ਅਤੇ ਧੁੰਦ ਵਿਚ ਜ਼ਿਆਦਾਤਰ ਪੀਲੀਆਂ ਬੱਤੀਆਂ ਦੀ ਹੀ ਵਰਤੋਂ ਕੀਤੀ ਜਾਂਦੀ ਹੈ।
ਜੇ.ਸੀ. ਬੀ./ JCB ਦਾ ਪੂਰਾ ਨਾਂ ਕੀ ਹੈ?
ਜੇ.ਸੀ. ਬੀ./ JCB ਤਾਂ ਇਸ ਮਸ਼ੀਨ ਨੂੰ ਬਣਾਉਣ ਵਾਲੀ ਕੰਪਨੀ ਦਾ ਨਾਂ ਹੈ ਪਰ ਮਸ਼ੀਨ ‘ਚ ਜੇ.ਸੀ. ਬੀ. ਲਿਖੇ ਹੋਣ ਕਾਰਨ ਇਸ ਨੂੰ ਲੋਕਾਂ ਨੇ ਜੇ.ਸੀ. ਬੀ ਨਾਂ ਹੀ ਦੇ ਦਿੱਤਾ।
ਅਸਲ ਵਿਚ ਇਸ ਮਸ਼ੀਨ ਨੂੰ ‘ਐਕਸਕੈਵੇਟਰ’ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਕੰਪਨੀ ਦੇ ਨਾਂ ਜੇ.ਸੀ. ਬੀ. ਦੇ ਬਾਰੇ ‘ਚ ਵੀ ਤੁਹਾਨੂੰ ਦੱਸ ਦੇਈਏ ਕਿ ਇਹ ਇਸ ਮਸ਼ੀਨ ਦੀ ਖੋਜ ਕਰਨ ਵਾਲੇ ਜੋਸੇਫ ਸਿਰਿਲ ਬਮਫੋਰਡhttps://en.m.wikipedia.org/wiki/JCB_(company) ਦਾ ਸ਼ਾਰਟ ਫਾਰਮ ਹੈ, ਜਿਸ ਨੂੰ ਕੰਪਨੀ ਦਾ ਨਾਂ ਦੇ ਦਿੱਤਾ ਗਿਆ।
ਜੋਸੇਫ ਨੂੰ ਜਦੋਂ ਆਪਣੀ ਕੰਪਨੀ ਦਾ ਹੋਰ ਨਾਂ ਨਹੀਂ ਮਿਲਿਆ ਤਾਂ ਉਨ੍ਹਾਂ ਨੇ ਆਪਣੇ ਨਾਂ ਦੇ ਉੱਪਰ ਹੀ ਕੰਪਨੀ ਦਾ ਨਾਂ ਰੱਖ ਦਿੱਤਾ ਸੀ।
JCB ਦੀ ਸ਼ੁਰੂਆਤ ਕੀਵੇਂ ਹੋਈ ?
ਕੰਪਨੀ ਦੀ ਸ਼ੁਰੂਆਤ ਸਾਲ 1945 ‘ਚ ਬ੍ਰਿਟੇਨ ‘ਚ ਹੋਈ ਸੀ, ਉਸ ਸਮੇਂ ਕੰਪਨੀ ਨੇ ‘ਐਕਸਕੈਵੇਟਰ’ ਨਾਂ ਦੀ ਇਕਲੌਤੀ ਮਸ਼ੀਨ ਲਾਂਚ ਕੀਤੀ ਸੀ, ਜਿਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ।
ਇਸ ਤੋਂ ਬਾਅਦ ਕਈ ਦੇਸ਼ਾਂ ਵਿਚ ਕੰਪਨੀ ਨੇ ਆਪਣੀਆਂ ਫੈਕਟਰੀਆਂ ਲਗਾਉਣੀਆ ਸ਼ੁਰੂ ਕਰ ਦਿੱਤੀਆਂ। ਅਤੇ ਇਸ ਸਮੇਂ ਭਾਰਤ ਵਿਚ ਕੰਪਨੀ ਦੀਆਂ ਫਰੀਦਾਬਾਦ, ਪੁਣੇ ਅਤੇ ਜੈਪੁਰ ‘ਚ ਫੈਕਟਰੀਆਂ ਹਨ।
ਫਾਸਟ੍ਰੈਕ ਟ੍ਰੈਕਟਰ ਦਾ ਨਿਰਮਾਣ :
ਆਮ ਟ੍ਰੈਕਟਰਾਂ ਦੀ ਗਤੀ 35 ਕਿਲੋਮੀਟਰ ਪ੍ਰਤੀ ਘੰਟਾ ਤੋਂ ਵੱਧ ਨਹੀਂ ਹੁੰਦੀ ਪਰ ਦੁਨੀਆ ਦੇ ਸਭ ਤੋਂ ਤੇਜ਼ ਟ੍ਰੈਕਟਰ ‘ਫਾਸਟ੍ਰੈਕ‘ ਦਾ ਨਿਰਮਾਣ ਇਸੇ ਕੰਪਨੀ ਨੇ 1991 ‘ਚ ਕੀਤਾ ਸੀ। ਇਸ ਦੀ ਜ਼ਿਆਦਾਤਰ ਗਤੀ 65 ਕਿਲੋਮੀਟਰ ਪ੍ਰਤੀ ਘੰਟਾ ਸੀ। ਜੋ ਕਿ ਆਪਣੇ ਆਪ ਵਿਚ ਇਕ ਮਿਸਾਲ ਸੀ।
ਕੰਪਨੀ ਹੁਣ ਐਕਸਕੈਵੇਟਰ (Excavator), ਵ੍ਹੀਲਡਲੋਡਰ (Wheelloader), ਟ੍ਰੈਕਟਰ (Tractor), ਮਿਲਟਰੀ ਵਾਹਨ (Military vehicles), ਡੀਜ਼ਲ ਮੈਕਸ (Diesel Max) ਬਣਾਉਂਦੀ ਹੈ।
Loading Likes...