ਹਰੇ ਧਨੀਏ ਦੀ ਵਰਤੋਂ
ਹਰਾ ਧਨੀਆ ਹਰ ਮੌਸਮ ਵਿੱਚ ਮਿਲ ਜਾਂਦਾ ਹੈ। ਧਨੀਏ ਨੂੰ ਅਸੀਂ ਆਪਣੇ ਖਾਣ ਦੇ ਲਈ ਮਸਾਲੇ ਦੇ ਰੂਪ ਵਿੱਚ ਵਰਤਦੇ ਹਾਂ। ਹੁਣ ਅਸੀਂ ਧਨੀਏ ਦੀ ਗੱਲ ਕਰਾਂਗੇ ਜਿਸ ਤੋਂ ਬਾਅਦ ਵਿਚ ਤੁਸੀਂ ਇਸ ਨੂੰ ਦਵਾਈ ਦੇ ਤੌਰ ਦੇ ਵਰਤਣਾ ਸ਼ੁਰੂ ਕਰ ਦੇਵੋਗੇ।
ਹਰਾ ਧਨੀਆ ਖਾਣ ਦੇ ਫਾਇਦੇ :
- ਚਮੜੀ ਦੇ ਜਲਣ ਤੇ ਅਸੀਂ ਧਨੀਏ ਦੀ ਵਰਤੋਂ ਕਰ ਸਕਦੇ ਹਾਂ।
- ਜ਼ਿਆਦਾ ਕੋਲੈਸਟਰੋਲ ਨੂੰ ਕਾਬੂ ਕਰ ਸਕਣ ਵਿੱਚ ਮਦਦ ਕਰਦਾ ਹੈ।
- ਡਾਇਰੀਆ ਦੀ ਦਿਕੱਤ ਠੀਕ ਕਰਦਾ ਹੈ।
- ਮੂੰਹ ਵਿਚ ਜੇ ਛਾਲੇ ਪੈ ਗਏ ਹੋਣ ਤਾਂ ਉਹਨਾਂ ਨੂੰ ਠੀਕ ਕਰਨ ਵਿੱਚ ਮਦਦ ਕਰਦਾ ਹੈ।
- ਖੂਨ ਦੀ ਕਮੀ ਨੂੰ ਦੂਰ ਕਰਦਾ ਹੈ।
- ਮਾਹਿਲਾਵਾਂ ਵਿਚ ਪੀਰੀਅਡ ਨੂੰ ਲੈ ਕੇ ਜੋ ਅਸਮਾਨਤਾ ਹੋ ਜਾਂਦੀ ਹੈ ਉਸਨੂੰ ਠੀਕ ਕਰਦਾ ਹੈ।
- ਐਂਟੀ ਅਲਰਜੀ ਹੋਣ ਕਾਰਣ ਇਸਨੂੰ ਦਵਾਈਆਂ ਵਿਚ ਵੀ ਵਰਤਿਆ ਜਾਂਦਾ ਹੈ।
ਥਾਇਰਾਇਡ ਵਾਸਤੇ ਹਰੇ ਧਨੀਏ ਦੀ ਵਰਤੋਂ :
ਹਰੇ ਧਨੀਏ ਦੇ ਪੱਤੇ ਦੀ ਚਟਨੀ (ਪੱਤੇ ਪੀਸ ਕੇ) ਬਣਾ ਕੇ ਗਰਮ ਪਾਣੀ ਨਾਲ ਪੀਣ ਨਾਲ ਜੇ ਕਿਸੇ ਦਾ ਵੀ ਥਾਇਰਾਇਡ ਵਧਿਆ ਹੈ ਤਾਂ ਠੀਕ ਹੋ ਜਾਂਦਾ ਹੈ।