ਇਨਕਮ ਟੈਕਸ (Income Tax) ਨੂੰ ਬਦਲਣ ਦੀ ਬਹੁਤ ਲੋੜ :
ਇਨਕਮ ਟੈਕਸ (Income Tax) ਦੀ ਥਾਂ ਖਰਚ ਟੈਕਸ ਲਗਾਉਣਾ ਨਾਲ ਲੋਕਾਂ ਦੀ ਆਮਦਨੀ ਨਹੀਂ, ਲੋਕਾਂ ਦੇ ਖਰਚ ‘ਤੇ ਟੈਕਸ ਲਗਾਉਣਾ ਚਾਹੀਦਾ ਹੈ।
ਇਸ ਕਾਰਨ ਲੋਕ ਬੱਚਤ ਕਰਨ ਅਤੇ ਉਸ ਬੱਚਤ ਦੀ ਰਕਮ ਦੀ ਵਰਤੋਂ ਰਾਸ਼ਟਰ ਦੇ ਨਿਰਮਾਣ ਲਈ ਕੀਤੀ ਜਾ ਸਕਦੀ ਹੈ।
ਦੁਨੀਆ ਦੇ ਬਹੁਤ ਦੇਸ਼ਾਂ ਵਿਚ ਉਨ੍ਹਾਂ ਦੇ ਨਾਗਰਿਕਾਂ ਕੋਲੋਂ ਇਨਕਮ ਟੈਕਸ (Income Tax) ਨਹੀਂ ਲਿਆ। ਜੇਕਰ ਭਾਰਤ ਵਿਚ ਇਸ ਨੂੰ ਲਾਗੂ ਕਰਨ ਦਾ ਦਮ ਨਹੀਂ ਹੈ ਤਾਂ ਘੱਟੋ – ਘੱਟ ਉਹ ਇਨਕਮ ਟੈਕਸ (Income Tax) ਦੀ ਵਿਵਸਥਾ ਨੂੰ ਸੁਧਾਰਨ ਦੀ ਕੋਸ਼ਿਸ਼ ਤਾਂ ਕਰ ਹੀ ਸਕਦੀ ਹੈ।
ਖਮਿਆਜ਼ਾ ਸਿਰਫ ਨੌਕਰੀਪੇਸ਼ਾ ਦਰਮਿਆਨੇ ਵਰਗ ਨੂੰ ਹੀ ਕਿਉਂ ? :
ਪਿਛਲੀਆਂ ਸਰਕਾਰਾਂ ਨੇ ਵੀ ਇਨਕਮ ਟੈਕਸ (Income Tax) ਦੀ ਹੱਦ ਵਿਚ ਥੋੜ੍ਹਾ – ਬਹੁਤ ਫੇਰਬਦਲ ਕਰ ਕੇ ਆਪਣਾ ਖਹਿੜਾ ਛੁਡਾਇਆ ਸੀ। ਉਸ ਦਾ ਸਭ ਤੋਂ ਵੱਧ ਖਮਿਆਜ਼ਾ ਨੌਕਰੀਪੇਸ਼ਾ ਦੇ ਦਰਮਿਆਨੇ ਵਰਗ ਨੇ ਭੋਗਿਆ। ਦੇਸ਼ ਦੇ 140 ਕਰੋੜ ਲੋਕਾਂ ‘ਚੋ ਲਗਭਗ 6 ਕਰੋੜ ਲੋਕਾਂ ਨੇ ਇਨਕਮਨ ਟੈਕਸ ਦੇ ਫਾਰਮ ਭਰੇ ਅਤੇ ਬਹੁਤ ਘੱਟ ਲੋਕਾਂ ਨੇ ਟੈਕਸ ਦਿੱਤਾ।
ਨੌਕਰੀਪੇਸ਼ਾ ਲੋਕ ਕਿਵੇਂ ਛੁਪਾਉਣ ਆਪਣੀ ਆਮਦਨ ?
