ਸ਼ਹਿਦ (Honey) ਨੂੰ ਗੁਣਾਂ ਦਾ ਭੰਡਾਰ ਕਿਹਾ ਜਾਂਦਾ ਹੈ। ਕਈ ਬੀਮਾਰੀਆਂ ਦੇ ਇਲਾਜ ਅਤੇ ਚਮਕਦਾਰ ਸਕਿਨ ਲਈ ਇਸਦੀ ਵਰਤੋਂ ਕੀਤੀ ਜਾਂਦੀ ਹੈ ਪਰ ਇਸਦੇ ਨਾਲ – ਨਾਲ ਬਾਜ਼ਾਰ ਵਿੱਚ ਨਕਲੀ ਸ਼ਹਿਦ (Duplicate Honey) ਵੀ ਆਉਣ ਲੱਗ ਪਿਆ ਹੈ, ਤੇ ਉਸਦੀ ਪਛਾਣ ਕਰ ਪਾਉਣਾ ਵੀ ਆਸਾਨ ਨਹੀਂ ਹੁੰਦਾ।
ਅਸਲੀ ਸ਼ਹਿਦ ਦੀ ਪਹਿਚਾਣ (How To Identify Original Honey) :
ਅੱਜ ਅਸੀਂ ਅਸਲੀ ਸ਼ਹਿਦ ਦੀ ਪਛਾਣ ਦੇ ਕੁਝ ਘਰੇਲੂ ਨੁਸਖ਼ੇ ਦੱਸਣ ਜਾ ਰਹੇ ਹਾਂ। ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਅਸਲੀ ਅਤੇ ਨਕਲੀ ਸ਼ਹਿਦ ਦੀ ਪਹਿਚਾਣ ਕਰ ਸਕਦੇ ਹੋ :
1. ਥੋੜ੍ਹਾ ਜਿਹਾ ਸ਼ਹਿਦ ਟਿਸ਼ੂ ਪੇਪਰ ‘ਤੇ ਰੱਖੋ। ਟਿਸ਼ੂ ਪੇਪਰ ਗਿੱਲਾ ਹੋ ਜਾਂਦਾ ਹੈ ਤਾਂ ਉਸ ਵਿਚ ਪਾਣੀ ਮਿਲਾਇਆ ਗਿਆ ਹੈ ਪਰ ਜੇਕਰ ਸ਼ਹਿਦ ਟਿਸ਼ੂ ਪੇਪਰ ਤੇ ਲੱਗਾ ਰਹਿੰਦਾ ਹੈ ਤਾਂ ਉਹ ਅਸਲੀ ਹੈ।
2. ਅੱਗ ਨਾਲ ਜਲਾ ਕੇ ਵੀ ਅਸਲੀ ਸ਼ਹਿਦ ਦੀ ਪਛਾਣ ਕੀਤੀ ਜਾ ਸਕਦੀ ਹੈ। ਇਕ ਲੱਕੜੀ ‘ਚ ਰੂੰ ਨੂੰ ਲਪੇਟ ਕੇ ਉਸ ਵਿੱਚ ਸ਼ਹਿਦ ਲਗਾ ਦਿਓ। ਫਿਰ ਉਸ ਨੂੰ ਮੋਮਬੱਤੀ ਦੀ ਲੌ ‘ਤੇ ਰੱਖੋ। ਜੇਕਰ ਰੂੰ ਨੂੰ ਜਲਣ ‘ਚ ਸਮਾਂ ਲੱਗੇਗਾ ਤਾਂ ਸਮਝੋ ਉਹ ਨਕਲੀ ਹੈ, ਕਿਉਂਕਿ ਅਸਲੀ ਸ਼ਹਿਦ ਅੱਗ ਵਿਚ ਨਾਲ ਹੀ ਜਲਣ ਲੱਗਦਾ ਹੈ।
3. ਇਕ ਗਿਲਾਸ ਗਰਮ ਪਾਣੀ ‘ਚ ਇਕ ਚੱਮਚ ਸ਼ਹਿਦ ਪਾਓ। ਜੇਕਰ ਸ਼ਹਿਦ ਗਿਲਾਸ ਦੇ ਤਲ੍ਹੇ ‘ਤੇ ਜਾ ਕੇ ਬੈਠ ਜਾਂਦਾ ਹੈ ਤਾਂ ਸਮਝੋ ਤੁਹਾਡਾ ਸ਼ਹਿਦ ਅਸਲੀ ਹੈ ਪਰ ਜੇ ਸ਼ਹਿਦ ਪਾਣੀ ਵਿੱਚ ਘੁਲ ਜਾਵੇ ਤਾਂ ਸਮਝੋ ਉਸ ‘ਚ ਮਿਲਾਵਟ ਕੀਤੀ ਗਈ ਹੈ
Loading Likes...