ਕਿਵੇਂ ਬਣਾਈਏ ‘ਗੁਲਕੰਦ’?/ How to make ‘Gulkand’?
ਗੁਲਾਬ ਦੀਆਂ ਪੱਤੀਆਂ ਤੋਂ ਬਣਿਆ ਗੁਲਕੰਦ ਹਰ ਤਰ੍ਹਾਂ ਦੀਆਂ ਬੀਮਾਰੀਆਂ ਤੋਂ ਛੁਟਕਾਰਾ ਦਿਵਾਉਂਦਾ ਹੈ ਅਤੇ ਗਰਮੀ ਦੇ ਮੌਸਮ ਵਿਚ ਹੋਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਦਾ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਗੁਲਕੰਦ ਦਾ ਸਭ ਤੋਂ ਵਧੀਆ ਮੌਸਮ ਗਰਮੀਆਂ ਦਾ ਮੌਸਮ ਮੰਨਿਆ ਜਾਂਦਾ ਹੈ, ਕਿਉਂਕਿ ਇਹ ਨਾ ਸਿਰਫ ਸਰੀਰ ਨੂੰ ਠੰਡਾ ਰੱਖਦਾ ਹੈ ਸਗੋਂ ਵਿਅਕਤੀ ਨੂੰ ਕਈ ਸਰੀਰਕ ਬੀਮਾਰੀਆਂ ਤੋਂ ਵੀ ਦੂਰ ਰੱਖਦਾ ਹੈ। ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਅੱਜ ਅਸੀਂ ਚਰਚਾ ਕਰਾਂਗੇ ਕਿ ਕਿਵੇਂ ਬਣਾਈਏ ‘ਗੁਲਕੰਦ‘?/ How to make ‘Gulkand‘?
ਗੁਲਕੰਦ ਘਰ ਮੰਗਵਾਉਣ ਲਈ CLICK ਕਰੋ।
ਗੁਲਕੰਦ ਬਣਾਉਣ ਲਈ ਜਿਹੜੀ ਸਮੱਗਰੀ ਦੀ ਲੋੜ ਹੁੰਦੀ ਹੈ।/ Ingredients required to make Gulkand :
1. 250 ਗ੍ਰਾਮ ਗੁਲਾਬ ਦੀਆਂ ਪੱਤੀਆਂ,
2. ਪੀਸੀ ਹੋਈ ਚੀਨੀ ਲਗਭਗ 250 ਗ੍ਰਾਮ
3. ਇਕ ਚੱਮਚ ਪੀਸੀ ਇਲਾਇਚੀ
4. ਅੱਧਾ ਚੱਮਚ ਪੀਸੀ ਹੋਈ ਸੌਂਫ
ਗੁਲਕੰਦ ਬਣਾਉਣ ਦਾ ਤਰੀਕਾ/ Method of making Gulkand
- ਸਭ ਤੋਂ ਪਹਿਲਾਂ ਗੁਲਾਬ ਦੀਆਂ ਪੱਤੀਆਂ ਨੂੰ ਇਕ ਕੱਪੜੇ ਤੇ ਫੈਲਾ ਕੇ ਚੰਗੀ ਤਰ੍ਹਾਂ ਧੋ ਲਓ।
- ਪਾਣੀ ਸੁੱਕ ਜਾਣ ਤੇ ਪੱਤੀਆਂ ਨੂੰ ਚੌੜੇ ਆਕਾਰ ਦੇ ਬਰਤਨ ਵਿਚ ਰੱਖੋ। ਹੁਣ ਇਸ ਬਰਤਨ ਵਿਚ ਰੱਖੀਆਂ ਗਈਆਂ ਗੁਲਾਬ ਦੀਆਂ ਪੱਤੀਆਂ ਤੇ ਮਿਸਰੀ ਪਾ ਕੇ ਹੱਥਾਂ ਨਾਲ ਚੰਗੀ ਤਰ੍ਹਾਂ ਸਮੈਸ਼ ਕਰ ਲਓ।
