ਫਲੂਐਂਟ (Fluent) ਇੰਗਲਿਸ਼ ਬੋਲਣ ਲਈ ਕਿਹੜੇ – ਕਿਹੜੇ ਤਰੀਕੇ
ਅੱਜ ਦੇ ਸਮੇਂ ਵਿਚ ਅੰਗਰੇਜ਼ੀ ਦੀ ਬਹੁਤ ਮਹਤੱਤਾ ਹੈ। ਅੰਗਰੇਜ਼ੀ ਭਾਵੇਂ ਇਕ ਭਾਸ਼ਾ ਹੈ ਪਰ ਇਸਦੀ ਮਹੱਤਤਾ ਬਹੁਤ ਜ਼ਿਆਦਾ ਹੈ। ਅੰਗਰੇਜ਼ੀ ਦੀ ਜਾਣਕਾਰੀ ਨਾ ਰੱਖਣਾ ਸਫਲਤਾ ਨੂੰ ਅਧੂਰਾ ਮੰਨਿਆ ਜਾਂਦਾ ਹੈ। ਹੁਣ ਅਸੀਂ ‘ਫਲੂਐਂਟ (Fluent) ਇੰਗਲਿਸ਼ ਬੋਲਣ ਲਈ ਕਿਹੜੇ – ਕਿਹੜੇ ਤਰੀਕੇ‘ ਉੱਤੇ ਚਰਚਾ ਕਰਾਂਗੇ।
ਅੰਗਰੇਜ਼ੀ ਦਾ ਗਿਆਨ ਲਿਖਣ ਲਈ ਹੀ ਨਹੀਂ ਬੋਲਣ ਲਈ ਵੀ ਮਹੱਤਵਪੂਰਨ ਹੈ। ਜੋ ਕਿ ਅਭਿਆਸ ਨਾਲ ਹੋ ਸਕਦਾ ਹੈ। ਇਸੇ ਲਈ ਅੰਗਰੇਜ਼ੀ ਬੋਲਣ ਦੀ ਸਮਰੱਥਾ ਨੂੰ ਬਿਹਤਰ ਬਨਾਉਣ ਲਈ ਹੇਠਾਂ ਕੁਝ ਸੁਝਾਅ ਦਿੱਤੇ ਜਾ ਰਹੇ ਨੇ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਆਪਣੀ ਅੰਗਰੇਜ਼ੀ ਸੁਧਾਰ ਸਕਦੇ ਹੋ।
ਜਿੰਨਾ ਹੋ ਸਕੇ ਅੰਗਰੇਜ਼ੀ ਬੋਲੋ :
ਸਾਰਾ ਕੁਝ ਅਭਿਆਸ ਕਰਨ ਨਾਲ ਹੀ ਹੁੰਦਾ ਹੈ। ਪ੍ਰੈਕਟਿਸ ਕਰਨ ਨਾਲ ਇਨਸਾਨ ਬਿਹਤਰ ਬਣਦਾ ਜਾਂਦਾ ਹੈ। ਅੰਗਰੇਜ਼ੀ ਬੋਲਣ ਦੀ ਕੋਸ਼ਿਸ਼ ਨਾਲ ਅੰਗਰੇਜ਼ੀ ਬੋਲਣ ਦੀ ਸਮਰੱਥਾ ਨੂੰ ਸੁਧਾਰਿਆ ਜਾ ਸਕਦਾ ਹੈ।
ਇਸਦੇ ਲਈ ਅਧਿਆਪਕ ਦੀ ਸਹਾਇਤਾ ਲਈ ਜਾ ਸਕਦੀ ਹੈ।
ਕਿਸੇ ਐਕਸਪਟਰ (Expert) ਨਾਲ ਅੰਗਰੇਜ਼ੀ ਵਿਚ ਗੱਲ ਕੀਤੀ ਜਾ ਸਕਦੀ ਹੈ।
ਭਾਵੇਂ ਇਹ ਗੱਲ ਬਹੁਤ ਅਜੀਬ ਲੱਗੇ ਪਰ ਆਪਣੇ ਆਪ ਨਾਲ ਜ਼ੋਰ – ਜ਼ੋਰ ਦੀ ਗੱਲਾਂ ਕਰਨ ਨਾਲ ਅੰਗਰੇਜ਼ੀ ਨੂੰ ਸੁਧਾਰਿਆ ਜਾ ਸਕਦਾ ਹੈ।
ਖੁੱਦ ਦਾ ਟੀਚਰ ਅੰਗਰੇਜ਼ੀ ਸਿੱਖਣ ਲਈ ਹਾਇਰ ਕਰੋ :
ਜੇ ਚੰਗੀ ਤਰ੍ਹਾਂ ਅੰਗਰੇਜ਼ੀ ਸਿੱਖਣਾ ਚਾਹੁੰਦੇ ਹੋ ਤਾਂ ਟੀਚਰ ਜ਼ਰੂਰ ਹਾਇਰ ਕਰੋ। ਪਰਸਨਲ ਟੀਚਰ ਤੁਹਾਨੂੰ ਤੁਹਾਡੀ ਪ੍ਰੋਗਰੈਸ (Progress) ਬਾਰੇ ਬਾਰੀਕ ਜਾਣਕਾਰੀਆਂ ਦੇਵੇਗਾ ਜਿਸ ਨਾਲ ਤੁਹਾਡੀ ਪਰਫਾਰਮੈਂਸ (Performance) ਬਿਹਤਰ ਹੋਵੇਗੀ। ਅੰਗਰੇਜ਼ੀ ਸਿੱਖਣ ਵਿਚ ਜੋ ਵੀ ਸ਼ੱਕ ਹੋਣ ਤੁਸੀਂ ਆਪਣੇ ਟੀਚਰ ਤੋਂ ਪੁੱਛ ਸਕਦੇ ਹੋ।
