ਹਲਦੀ ਖਾਣ ਦਾ ਤਰੀਕਾ ਅਤੇ ਫ਼ਾਇਦੇ
ਹਲਦੀ ਵਿਚ ਮਿਲਣ ਵਾਲੇ ਤੱਤ :
100 ਗ੍ਰਾਮ ਹਲਦੀ ਵਿਚ 350 ਕੈਲੋਰੀ ਹੁੰਦੀ ਹੈ।
ਇਸ ਵਿਚ ਕਾਰਬੋਹਾਈਡਰੇਟ ਤੇ ਪ੍ਰੋਟੀਨ ਹੁੰਦਾ ਹੈ ਤੇ ਢਾਈ ਗ੍ਰਾਮ ਫਾਈਬਰ ਵੀ ਹੁੰਦਾ ਹੈ।
ਹਲਦੀ ਦੇ ਫਾਇਦੇ :
ਐਂਟੀਆਕਸੀਡੈਂਟ ਹੁੰਦੀ ਹੈ ਮਤਲਬ ਕਿ ਸਾਡੀ ਦਿਲ ਦੀਆਂ ਬਿਮਾਰੀਆਂ ਨੂੰ, ਬੁਢਾਪੇ ਨੂੰ ਤੇ ਜੋੜਾਂ ਦੇ ਦਰਦਾਂ ਨੂੰ ਰੋਕਣ ਵਿਚ ਲਾਭਦਾਇਕ ਹੁੰਦੀ ਹੈ।
ਲੀਵਰ ਦੀ ਕੋਈ ਦਿੱਕਤ ਹੋਵੇ ਤਾਂ ਉਸਨੂੰ ਥੀਕ ਕਰਨ ਵਿਚ ਮਦਦ ਕਰਦਾ ਹੈ।
ਚਮੜੀ ਦੇ ਰੋਗਾਂ ਵਾਸਤੇ ਬਹੁਤ ਜ਼ਰੂਰੀ ਮੰਨਿਆ ਗਿਆ ਹੈ। ਕਈ ਵਾਰ ਹਲਦੀ ਦਾ ਲੇਪ ਬਣਾ ਕੇ ਲਗਾਉਣ ਨਾਲ ਵੀ ਫਾਇਦਾ ਹੁੰਦਾ ਹੈ।
ਹਲਦੀ ਵਿਚ ਕੈਂਸਰ ਨੂੰ ਰੋਕਣ ਦੀ ਵੀ ਤਾਕਤ ਹੁੰਦੀ ਹੈ।
ਹਲਦੀ ਨੂੰ ਖਾਣ ਦੀ ਵਿਧੀ :
ਇਸਨੂੰ ਅਸੀਂ ਪਾਉਡਰ ਦੀ ਤਰ੍ਹਾਂ ਵੀ ਖਾ ਸਕਦੇ ਹਾਂ। ਹਰ ਇਕ ਸਬਜ਼ੀ ਵਿਚ ਮਿਲਾ ਕੇ ਖਾਧਾ ਜਾ ਸਕਦਾ ਹੈ।
ਦੁੱਧ ਵਿਚ ਮਿਲਾ ਕੇ ਵੀ ਹਲਦੀ ਨੂੰ ਵਰਤਿਆ ਜਾ ਸਕਦਾ ਹੈ। ਪਰ ਦੁੱਧ ਫੈਟ ਫ੍ਰੀ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ।
ਕੱਚੀ ਹਲਦੀ, ਜੋ ਕਿ ਦੇਖਣ ਵਿਚ ਅਦਰਕ ਦੀ ਤਰ੍ਹਾਂ ਹੁੰਦੀ ਹੈ, ਨੂੰ ਸਲਾਦ ਦੇ ਰੂਪ ਵਿਚ ਵੀ ਖਾਧਾ ਜਾ ਸਕਦਾ ਹੈ।
ਚਾਹ ਵਿਚ ਵੀ ਹਲਦੀ ਮਿਲਾ ਕੇ ਖਾਧੀ ਜਾ ਸਕਦੀ ਹੈ।
ਹਲਦੀ ਨੂੰ ਵਰਤਣ ਵੇਲੇ ਜੇ ਇਸ ਵਿਚ ਕਾਲੀ ਮਿਰਚ ਮਿਲਾ ਲਈ ਜਾਵੇ ਤਾਂ ਇਸਦਾ ਲਾਭ ਦੁੱਗਣਾ ਹੋ ਜਾਂਦਾ ਹੈ।
ਇਕ ਦਿਨ ਵਿਚ ਅੱਠ ਗ੍ਰਾਮ ਤੱਕ ਹਲਦੀ ਖਾਧੀ ਜਾ ਸਕਦੀ ਹੈ।
ਹਲਦੀ ਨੂੰ ਜੇ ਸਲਾਦ ਦੇ ਰੂਪ ਵਿਚ ਖਾਧਾ ਜਾਵੇ ਤਾਂ ਜ਼ਿਆਦਾ ਫਾਇਦਾ ਹੁੰਦਾ ਹੈ।
ਪਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜੇ ਕਿਤੇ ਅਦਰਕ ਵਾਂਗ ਮਿਲ ਜਾਵੇ ਤੇ ਉਸਨੂੰ ਸੁਕਾ ਕੇ ਹੀ ਵਰਤਿਆ ਜਾਵੇ ਕਿਉਂਕਿ ਜ਼ਰੂਰੀ ਨਹੀਂ ਕਿ ਜੋ ਅਸੀਂ ਬਾਜ਼ਾਰ ਤੋਂ ਹਲਦੀ ਲੈ ਕੇ ਆਉਂਦੇ ਹਾਂ ਉਹ ਸਹੀ ਹੀ ਹੋਵੇ ਕਿਉਂਕਿ ਅੱਜ ਕੱਲ ਹਲਦੀ ਵਾਂਗ ਦਿਖਣ ਵਾਲਾ ਬਹੁਤ ਕੁੱਝ ਮਿਲਾ ਕੇ ਹਲਦੀ ਵੇਚੀ ਜਾਂਦੀ ਹੈ।
Loading Likes...