- ਹੁਣ ਇਸ ਦੇ ਉੱਪਰ ਪੀਸੀ ਹੋਈ ਇਲਾਇਚੀ ਅਤੇ ਪੀਸੀ ਹੋਈ ਸੌਂਫ ਮਿਲਾ ਕੇ ਕੱਚ ਦੇ ਭਾਂਡੇ ਵਿਚ ਬੰਦ ਕਰ ਦਿਓ।
- ਇਸ ਨੂੰ ਅੱਠ ਤੋਂ ਦਸ ਦਿਨ ਧੁੱਪ ਵਿਚ ਰੱਖੋ ਅਤੇ ਵਿਚ – ਵਿਚਾਲੇ ਹਿਲਾਉਂਦੇ ਰਹੋ।
- ਮਿਸਰੀ ਦਾ ਰਸ ਨਿੱਕਲ ਜਾਣ ਦੇ ਬਾਅਦ, ਗੁਲਾਬ ਦੀਆਂ ਪੱਤੀਆਂ ਇਸ ਵਿਚ ਪਿਘਲ ਜਾਣਗੀਆਂ। ਇਸ ਨਾਲ ਹੀ ਗੁਲਕੰਦ ਲਗਭਗ ਤਿਆਰ ਹੋ ਚੁੱਕਾ ਹੈ। ਇਸ ਨੂੰ ਇਸਤੇਮਾਲ ਕੀਤਾ ਜਾ ਸਕਦਾ ਹੈ।
ਘਰ ਵਿੱਚ ਹੀ ਮਿਲਣ ਵਾਲੀ ਦਵਾ ਬਾਰੇ ਜਾਣੋ।
ਗੁਲਕੰਦ ਖਾਣ ਦੇ ਫਾਇਦੇ/ Benefits of eating gulkand
ਗੁਲਾਬ ਦੀਆਂ ਤਾਜ਼ੀਆਂ ਪੱਤੀਆਂ ਅਤੇ ਖੰਡ ਨੂੰ ਮਿਲਾ ਕੇ ਬਣਾਇਆ ਗਿਆ ਗੁਲਕੰਦ ਨਾ ਸਿਰਫ ਸਵਾਦ ਵਿਚ ਬਹੁਤ ਹੀ ਸੁਆਦੀ ਹੁੰਦਾ ਹੈ, ਸਗੋਂ ਇਹ ਸਿਹਤ ਲਈ ਵੀ ਕਈ ਤਰ੍ਹਾਂ ਨਾਲ ਫਾਇਦੇਮੰਦ ਹੁੰਦਾ ਹੈ।
1. ਗੁਲਕੰਦ ਸਰੀਰ ਦੇ ਅੰਗਾਂ ਨੂੰ ਠੰਡਕ ਪ੍ਰਦਾਨ ਕਰਦਾ ਹੈ। ਗਰਮੀ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਤੋਂ ਰਾਹਤ ਦਿੰਦਾ ਹੈ।
2. ਗੁਲਕੰਦ ਦਾ ਰੈਗੂਲਰ ਸੇਵਨ ਦਿਮਾਗ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ। ਸਵੇਰੇ – ਸ਼ਾਮ ਸਿਰਫ਼ ਇਕ ਚੱਮਚ ਗੁਲਕੰਦ ਖਾਣ ਨਾਲ ਨਾ ਸਿਰਫ਼ ਤੁਹਾਡੇ ਮਨ ਨੂੰ ਤਾਜ਼ਗੀ ਮਿਲੇਗੀ, ਸਗੋਂ ਤੁਹਾਡੇ ਮਨ ਵੀ ਸ਼ਾਂਤ ਹੋਵੇਗਾ ਅਤੇ ਤੁਹਾਨੂੰ ਗੁੱਸਾ ਵੀ ਨਹੀਂ ਆਵੇਗਾ।
3. ਇਹ ਕਬਜ਼ ਜਾਂ ਬਦਹਜ਼ਮੀ ਲਈ ਰਾਮਬਾਣ ਉਪਾਅ ਹੈ। ਗੁਲਕੰਦ ਦਾ ਰੋਜ਼ਾਨਾ ਸੇਵਨ ਕਰਨ ਨਾਲ ਕਬਜ਼ ਤੋਂ ਰਾਹਤ ਮਿਲੇਗੀ ਅਤੇ ਭੁੱਖ ਵਧਣ ਦੇ ਨਾਲ ਇਹ ਪਾਚਨ ਤੰਤਰ ਨੂੰ ਵੀ ਠੀਕ ਰੱਖਣ ਵਿਚ ਮਦਦਗਾਰ ਹੁੰਦਾ ਹੈ।
Loading Likes...