ਸਾਡੇ ਦੇਸ਼ ਵਿਚ ਸਿਰਫ 2 ਫੀਸਦੀ ਲੋਕ ਟੈਕਸ ਭਰਦੇ ਹਨ, ਜਦਕਿ ਦੁਨੀਆ ਦੇ ਕਈ ਦੇਸ਼ਾਂ ਵਿਚ 40 – 50 ਫ਼ੀਸਦੀ ਲੋਕ ਇਨਕਮ ਟੈਕਸ ਭਰਦੇ ਹਨ। ਭਾਰਤ ਵਿਚ 2 ਫੀਸਦੀ ਲੋਕਾਂ ‘ਚੋਂ ਡੇਢ ਫੀਸਦੀ ਤੋਂ ਵੀ ਵੱਧ ਲੋਕ ਦਰਮਿਆਨੇ ਵਰਗ ਦੇ ਨੌਕਰੀਪੇਸ਼ਾ ਲੋਕ ਹਨ। ਉਹ ਆਪਣੀ ਆਮਦਨ ਲੁਕਾ ਨਹੀਂ ਸਕਦੇ।
ਟੈਕਸ ਬਚਾਉਣ ਦੇ ਨਵੇਂ ਢੰਗ :
ਜੋ ਬਹੁਤ ਅਮੀਰ ਲੋਕ ਹਨ, ਉਨ੍ਹਾਂ ਤੇ ਇੰਨਾ ਵੱਧ ਟੈਕਸ (Tax) ਥੋਪ ਦਿੱਤਾ ਜਾਂਦਾ ਹੈ ਕਿ ਉਹ ਟੈਕਸ (Tax) ਬਚਾਉਣ ਦੇ ਇਕ ਤੋਂ ਇਕ ਨਵੇਂ ਢੰਗ ਲੱਭ ਲੈਂਦੇ ਹਨ। ਉਨ੍ਹਾਂ ਨੂੰ ਟੈਕਸ ਚੋਰੀ ਲਈ ਮਜਬੂਰ ਕੀਤਾ ਜਾਂਦਾ ਹੈ।
ਕਿਸਾਨਾਂ ਤੇ ਟੈਕਸ ਕਿਉਂ ਨਹੀਂ ?
ਦੇਸ਼ ਦੇ ਕਿਸਾਨਾਂ ‘ਤੇ ਕੋਈ ਟੈਕਸ ਨਹੀਂ ਹੈ। ਛੋਟੇ ਕਿਸਾਨਾਂ ਨੂੰ ਨਾ ਸਹੀ ਕੋਈ ਗੱਲ ਨਹੀਂ ਪਰ 5 – 10 ਏਕੜ ਤੋਂ ਵੱਧ ਦੇ ਕਿਸਾਨਾਂ ‘ਤੇ ਟੈਕਸ ਕਿਉਂ ਨਹੀਂ ਹੈ? ਖੇਤੀ ਆਪਣੀ ਅਰਬਾਂ ਰੁਪਏ ਦੀ ਕਾਲੀ ਕਮਾਈ ਨੂੰ ਚਿੱਟੀ ਕਰਦੇ ਰਹਿੰਦੇ ਹਨ। ਜਿਹੜੇ ਗਰੀਬ ਲੋਕਾਂ ਤੋਂ ਸਰਕਾਰ ਇਨਕਮ ਟੈਕਸ ਨਹੀਂ ਲੈਂਦੀ , ਉਹ ਵੀ ਪੂਰੀ ਜ਼ਿੰਗਦਗੀ ਆਪਣਾ ਢਿੱਡ ਵੱਢ ਕੇ ਤਰ੍ਹਾਂ – ਤਰ੍ਹਾਂ ਦੇ ਟੈਕਸ ਭਰਦੇ ਰਹਿੰਦੇ ਹਨ।
ਇਨਕਮ ਟੈਕਸ (Income Tax) ਦੀ ਮਾਤਰਾ ਵਿਚ ਕਮੀ :
ਇਨਕਮ ਟੈਕਸ ਦੀ ਮਾਤਰਾ ਵਿਚ ਕਮੀ ਕਰ ਕੇ, ਦੇਸ਼ ਦੇ ਘੱਟੋ – ਘੱਟ 60 – 70 ਕਰੋੜ ਲੋਕਾਂ ਨੂੰ ਇਨਕਮ ਟੈਕਸਦਾਤਾ ਬਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਵਿਚ ਵੱਡੇ ਅਤੇ ਦਰਮਿਆਨੇ ਕਿਸਾਨ ਵੀ ਹੋਣੇ ਚਾਹੀਦੇ ਨੇ।
Loading Likes...