ਹੁਣ “ਏਅਰ ਇੰਡੀਆ” ਟਾਟਾ ਦੀ
ਇਹ ਇਤਿਹਾਸ ‘ਚ ਪਹਿਲੀ ਵਾਰ ਹੀ ਹੋਇਆ ਹੈ ਕਿ ਸਰਕਾਰ ਨੇ ਸਰਕਾਰੀ ਕੰਪਨੀ ਵੇਚੀ ਹੋਵੇ ਤੇ ਲੋਕਾਂ ਨੇ ਜਸ਼ਨ ਮਨਾਇਆ ਹੋਵੇ। ਕਿਉਂਕੀ ਲੋਕਾਂ ਨੂੰ ਪਤਾ ਹੈ ਕਿ ਹੁਣ ਇਹ ਕੰਪਨੀ ਸਹੀ ਹੱਥਾਂ ਵਿਚ ਚਲੀ ਗਈ ਹੈ।
ਏਅਰ ਇੰਡੀਆ ਇਕ ਇਹੋ ਜਿਹੀ ਏਅਰਲਾਈਨ ਹੈ ਜਿਹੜੀ ਕਿ ਅੰਤਰਰਾਸ਼ਟਰੀ ਸਤਰ ਦੀਆਂ ਉਡਾਨਾਂ ਭਰਦੀ ਰਹੀ ਹੈ। ਅਤੇ ਇਸ ਨੂੰ ਖਰੀਦਣ ਵਾਲੀ ਹੈ ‘ਟਾਟਾ ਸੰਸ’ ।
68 ਸਾਲ ਪਹਿਲਾਂ ਵੀ ਇਹ ‘ਟਾਟਾ’ ਕੋਲ ਹੀ ਸੀ।
ਆਪਣੇ ਟਵੀਟ ਤੇ ਰਤਨ ਟਾਟਾ ਜੀ ਨੇ ਲਿਖਿਆ ਹੈ” ਵੈੱਲ ਕੰਮ ਬੈਕ, ਏਅਰ ਇੰਡੀਆ”।
ਟਾਟਾ ਦਵਾਰਾ ਬੋਲੋ ਲਗਾਈ ਗਈ ਸੀ 18000 ਕਰੋਡ਼ ਦੀ।
ਏਅਰ ਇੰਡੀਆ ਤੇ 60000 ਕਰੋਡ਼ ਦਾ ਕਰਜ਼ ਸੀ । 18000 ਕਰੋੜ ਟਾਟਾ ਦਵਾਰਾ ਦਿੱਤਾ ਜਾਵੇਗਾ ਤੇ ਬਾਕੀ 42000 ਕਰੋਡ਼ ਸਰਕਾਰ ਦੇਵੇਗੀ।
ਵਿਸਤਾਰਾ ਅਤੇ ਏਅਰ ਏਸ਼ੀਆ ਟਾਟਾ ਕੋਲ ਪਹਿਲਾਂ ਹੀ ਏਅਰ ਲਾਈਨ ਚਲ ਰਹੀਆਂ ਨੇ ਤੇ ਟਾਟਾ ਦੀ 13 ਫ਼ੀਸਦੀ ਦੀ ਹਿੱਸੇਦਾਰੀ ਹੈ। ਏਅਰ ਇੰਡੀਆ ਕੋਲ ਲਗਭਗ 172 ਏਅਰ ਕਰਾਫਟ ਨੇ।
1929 ਵਿਚ ਹੀ ਜੇ. ਆਰ. ਡੀ. ਟਾਟਾ ਨੂੰ ਜਹਾਜ਼ ਉਡਾਉਣ ਦਾ ਲਾਇਸੈਂਸ ਮਿਲ ਗਿਆ ਸੀ।
1932 ਵਿਚ ਟਾਟਾ ਏਅਰ ਲਾਈਨ ਨੇ ਕੰਮ ਸ਼ੁਰੂ ਕਰ ਦਿੱਤਾ ਸੀ।
1946 ਤੇ “ਟਾਟਾ ਏਅਰ ਲਾਈਨ” ਨੂੰ “ਏਅਰ ਇੰਡੀਆ” ਕਰ ਦਿੱਤਾ ਗਿਆ।
ਏਅਰ ਇੰਡੀਆ 1953 ਵਿਚ ਇਕ ਸਰਕਾਰੀ ਸੰਪਤੀ ਬਣ ਗਈ ਸੀ।
ਇੰਡਿਯਨ ਏਅਰ ਲਾਈਨ ਸਿਰਫ ਭਾਰਤ ਵਿਚ ਹੀ ਆਪਣੀਆਂ ਉਡਾਨਾਂ ਭਰਦੀ ਸੀ ਤੇ ਏਅਰ ਇੰਡੀਆ ਭਾਰਤ ਤੋਂ ਬਾਹਰ ਵੀ।
ਫੇਰ ਕੋਰੋਨਾ ਦੇ ਕਰਕੇ ਜਿਆਦਾ ਘਾਟਾ ਖਾਣ ਨਾਲ ਸਰਕਾਰ ਨੇ ਏਅਰ ਇੰਡੀਆ ਨੂੰ ਬੇਚਣ ਦਾ ਪੱਕਾ ਮੂਡ ਬਣਾ ਲਿਆ।
ਤੇ ਟਾਟਾ ਨੇ 18000 ਕਰੋੜ ਦੀ ਬੋਲੀ ਲਗਾ ਕੇ ਇਸ ਨੂੰ ਖਰੀਦ।ਲਿਆ।
ਬਹੁਤ ਬਹੁਤ ਸ਼ੁਕਰੀਆ ‘ਟਾਟਾ’।
Loading Likes...