ਹਿਸਾਬ ਪਾਈ – ਪਾਈ ਵੇ
ਇਸ਼ਕੇ ਦੀ ਅੱਗ ਸੱਜਣਾ, ਤੂੰ ਹੀ ਤੇ ਲਾਈ ਵੇ
ਹੁਣ ਪਾਉਂਦਾ ਜੁਦਾਈ ਕਰ, ਹਿਸਾਬ ਪਾਈ ਪਾਈ ਵੇ।
ਕਿੰਨੇ ਦਿਨ ਰਾਤ ਦਾ ਲੁੱਟਿਆ ਤੂੰ ਚੈਨ ਵੇ
ਤੇਰੇ ਬੁਲਾਵੇ ਆਈ, ਦਿਨ ਭਾਵੇਂ ਰੈਣ ਵੇ
ਹੁਣ ਸਾਡੀ ਛੱਡਦਾ, ਫੜ ਕੇ ਕਲਾਈ ਵੇ।
ਇਸ਼ਕੇ ਦੀ ਅੱਗ ਸੱਜਣਾ , ਤੂੰ ਹੀ ਤੇ ਲਈ ਵੇ…..
ਇਸ਼ਕੇ ਦੇ ਬੱਟ, ਮੁਹੱਬਤ ਦੀ ਲੱਕੜੀ
ਅਸੀਂ ਕੀ ਖੱਟਿਆ, ਤੇਰੇ ਬਾਹਾਂ ਦੀ ਗੱਲ ਵੱਕੜੀ
ਸਗੋਂ ਅਸੀਂ ਤੇ ਸੱਜਣਾ, ਇੱਜਤ ਗੁਆਈ ਵੇ।
ਇਸ਼ਕੇ ਦੀ ਅੱਗ ਸੱਜਣਾ, ਤੂੰ ਹੀ ਤੇ ਲਾਈ ਵੇ…..
ਦਾਗ ਇਸ਼ਕੇ ਦੇ, ਸਾਡੇ ਤੋਂ ਧੋਏ ਜਾਣੇ ਨਹੀਂ
ਤੀਰ ਵਿਛੋੜੇ ਸਾਡੇ ਤੋਂ ਸਹੇ ਜਾਣੇ ਨਹੀਂ
“ਪ੍ਰੇਮ” ਤੋਹਮਤਾਂ ਦੇ ਜਾਲ,”ਪਰਦੇਸੀ” ਤੈਨੂੰ ਰਿਹਾਈ ਵੇ।
ਇਸ਼ਕੇ ਦੀ ਅੱਗ ਸੱਜਣਾ, ਤੂੰ ਹੀ ਤੇ ਲਈ ਵੇ
ਹੁਣ ਪਾਉਂਦਾ ਜੁਦਾਈ ਕਰ, ਹਿਸਾਬ ਪਾਈ ਪਾਈ ਵੇ।
ਹਿਸਾਬ ਪਾਈ ਪਾਈ ਵੇ…..
ਪ੍ਰੇਮ ਪਰਦੇਸੀ
+91-9417247488
Loading Likes...