ਅੰਗਰੇਜ਼ੀ ਨੂੰ ਬਣਾਓ ਜੀਵਨ ਦਾ ਹਿੱਸਾ :
ਜੇਕਰ ਸੱਚੀਂ ਅੰਗਰੇਜ਼ੀ ਸਿੱਖਣ ਦੇ ਸ਼ੋਕੀਨ ਹੋ ਤਾਂ ਅੰਗਰੇਜ਼ੀ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਹੀ ਪਵੇਗਾ। ਹਰ ਕੰਮ ਵਿਚ ਅੰਗਰੇਜ਼ੀ ਨੂੰ ਪਹਿਲੇ ਨੰਬਰ ਤੇ ਹੀ ਇਸਤੇਮਾਲ ਕਰਨਾ ਪਵੇਗਾ।
ਜੇ ਟੀ. ਵੀ. ਸ਼ੋਅ ਨੂੰ ਅੰਗਰੇਜ਼ੀ ਸਬਟਾਈਟਲਸ (Subtitles) ਨਾਲ ਵੇਖੋ।
ਜ਼ਿਆਦਾ ਤੋਂ ਜ਼ਿਆਦਾ ਅੰਗਰੇਜ਼ੀ ਕਿਤਾਬਾਂ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਣ ਦੀ ਕੋਸ਼ਿਸ਼ ਕਰੋ।
ਉਚਾਰਣ ‘ਤੇ ਜ਼ਿਆਦਾ ਧਿਆਨ ਦੇਣ ਦੀ ਲੋੜ :
ਜੇਕਰ ਉਚਾਰਣ ਠੀਕ ਨਹੀਂ ਤਾਂ ਇਹ ਖਿੱਚਵੀਂ ਨਹੀਂ ਲੱਗੇਗੀ ਇਸ ਲਈ ਉਚਾਰਣ ਵੱਲ ਧਿਆਨ ਬਹੁਤ ਜ਼ਰੂਰੀ ਹੈ। ਇਸ ਵਾਸਤੇ ਉੱਚੀ – ਉੱਚੀ ਬੋਲ ਕੇ ਸ਼ਬਦਾਂ ਨੂੰ ਪੜ੍ਹਨ ਨਾਲ ਮਦਦ ਮਿਲੇਗੀ।
ਉਚਾਰਣ ਸਹੀ ਹੋਵੇ ਤਾਂ ਅੰਗਰੇਜ਼ੀ ਆਪਣੇ ਆਪ ਖੂਬਸੂਰਤ ਲੱਗਣ ਲੱਗ ਪੈਂਦੀ ਹੈ।
ਗ੍ਰਾਮਰ ਬਾਰੇ ਜ਼ਿਆਦਾ ਨਾ ਸੋਚੋ :
ਫਲੂਐਂਟ ਅੰਗਰੇਜ਼ੀ ਬੋਲਣ ਦੇ ਰਸਤੇ ਤੇ ਗ੍ਰਾਮਰ ਦੀਆਂ ਅਸ਼ੁੱਧੀਆਂ ਅਕਸਰ ਪਿੱਛੇ ਛੁੱਟ ਜਾਂਦੀਆਂ ਹਨ।
ਗ੍ਰਾਮਰ ਦਾ ਧਿਆਨ ਰੱਖਣਾ ਜ਼ਰੂਰੀ ਹੈ, ਪਰ ਧਾਰਾ ਪ੍ਰਵਾਹ ਅੰਗਰੇਜ਼ੀ ਬੋਲਣ ਲਈ ਸਾਨੂੰ ਗ੍ਰਾਮਰ ਦੀਆਂ ਅਸ਼ੁੱਧੀਆਂ ਨੂੰ ਦਰਕਿਨਾਰ ਕਰਨਾ ਪਵੇਗਾ।
ਤਕਨੀਕ ਦਾ ਜ਼ਿਆਦਾ ਇਸਤੇਮਾਲ ਕਰਕੇ :
ਤਕਨੀਕ ਦੇ ਕਰਕੇ ਅੰਗਰੇਜ਼ੀ ਸਿੱਖਣਾ ਬਿਲਕੁਲ ਮੁਸ਼ਕਿਲ ਨਹੀਂ ਹੈ। ਘਰ ਬੈਠੇ ਤਕਨੀਕ ਦੀ ਮਦਦ ਨਾਲ ਅੰਗਰੇਜ਼ੀ ਬੋਲਣਾ ਅਸਾਨੀ ਨਾਲ ਸਿੱਖਿਆ ਜਾ ਸਕਦਾ ਹੈ। ਵਰਚੁਅਲ ਟੀਚਰ ਦੀ ਮਦਦ ਨਾਲ ਵੀ ਅੰਗਰੇਜ਼ੀ ਅਸਾਨੀ ਨਾਲ ਸਿੱਖੀ ਜਾ ਸਕਦੀ ਹੈ।
ਬੋਲਣ ਦਾ ਅਭਿਆਸ (Practice) ਨਾਲ ਹੀ ਮਿਲੇਗੀ ਸਫਲਤਾ:
ਘਰ ਵਿਚ ਅੰਗਰੇਜ਼ੀ ਬੋਲਣ ਦੀ ਪ੍ਰੈਕਟਿਸ (Practice) ਕਰਦੇ ਰਹੋ। ਪ੍ਰੈਕਟਿਸ ਕਰਨ ਨਾਲ ਫਲੂਐਂਟ ਅੰਗਰੇਜ਼ੀ ਬੋਲਣ ਵਿਚ ਮਦਦ ਮਿਲੇਗੀ।
Loading Likes...